ਜੀ. ਐੱਸ. ਟੀ. ਐੱਨ. ਨੂੰ ਮਜ਼ਬੂਤ ਬਣਾਈ ਰੱਖੇਗੀ ਇਨਫੋਸਿਸ ਦੀ ਨਵੀਂ ਲੀਡਰਸ਼ਿਪ

12/06/2017 4:36:50 AM

ਨਵੀਂ ਦਿੱਲੀ-ਜੀ. ਐੱਸ. ਟੀ. ਨੈੱਟਵਰਕ (ਜੀ. ਐੱਸ. ਟੀ. ਐੱਨ.) ਦੇ ਚੇਅਰਮੈਨ ਅਜੇ ਭੂਸ਼ਣ ਪਾਂਡੇ ਨੇ ਅੱਜ ਆਸ ਪ੍ਰਗਟਾਈ ਕਿ ਤਕਨੀਕੀ ਕੰਪਨੀ ਇਨਫੋਸਿਸ ਦੀ ਨਵੀਂ ਲੀਡਰਸ਼ਿਪ ਜੀ. ਐੱਸ. ਟੀ. ਐੱਨ. ਪੋਰਟਲ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਇਸ ਨੂੰ ਕਾਰੋਬਾਰੀਆਂ ਲਈ ਹੋਰ ਸਰਲ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖੇਗੀ। ਜੀ. ਐੱਸ. ਟੀ. ਐੱਨ. ਪੋਰਟਲ ਦੇ ਪ੍ਰਬੰਧ ਸੰਚਾਲਨ ਦਾ ਕੰਮ ਇਨਫੋਸਿਸ ਦੇ ਜ਼ਿੰਮੇ ਹੈ।
ਪਾਂਡੇ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਰਿਟਰਨ ਫਾਈਲਿੰਗ 'ਚ ਹਰ ਮਹੀਨੇ 5 ਲੱਖ ਦਾ ਵਾਧਾ ਹੋ ਰਿਹਾ ਹੈ ਅਤੇ ਆਸ ਹੈ ਕਿ ਇਨਫੋਸਿਸ ਦੀ ਨਵੀਂ ਲੀਡਰਸ਼ਿਪ ਇਸ ਰਫ਼ਤਾਰ ਨੂੰ ਅੱਗੇ ਵੀ ਬਣਾਈ ਰੱਖੇਗੀ। ਜ਼ਿਕਰਯੋਗ ਹੈ ਕਿ ਸਲਿਲ ਪਾਰੇਖ ਨੂੰ ਇਨਫੋਸਿਸ ਦਾ ਨਵਾਂ ਸੀ. ਈ. ਓ. ਨਾਮਜ਼ਦ ਕੀਤਾ ਗਿਆ ਹੈ। ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਪ੍ਰਣਾਲੀ ਦੇ ਲਾਗੂ ਹੋਣ ਦੇ ਪਹਿਲੇ 4 ਮਹੀਨਿਆਂ 'ਚ ਜੀ. ਐੱਸ. ਟੀ. ਐੱਨ. ਪੋਰਟਲ ਰਾਹੀਂ 3 ਕਰੋੜ ਤੋਂ ਜ਼ਿਆਦਾ ਰਿਟਰਨ ਦਾਖਲ ਕੀਤੇ ਗਏ। ਸਿਰਫ ਨਵੰਬਰ ਮਹੀਨੇ 'ਚ ਹੀ 80 ਲੱਖ ਰਿਟਰਨ ਦਾਖਲ ਕੀਤੇ ਗਏ।