ਨੋਬਲ ਨਾਲ ਸਨਮਾਨਿਤ ਅਰਥਸ਼ਾਸਤਰੀ ਨੇ ਕਿਹਾ, ਮੋਬਾਇਲ ਇੰਟਰਨੈੱਟ ਰਾਹੀਂ ਸਮੁੱਚਾ ਵਿਕਾਸ ਸੰਭਵ

12/11/2021 6:28:15 PM

ਕੋਲਕਾਤਾ (ਭਾਸ਼ਾ) – ਨੋਬਲ ਨਾਲ ਸਨਮਾਨਿਤ ਅਰਥਸ਼ਾਸਤਰੀ ਮਾਈਕਲ ਸਪੇਂਸ ਨੇ ਕਿਹਾ ਕਿ ਮੋਬਾਇਲ ਰਾਹੀਂ ਇੰਟਰਨੈੱਟ ਸਹੂਲਤ ਨਾਲ ਸਮੁੱਚਾ ਵਿਕਾਸ ਸੰਭਵ ਹੋ ਪਾ ਰਿਹਾ ਹੈ ਅਤੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋ ਰਹੇ ਹਨ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਅਤੇ ਨਿਊਯਾਰਕ ਯੂਨੀਵਰਸਿਟੀ ਦੇ ਸਟਰਨ ਬਿਜ਼ਨੈੱਸ ਸਕੂਲ ਵਲੋਂ ਸ਼ੁੱਕਰਵਾਰ ਰਾਤ ਨੂੰ ਆਯੋਜਿਤ ਆਨਲਾਈਨ ਕਾਨਫਰੰਸ ’ਚ ਸਪੇਂਸ ਨੇ ਕਿਹਾ ਕਿ ਭਾਰਤ ’ਚ ਮੋਬਾਇਲ ਇੰਟਰਨੈੱਟ ਤੱਕ ਲੋਕਾਂ ਦੀ ਪਹੁੰਚ ਹੋਣ ਨਾਲ ਹਾਲ ਹੀ ਦੇ ਸਮੇਂ ’ਚ ਡਿਜੀਟਲ ਲੈਣ-ਦੇਣ ’ਚ ਆਸਾਧਾਰਣ ਤੇਜ਼ੀ ਨਾਲ ਵਿਸਤਾਰ ਹੋਇਆ ਹੈ। ਸਪੇਂਸ ਨੇ ਮੋਬਾਇਲ ਇੰਟਰਨੈੱਟ ਬਾਰੇ ਕਿਹਾ ਕਿ ਡਿਜੀਟਲ ਖੇਤਰ ਨੂੰ ਖੋਲ੍ਹਣ ਨਾਲ ਸੂਚਨਾ ਤਕਨਾਲੋਜੀ ਖੇਤਰ ’ਚ ਰੋਜ਼ਗਾਰ ਦੇ ਕਾਫੀ ਮੌਕੇ ਬਣ ਰਹੇ ਹਨ।

ਉਨ੍ਹਾਂ ਦੇ ਮੁਤਾਬਕ ਮੋਬਾਇਲ ਇੰਟਰਨੈੱਟ ਦੇ ਵਿਸਤਾਰ ’ਚ ਉਪਕਰਨ ਦੀ ਕੀਮਤ ਅਤੇ ਡਾਟਾ ਦੀਆਂ ਦਰਾਂ ’ਚ ਕਮੀ ਅਤੇ ਰਫਤਾਰ ਵਧਣ ਵਰਗੇ ਕਾਰਕਾਂ ਦੀ ਮੁੱਖ ਭੂਮਿਕਾ ਹੈ। ਸਪੇਂਸ ਨੇ ਕਿਹਾ ਕਿ ਮੋਬਾਇਲ ਭੁਗਤਾਨ ਪ੍ਰਣਾਲੀ ਨਾਲ ਵੱਡੇ ਪੈਮਾਨੇ ’ਤੇ ਡਾਟਾ ਪੈਦਾ ਹੁੰਦਾ ਹੈ ਜਦ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਪ੍ਰੀਖਣ ’ਚ ਸੂਚਨਾਵਾਂ ਦੇ ਪਾੜੇ ਨੂੰ ਖਤਮ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸਿਹਤ ਦੇਖਭਾਲ ਅਤੇ ਸਿੱਖਿਆ ਖੇਤਰਾਂ ’ਚ ਸੁਧਾਰ ’ਤੇ ਇੰਟਰਨੈੱਟ ਦਾ ਕਾਫੀ ਪ੍ਰਭਾਵ ਰਿਹਾ ਹੈ ਅਤੇ ਭਾਰਤ ਡਿਜੀਟਲ ਅਰਥਵਿਵਸਥਾ ਦੇ ਕਈ ਮੋਰਚਿਆਂ ’ਤੇ ਮੋਹਰੀ ਹੈ ਅਤੇ ਇਹ ਹਾਲੇ ਸਿਰਫ ਇਕ ਸ਼ੁਰੂਆਤ ਹੈ।

Harinder Kaur

This news is Content Editor Harinder Kaur