13 ਦਸੰਬਰ ਨੂੰ ਸੇਲ ਹੋਵੇਗੀ ''NSG'' ਵਾਲੀ ਨਵੀਂ Classic 500 ਬਾਈਕਸ

12/10/2017 7:45:19 PM

ਜਲੰਧਰ—Roayal Enfield ਨੇ ਆਪਣੇ 15 ਲਿਮਟਿਡ ਐਡੀਸ਼ਨ Stealh Black Classic 500 ਮੋਟਰਸਾਈਕਲ ਦੀ ਆਨਲਾਈਨ ਸੇਲ ਦੀ ਘੋਸ਼ਣਾ ਕੀਤੀ ਹੈ। ਇਸ ਦੀ ਕੀਮਤ 1.90 ਲੱਖ ਰੁਪਏ ਹੈ। ਇਹ ਬਾਈਕ ਇਸ ਸਾਲ ਸਤੰਬਰ 'ਚ 'ਨੈਸ਼ਨਲ ਸਕਿਓਰਟੀ ਗਾਈਡਸ' ਦੇ ਮੋਟਰਸਾਈਕਲ ਐਕਸਪੀਡਿਸ਼ਨ 'ਫਾਇਟ ਅਗੈਂਸਟ ਟੇਰਰ' ਦਾ ਹਿੱਸਾ ਸੀ। ਇਸ ਕੈਂਪੇਨ ਦਾ ਨਾਂ 'ਟਰੀਬਿਊਟ ਟੂ ਦਿ ਬ੍ਰੇਵਹਾਰਟਸ' ਹੈ ਅਤੇ ਇਹ ਬਾਈਕਸ 13 ਦਸੰਬਰ 2017 ਤੋਂ ਸੇਲ 'ਚ ਮੌਜੂਦ ਰਹੇਗੀ। ਨਾਲ ਹੀ ਇਹ ਬਾਈਕ ਖਰੀਦਣ ਵਾਲੇ ਗਾਹਕ ਇੰਨ੍ਹਾਂ ਬਾਈਕਸ ਲਈ ਅੱਜ ਤੋਂ ਹੀ ਰਜਿਸਟਰੇਸ਼ਨ ਵੀ ਕਰਵਾ ਸਕਦੇ ਹਨ। ਇਸ ਬਾਈਕ 'ਚ NSG ਦਾ ਸਿੰਬਲ ਯੂਜ਼ ਕੀਤਾ ਗਿਆ ਹੈ ਜੋ ਇਸ ਨੂੰ ਸੇਲ 'ਚ ਮੌਜੂਦਾ ਬਾਕੀ Classic 500 ਬਾਈਕਸ ਤੋਂ ਵੱਖ ਬਣਾਉਂਦਾ ਹੈ। 
Royal eEfield Classic 500 Stealh Black ਮੋਟਰਸਾਈਕਲ NSG ਦੇ 40 ਦਿਨਾਂ ਦੇ ਐਕਸਪੀਡਿਸ਼ਨ ਦਾ ਪਾਰਟ ਰਹੀ ਸੀ। ਇਸ ਦਾ ਟੀਚਾ ਲੋਕਾਂ ਨੂੰ ਅੱਤਵਾਦ ਵਿਰੁੱਧ ਲੜਾਈ ਅਤੇ ਦੇਸ਼ ਸੇਵਾ ਲਈ ਜਾਗਰੂਕ ਕਰਨਾ ਸੀ। ਇੰਨ੍ਹਾਂ ਬਾਈਕਸ ਨੇ ਦੇਸ਼ਭਰ 'ਚ 8000 ਕਿਲੋਮੀਟਰ ਦੀ ਯਾਤਰਾ ਪੂਰੀ ਕੀਤੀ ਸੀ। ਇਹ 15 ਬਾਈਕਸ 13 ਦਸੰਬਰ ਤੋਂ ਸੇਲ ਲਈ ਉਪਲੱਬਧ ਹਰੇਗੀ ਅਤੇ ਗਾਹਕਾਂ ਨੂੰ ਪਹਿਲੇ ਆਓ ਅਤੇ ਪਹਿਲੇ ਪਾਓ ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ। ਰਜਿਸਟਰੇਸ਼ਨ ਤੋਂ ਬਾਅਦ ਯੂਜ਼ਰਸ ਨੂੰ ਇਕ ਯੂਨੀਕਗ ਕੋਡ ਦਿੱਤਾ ਜਾਵੇਗਾ ਜੋ ਯੂਜ਼ਰਸ ਨੂੰ ਸੇਲ 'ਚ ਹਿੱਸਾ ਲੈਣ ਜ਼ਰੂਰੀ ਹੋਵੇਗਾ। ਸੇਲ 'ਚ ਹਿੱਸਾ ਲੈਣ ਵਾਲੇ ਗਾਹਕਾਂ ਨੂੰ ਸੇਲ ਦੌਰਾਨ ਆਪਣੀ ਪਸੰਦ ਦੀ ਬਾਈਕਸ ਸਲੈਕਟ ਕਰਨ ਤੋਂ ਬਾਅਦ 15,000 ਰੁਪਏ ਦੀ ਬੁਕਿੰਗ ਅਮਾਊਂਟ ਦਾ ਭੁਗਤਾਨ ਕਰਨਾ ਹੋਵੋਗਾ। Stealh Black ਐਡੀਸ਼ਨ Royal eEfield Classic 500 ਬਾਈਕ ਲਈ ਨਵਾਂ ਕਲਰ ਆਪਸ਼ਨ ਹੈ। ਨਾਲ ਹੀ ਇਸ 'ਚ ਰਿਅਰ ਡਿਸਤ ਬ੍ਰੇਕ ਨੂੰ ਵੀ ਪੇਸ਼ ਕੀਤਾ ਗਿਆ ਹੈ।