400 ਲੱਖ ਕਰੋੜ ਰੁਪਏ ਦੇ ਨੇੜੇ ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ, 5 ਸਾਲਾਂ ''ਚ ਦੁੱਗਣੇ ਤੋਂ ਹੋਵੇਗਾ ਵੱਧ

02/24/2024 6:24:17 PM

ਬਿਜ਼ਨੈੱਸ ਡੈਸਕ : ਭਾਰਤੀ ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ 400 ਲੱਖ ਕਰੋੜ ਰੁਪਏ ਦੇ ਆਲ ਟਾਈਮ ਰਿਕਾਰਡ ਪੱਧਰ ਨੂੰ ਛੂਹਣ ਦੇ ਰਾਹ 'ਤੇ ਹੈ। ਸ਼ੁੱਕਰਵਾਰ ਨੂੰ ਇਹ 0.22 ਫ਼ੀਸਦੀ ਵਧ ਕੇ 393.04 ਲੱਖ ਕਰੋੜ ਰੁਪਏ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਿਆ। ਨਿਵੇਸ਼ਕਾਂ ਦੇ ਭਾਰਤ ਵਿਚ ਵਧਦੇ ਭਰੋਸੇ 'ਤੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਬ੍ਰੋਕਰੇਜ ਫਰਮਾਂ ਵਿੱਚੋਂ ਜੈਫਰੀਜ਼ ਨੇ ਵੀ ਮੋਹਰ ਲਗਾਈ ਹੈ। ਜੈਫਰੀਜ਼ ਦਾ ਕਹਿਣਾ ਹੈ ਕਿ ਭਾਰਤੀ ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ ਸਾਲ 2030 ਤੱਕ 830 ਲੱਖ ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ

ਜੈਫਰੀਜ਼ ਮੁਤਾਬਕ ਗਲੋਬਲ ਇੰਡੈਕਸ 'ਚ ਭਾਰਤ ਦਾ ਭਾਰ ਸਿਰਫ਼ 2 ਫ਼ੀਸਦੀ ਹੈ। ਇਸ ਲਈ ਵਿਦੇਸ਼ੀ ਨਿਵੇਸ਼ਕਾਂ ਲਈ ਇਸ ਵਿੱਚ ਆਪਣਾ ਨਿਵੇਸ਼ ਵਧਾਉਣ ਦੀ ਕਾਫੀ ਗੁੰਜਾਇਸ਼ ਹੈ। ਦੁਨੀਆ ਦੇ ਟਾਪ-4 'ਚ ਸ਼ਾਮਲ ਤਿੰਨ ਸ਼ੇਅਰ ਬਾਜ਼ਾਰ ਇਤਿਹਾਸਕ ਸਿਖਰ 'ਤੇ ਪਹੁੰਚ ਗਏ ਹਨ। ਚੀਨੀ ਬਾਜ਼ਾਰ 'ਚ ਵੀ ਵਾਧਾ ਦਰਜ ਕੀਤਾ ਗਿਆ ਹੈ।

ਅਮਰੀਕਾ : ਚਿੱਪ ਕੰਪਨੀ ਐਨਵੀਡੀਆ ਦੇ ਤਿਮਾਹੀ ਨਤੀਜਿਆਂ ਕਾਰਨ S&P-500 ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਨੈਸਡੈਕ ਕੰਪੋਜ਼ਿਟ 2.96 ਫ਼ੀਸਦੀ ਅਤੇ ਡਾਓ ਜੋਂਸ 1.18 ਫ਼ੀਸਦੀ ਵੱਧ ਕੇ ਆਪਣੇ ਉੱਚ ਪੱਧਰ 'ਤੇ ਪਹੁੰਚ ਗਿਆ। Nvidia ਦੇ ਸ਼ੇਅਰ 16.4 ਫ਼ੀਸਦੀ ਵਧਣ ਨਾਲ ਮਾਰਕੀਟ ਕੈਪ ਇੱਕ ਦਿਨ ਵਿੱਚ 277 ਅਰਬ ਡਾਲਰ ਵਧ ਗਿਆ। ਇਹ ਵਾਧਾ ਭਾਰਤ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਦੇ ਕੁੱਲ ਮਾਰਕੀਟ ਕੈਪ (262 ਅਰਬ ਡਾਲਰ) ਤੋਂ ਵੱਧ ਹੈ।

ਇਹ ਵੀ ਪੜ੍ਹੋ - ਹੁਣ ਅਣਚਾਹੀਆਂ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਚੁੱਕ ਰਹੀ ਹੈ ਇਹ ਖ਼ਾਸ ਕਦਮ

ਜਾਪਾਨ: ਜੀਡੀਪੀ ਵਿੱਚ ਗਿਰਾਵਟ ਦੀਆਂ ਖ਼ਬਰਾਂ ਦੇ ਬਾਵਜੂਦ ਸੂਚਕਾਂਕ ਨਿਕੇਈ-225 ਆਪਣਾ 35 ਸਾਲ ਦਾ ਰਿਕਾਰਡ ਤੋੜਦੇ ਹੋਏ 39,098 ਅੰਕਾਂ 'ਤੇ ਬੰਦ ਹੋਇਆ।

ਭਾਰਤ: ਨਿਫਟੀ-50 ਸ਼ੁੱਕਰਵਾਰ ਨੂੰ 22,297 ਅੰਕਾਂ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਪਿਛਲੇ 4 ਮਹੀਨਿਆਂ 'ਚ ਨਿਫਟੀ 17.79 ਫ਼ੀਸਦੀ ਵਧਿਆ ਹੈ।

ਯੂਰਪ: ਵਿਆਜ ਦਰਾਂ ਵਿੱਚ ਕਟੌਤੀ ਦੀ ਸੰਭਾਵਨਾ ਦੇ ਕਾਰਨ STOXX-600 ਰਿਕਾਰਡ 'ਤੇ ਬੰਦ ਹੋਇਆ। ਜਨਵਰੀ 2022 ਤੋਂ ਬਾਅਦ ਪਹਿਲੀ ਵਾਰ 495 ​​ਅੰਕਾਂ 'ਤੇ ਬੰਦ ਹੋਇਆ।

ਚੀਨ: CSI-300 0.09% ਵਧ ਕੇ 3,489.74 'ਤੇ ਬੰਦ ਹੋਇਆ।

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur