ਜਲਦੀ ਜਾਰੀ ਹੋਣਗੇ 200-500 ਰੁਪਏ ਦੇ ਨਵੇਂ ਨੋਟ, RBI ਨੇ ਦਿੱਤੀ ਜਾਣਕਾਰੀ

04/24/2019 3:14:47 PM

ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ(RBI) ਮਹਾਤਮਾ ਗਾਂਧੀ ਨਵੀਂ ਸੀਰੀਜ਼ 'ਚ 200 ਅਤੇ 500 ਦੇ ਨਵੇਂ ਨੋਟ ਜਾਰੀ ਕਰੇਗਾ। ਨਵੇਂ ਨੋਟਾਂ 'ਤੇ RBI ਦੇ ਮੌਜੂਦਾ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖਤ ਹੋਣਗੇ। ਕੇਂਦਰੀ ਬੈਂਕ ਨੇ ਇਹ ਵੀ ਕਿਹਾ ਕਿ ਪਹਿਲਾਂ ਤੋਂ ਜਾਰੀ  200 ਰੁਪਏ ਅਤੇ ਮਹਾਤਮਾ ਗਾਂਧੀ ਦੀ ਨਵੀਂ ਸੀਰੀਜ਼ ਦੇ 500 ਰੁਪਏ ਦੇ ਮੌਜੂਦਾ ਸਾਰੇ ਨੋਟ ਵੀ ਬਣੇ ਰਹਿਣਗੇ। ਇਨ੍ਹਾਂ ਦੇ ਡਿਜ਼ਾਈਨ ਮਹਾਤਮਾ ਗਾਂਧੀ ਨਵੀਂ ਸੀਰੀਜ਼ 'ਚ ਜਾਰੀ ਨੋਟਾਂ ਵਰਗੇ ਹੀ ਹੋਣਗੇ। 

 

 

ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ 100 ਰੁਪਏ ਦੇ ਨੋਟ ਨਵੇਂ ਬਦਲਾਅ ਦੇ ਨਾਲ ਜਾਰੀ ਕੀਤੇ ਸਨ। ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖਤ ਵਾਲੇ 100 ਰੁਪਏ ਦੇ ਨੋਟ ਜਾਰੀ ਕੀਤੇ ਗਏ ਸਨ। ਰਿਜ਼ਰਵ ਬੈਂਕ ਨੇ ਸਾਫ ਕੀਤਾ ਹੈ ਕਿ ਪਹਿਲਾਂ ਤੋਂ ਜਾਰੀ ਕੀਤੇ ਗਏ 100 ਰੁਪਏ ਮੁੱਲ ਦੇ ਸਾਰੇ ਬੈਂਕ ਨੋਟਾਂ ਦੀ ਵੈਧਤਾ ਬਣੀ ਰਹੇਗੀ। ਦਸੰਬਰ 2018 'ਚ ਉਰਜਿਤ ਪਟੇਲ ਦੇ ਅਚਾਨਕ ਅਸਤੀਫਾ ਦੇਣ ਦੇ ਬਾਅਦ ਸ਼ਕਤੀਕਾਂਤ ਦਾਸ ਨੇ ਰਿਜ਼ਰਵ ਬੈਂਕ ਦੇ ਗਵਰਨਰ ਨੇ ਅਹੁਦਾ ਸੰਭਾਲਿਆ ਸੀ

ਜ਼ਿਕਰਯੋਗ ਹੈ ਕਿ 8 ਨਵੰਬਰ 2016 ਨੂੰ ਨੋਟਬੰਦੀ ਦਾ ਫੈਸਲਾ ਲਿਆ ਗਿਆ। ਨੋਟਬੰਦੀ ਦੇ ਬਾਅਦ ਰਿਜ਼ਰਵ ਬੈਂਕ ਵਲੋਂ 2000, 500, 200, 100, 50 ਅਤੇ 10 ਦੇ ਨਵੇਂ ਨੋਟ ਜਾਰੀ ਕੀਤੇ ਸਨ। ਨੋਟਬੰਦੀ 'ਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਅਰਥ-ਵਿਵਸਥਾ 'ਚੋਂ ਬਾਹਰ ਕਰ ਦਿੱਤਾ ਸੀ।