Amazon ਨੇ ਜਾਰੀ ਕੀਤੀ Great Indian Festival Sale ਦੇ ਸ਼ੁਰੂ ਹੋਣ ਦੀ ਤਾਰੀਖ਼, ਮਿਲੇਗੀ ਭਾਰੀ ਛੋਟ

10/06/2020 5:32:23 PM

ਨਵੀਂ ਦਿੱਲੀ — ਈ-ਕਾਮਰਸ ਕੰਪਨੀ ਐਮਾਜ਼ੋਨ ਦੀ ਸਾਲਾਨਾ ਸੇਲ 'ਗ੍ਰੇਟ ਇੰਡੀਅਨ ਫੈਸਟੀਵਲ' ਇਸ ਸਾਲ 17 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ 'ਪ੍ਰਾਈਮ ਮੈਂਬਰਾਂ' ਲਈ ਇਹ ਇਕ ਦਿਨ ਪਹਿਲਾਂ ਯਾਨੀ 16 ਅਕਤੂਬਰ ਨੂੰ ਸ਼ੁਰੂ ਹੋ ਰਹੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਤਿਉਹਾਰਾਂ ਦੇ ਮੌਸਮ ਦੌਰਾਨ ਈ-ਕਾਮਰਸ ਕੰਪਨੀਆਂ ਆਪਣੀ ਸਾਲਾਨਾ ਸੇਲ ਦਾ ਪ੍ਰਬੰਧ ਕਰਦੀਆਂ ਹਨ। ਐਮਾਜ਼ੋਨ ਦੀ ਮੁਕਾਬਲੇਬਾਜ਼ ਵਾਲਮਾਰਟ ਦੀ ਮਲਕੀਅਤ ਵਾਲੀ ਫਲਿੱਪਕਾਰਟ ਦੀ ਸਾਲਾਨਾ ਸੇਲ 'ਬਿਗ ਬਿਲੀਅਨ ਡੇਅਜ਼' ਵੀ 16 ਅਕਤੂਬਰ ਤੋਂ 21 ਅਕਤੂਬਰ ਤੱਕ ਹੈ। ਇਸ ਦੇ ਨਾਲ ਹੀ ਸਨੈਪਡੀਲ ਨੇ ਆਪਣੀ ਪਹਿਲੀ ਸਾਲਾਨਾ ਵਿਕਰੀ ਦਾ ਐਲਾਨ ਵੀ ਕੀਤਾ ਹੈ। ਐਮਾਜ਼ੋਨ.ਕਾੱਮ ਨੇ ਪਿਛਲੇ ਸਾਲਾਂ ਵਾਂਗ ਇਸ ਸਾਲ ਵਿਕਰੀ ਦੀ ਆਖਰੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ। ਕੰਪਨੀ ਨੇ ਇਕ ਵਰਚੁਅਲ ਪ੍ਰੋਗਰਾਮ ਵਿਚ ਕਿਹਾ ਕਿ ਇਹ ਸੇਲ 'ਮਹੀਨਾ ਭਰ' ਚੱਲੇਗੀ ਅਤੇ ਦੁਸਹਿਰਾ ਅਤੇ ਦੀਵਾਲੀ ਦੇ ਤਿਉਹਾਰਾਂ ਦੇ ਮੌਸਮ ਵਿਚ ਵੀ ਬਣੀ ਰਹੇਗੀ। ਕੰਪਨੀ ਨੂੰ ਉਮੀਦ ਹੈ ਕਿ ਇਸ ਸਾਲ 6.5 ਲੱਖ ਤੋਂ ਵੱਧ ਵਿਕਰੇਤਾ ਸੇਲ ਵਿਚ ਸ਼ਾਮਲ ਹੋਣਗੇ। 

ਐਮਾਜ਼ੋਨ ਇੰਡੀਆ ਦੇ ਉਪ ਪ੍ਰਧਾਨ ਮਨੀਸ਼ ਤਿਵਾੜੀ ਨੇ ਕਿਹਾ, 'ਇਸ ਸਾਲ ਭਾਰਤ ਦੇ ਵੱਡੇ ਤਿਉਹਾਰ ਸਾਡੇ ਵਿਕਰੇਤਾਵਾਂ, ਸਹਿਯੋਗੀ ਲੋਕਾਂ ਲਈ ਦੇਸ਼ ਭਰ ਦੇ ਕਰੋੜਾਂ ਗਾਹਕਾਂ ਤੱਕ ਪਹੁੰਚਣ ਦਾ ਇੱਕ ਮੌਕਾ ਹੈ। ਸਾਡੇ ਪਲੇਟਫਾਰਮ ਨਾਲ ਜੁੜੇ ਵਿਕਰੇਤਾ ਇਸ ਬਾਰੇ ਖੁਸ਼ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਉਨ੍ਹਾਂ ਦੇ ਵਪਾਰ ਵਿਚ ਵਾਧਾ ਕਰਨ ਵਿਚ ਸਹਾਇਤਾ ਕਰੇਗੀ। ਸਾਡੇ ਗ੍ਰਾਹਕਾਂ ਲਈ ਸਾਡੀ ਕੋਸ਼ਿਸ਼ ਇਹ ਹੋਵੇਗੀ ਕਿ ਉਨ੍ਹਾਂ ਨੂੰ ਪਲੇਟਫਾਰਮ 'ਤੇ ਆਪਣੀ ਲੋੜੀਂਦੀ ਹਰ ਚੀਜ਼ ਮੁਹੱਈਆ ਹੋ ਸਕੇ ਅਤੇ ਉਨ੍ਹਾਂ ਨੂ ਸੁਰੱਖਿਅਤ ਢੰਗ ਨਾਲ ਗਾਹਕਾਂ ਤੱਕ ਪਹੁੰਚਾਇਆ ਜਾ ਸਕੇ। ਨੀਲਸਨ ਦੁਆਰਾ ਇੱਕ ਤਾਜ਼ਾ ਸਰਵੇਖਣ ਦੀ ਉਦਾਹਰਣ ਦਿੰਦਿਆਂ, ਉਸਨੇ ਕਿਹਾ ਕਿ ਉਸਦੇ ਵਿਕਰੇਤਾ ਇਸ ਤਿਉਹਾਰ ਦੇ ਮੌਸਮ ਬਾਰੇ ਬਹੁਤ ਆਸ਼ਾਵਾਦੀ ਹਨ। ਤਿਵਾੜੀ ਨੇ ਕਿਹਾ, “'ਸਰਵੇਖਣ ਅਨੁਸਾਰ ਪਲੇਟਫਾਰਮ ਨਾਲ ਜੁੜੇ 85 ਪ੍ਰਤੀਸ਼ਤ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ ਨਵੇਂ ਗਾਹਕਾਂ ਤੱਕ ਪਹੁੰਚਣ ਅਤੇ ਵਿਕਰੀ ਵਧਣ ਦੀ ਉਮੀਦ ਹੈ। 74 ਪ੍ਰਤੀਸ਼ਤ ਤੋਂ ਵੱਧ ਕਾਰੋਬਾਰ ਵਿਚ ਸੁਧਾਰ ਦੀ ਉਮੀਦ ਕਰਦੇ ਹਾਂ ਜਦੋਂ ਕਿ 78 ਪ੍ਰਤੀਸ਼ਤ ਆਪਣੇ ਉਤਪਾਦਾਂ ਦੇ ਪਲੇਟਫਾਰਮ 'ਤੇ ਸੁਧਾਰ ਦੀ ਉਮੀਦ ਕਰਦੇ ਹਨ।


Harinder Kaur

Content Editor

Related News