ਆਰਕਾਮ ''ਚ ਕਰਮਚਾਰੀਆਂ ਦੀ ਗਿਣਤੀ 94 ਫੀਸਦੀ ਘਟੀ, ਸਿਰਫ ਰਹਿ ਗਏ ਇੰਨੇ ਹੀ ਕਰਮਚਾਰੀ

Thursday, Jun 14, 2018 - 08:35 AM (IST)

ਆਰਕਾਮ ''ਚ ਕਰਮਚਾਰੀਆਂ ਦੀ ਗਿਣਤੀ 94 ਫੀਸਦੀ ਘਟੀ, ਸਿਰਫ ਰਹਿ ਗਏ ਇੰਨੇ ਹੀ ਕਰਮਚਾਰੀ

ਨਵੀਂ ਦਿੱਲੀ—ਕਰਜ਼ 'ਚ ਡੁੱਬੀ ਰਿਲਾਇੰਸ ਕਮਿਊਨਿਕੇਸ਼ਨ (ਆਰਕਾਮ) 'ਚ ਕਰਮਚਾਰੀਆਂ ਦੀ ਗਿਣਤੀ ਕਰੀਬ 94 ਫੀਸਦੀ ਘੱਟ ਕੇ 3,400 ਰਹਿ ਗਈ ਹੈ। ਇਕ ਸਮੇਂ ਕੰਪਨੀ 'ਚ ਕਰਮਚਾਰੀਆਂ ਦੀ ਗਿਣਤੀ 52,000 ਸੀ। ਆਰਮਕਾਮ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਆਰਕਾਮ ਗਰੁੱਪ 'ਚ ਕਰਮਚਾਰੀਆਂ ਦੀ ਕੁੱਲ ਗਿਣਤੀ ਉੱਚਤਮ ਪੱਧਰ 52,000 ਤੋਂ ਘੱਟ ਕੇ 3,400 'ਤੇ ਆ ਗਈ ਹੈ। ਕਰਮਚਾਰੀਆਂ ਦੀ ਕੁੱਲ ਗਿਣਤੀ 'ਚ 94 ਫੀਸਦੀ ਦੀ ਕਮੀ ਆਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੰਪਨੀ 2008-10 ਦੌਰਾਨ ਸ਼ਿਖਰ 'ਤੇ ਸੀ। ਆਰਕਾਮ 'ਤੇ ਫਿਲਹਾਲ 45,000 ਕਰੋੜ ਰੁਪਏ ਦਾ ਕਰਜ਼ ਹੈ। ਕੰਪਨੀ ਨੇ ਇਸ ਸਾਲ ਜਨਵਰੀ 'ਚ ਆਪਣਾ ਮੋਬਾਇਲ ਸੇਵਾ ਕਾਰੋਬਾਰ ਬੰਦ ਕਰ ਦਿੱਤਾ ਅਤੇ 'ਬਿਜ਼ਨੈੱਸ-ਟੂ-ਬਿਜ਼ਨੈੱਸ' ਪੱਧਰ 'ਤੇ ਦੂਰਸੰਚਾਰ ਸੇਵਾਵਾਂ ਦੇ ਰਹੀ ਹੈ। ਕੰਪਨੀ ਨੇ ਕਿਹਾ ਕਿ ਬੀ2ਬੀ ਇਕਾਈ ਉਦਯੋਗ 'ਚ ਮੌਜੂਦਾ ਫੀਸ ਲੜਾਈ ਤੋਂ ਬਚੀ ਹੋਈ ਹੈ।
ਆਰਕਾਮ ਨੇ ਕਿਹਾ ਕਿ ਏਅਰਟੈੱਲ, ਆਈਡੀਆ, ਵੋਡਾਫੋਨ ਅਤੇ ਖੇਤਰ 'ਚ ਆਈ ਨਵੀਂ ਕੰਪਨੀ ਰਿਲਾਇੰਸ ਜਿਓ ਦੇ ਵਿਚਕਾਰ ਫੀਸ 'ਚ ਕਟੌਤੀ ਦੀ ਹੌੜ ਨਾਲ ਵਾਇਰਲੈੱਸ ਖੇਤਰ 'ਚ ਵਿੱਤੀ ਲੇਖਾ-ਜੋਖਾ ਪ੍ਰਭਾਵਿਤ ਹੋਇਆ ਹੈ। ਹੁਣ ਜਦੋਂ 18 ਜਨਵਰੀ ਨੂੰ ਆਰਕਾਮ ਬੀ2ਬੀ ਸੇਵਾ ਤੋਂ ਬਾਹਰ ਹੋ ਗਈ ਹੈ ਅਜਿਹੇ 'ਚ ਕੰਪਨੀ 'ਤੇ ਕੋਈ ਅਸਰ ਨਹੀਂ ਪਿਆ। 
ਉਂਝ ਦੱਸ ਦੇਈਏ ਕਿ ਕੰਪਨੀ ਨੇ ਇਸ ਸਾਲ ਜਨਵਰੀ 'ਚ ਆਪਣਾ ਮੋਬਾਇਲ ਸੇਵਾ ਕਾਰੋਬਾਰ ਬੰਦ ਕੀਤਾ ਹੈ, ਇਸ ਸ਼ੇਅਰ ਨਾਲ ਬਾਜ਼ਾਰ ਦੇ ਕਾਰੋਬਾਰ 'ਤੇ ਕੁਝ ਅਸਰ ਪਿਆ ਹੈ। ਉਸ ਸਮੇਂ ਕੰਪਨੀ ਦੇ ਸ਼ੇਅਰਾਂ 'ਚ ਗਿਰਾਵਟ ਆਈ ਸੀ ਪਰ ਮੌਜੂਦਾਂ ਸਮੇਂ 'ਚ ਕੰਪਨੀ 'ਤੇ ਅਜਿਹਾ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ ਹੈ।


Related News