ਮੂਧੇ ਮੂੰਹ ਡਿੱਗਾ ਇਨ੍ਹਾਂ ਕੰਪਨੀਆਂ ਦਾ ਮਾਰਕੀਟ ਕੈਪ, TCS ਤੇ HDFC ਬੈਂਕ ਨੂੰ ਹੋਇਆ ਸਭ ਤੋਂ ਵੱਧ ਨੁਕਸਾਨ

10/29/2023 2:04:25 PM

ਨਵੀਂ ਦਿੱਲੀ - ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਪਿਛਲੇ ਹਫਤੇ ਸਮੂਹਿਕ ਤੌਰ 'ਤੇ 1,93,181.15 ਕਰੋੜ ਰੁਪਏ ਘਟਿਆ ਹੈ। ਸ਼ੇਅਰ ਬਾਜ਼ਾਰਾਂ ਦੇ ਕਮਜ਼ੋਰ ਰੁਖ ਵਿਚਕਾਰ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਅਤੇ ਐਚਡੀਐਫਸੀ ਬੈਂਕ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਘੱਟ ਵਪਾਰਕ ਸੈਸ਼ਨਾਂ ਦੇ ਨਾਲ ਪਿਛਲੇ ਹਫਤੇ ਦੌਰਾਨ 1,614.82 ਅੰਕ ਜਾਂ 2.46 ਫੀਸਦੀ ਡਿੱਗਿਆ।

ਇਹ ਵੀ ਪੜ੍ਹੋ :    ਤਿਉਹਾਰੀ ਸੀਜ਼ਨ 'ਚ ਛੁੱਟੀਆਂ ਦੀ ਭਰਮਾਰ, ਨਵੰਬਰ ਮਹੀਨੇ ਦੇਸ਼ 'ਚ 15 ਦਿਨ ਬੰਦ ਰਹਿਣਗੇ ਬੈਂਕ

ਸਮੀਖਿਆ ਅਧੀਨ ਹਫਤੇ 'ਚ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਦਾ ਬਾਜ਼ਾਰ ਪੂੰਜੀਕਰਣ 52,580.57 ਕਰੋੜ ਰੁਪਏ ਘਟ ਕੇ 12,25,983.46 ਕਰੋੜ ਰੁਪਏ ਰਹਿ ਗਿਆ। HDFC ਬੈਂਕ ਦਾ ਮਾਰਕੀਟ ਕੈਪ 40,562.71 ਕਰੋੜ ਰੁਪਏ ਘਟ ਕੇ 11,14,185.78 ਕਰੋੜ ਰੁਪਏ ਰਹਿ ਗਿਆ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁਲਾਂਕਣ 22,935.65 ਕਰੋੜ ਰੁਪਏ ਘਟ ਕੇ 15,32,595.88 ਕਰੋੜ ਰੁਪਏ ਰਹਿ ਗਿਆ।

ਇਹ ਵੀ ਪੜ੍ਹੋ :    ਮੁਕੇਸ਼ ਅੰਬਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 20 ਕਰੋੜ ਦੀ ਮੰਗੀ ਫਿਰੌਤੀ

ਇੰਫੋਸਿਸ ਦਾ ਮੁਲਾਂਕਣ 19,320.04 ਕਰੋੜ ਰੁਪਏ ਘਟ ਕੇ 5,73,022.78 ਕਰੋੜ ਰੁਪਏ ਰਹਿ ਗਿਆ। ਭਾਰਤੀ ਏਅਰਟੈੱਲ ਦਾ ਮਾਰਕੀਟ ਕੈਪ 17,161.01 ਕਰੋੜ ਰੁਪਏ ਦੇ ਘਾਟੇ ਨਾਲ 5,13,735.07 ਕਰੋੜ ਰੁਪਏ ਰਿਹਾ। ਬਜਾਜ ਫਾਈਨਾਂਸ ਦਾ ਮੁਲਾਂਕਣ 15,759.95 ਕਰੋੜ ਰੁਪਏ ਘਟ ਕੇ 4,54,814.95 ਕਰੋੜ ਰੁਪਏ ਰਿਹਾ।

ICICI ਬੈਂਕ ਦਾ ਬਾਜ਼ਾਰ ਪੂੰਜੀਕਰਣ 13,827.73 ਕਰੋੜ ਰੁਪਏ ਘਟ ਕੇ 6,39,292.94 ਕਰੋੜ ਰੁਪਏ ਰਹਿ ਗਿਆ। ITC ਦਾ ਮਾਰਕੀਟ ਕੈਪ 5,900.49 ਕਰੋੜ ਰੁਪਏ ਦੇ ਘਾਟੇ ਨਾਲ 5,40,637.34 ਕਰੋੜ ਰੁਪਏ ਰਿਹਾ। ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਣ 3,124.96 ਕਰੋੜ ਰੁਪਏ ਘਟ ਕੇ 5,83,098.06 ਕਰੋੜ ਰੁਪਏ ਰਹਿ ਗਿਆ। ਸਟੇਟ ਬੈਂਕ ਆਫ ਇੰਡੀਆ (SBI) ਦਾ ਬਾਜ਼ਾਰ ਮੁੱਲ 2,008.04 ਕਰੋੜ ਰੁਪਏ ਘਟ ਕੇ 5,00,670.73 ਕਰੋੜ ਰੁਪਏ ਰਹਿ ਗਿਆ।

ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ 'ਚ ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ 'ਤੇ ਰਹੀ। ਇਸ ਤੋਂ ਬਾਅਦ ਕ੍ਰਮਵਾਰ ਟੀਸੀਐਸ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ, ਆਈਟੀਸੀ, ਭਾਰਤੀ ਏਅਰਟੈੱਲ, ਐਸਬੀਆਈ ਅਤੇ ਬਜਾਜ ਫਾਈਨਾਂਸ ਦਾ ਨੰਬਰ ਆਉਂਦਾ ਹੈ।

ਇਹ ਵੀ ਪੜ੍ਹੋ :   ਵਿਦੇਸ਼ਾਂ 'ਚ ਵਧੀ ਭਾਰਤੀ ਅੰਬ ਦੀ ਮੰਗ, 19 ਫ਼ੀਸਦੀ ਵਧਿਆ ਭਾਰਤ ਤੋਂ ਨਿਰਯਾਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


 

Harinder Kaur

This news is Content Editor Harinder Kaur