ਗੌਤਮ ਅਡਾਨੀ ਦੀ ਇਸ ਕੰਪਨੀ ਦਾ ਅੱਜ ਖੁੱਲ੍ਹਿਆ IPO, ਜਾਣੋ ਨਿਵੇਸ਼ ਕਰਨਾ ਕਿੰਨਾ ਸਹੀ

01/27/2022 3:11:12 PM

ਨਵੀਂ ਦਿੱਲੀ — ਦੇਸ਼ ਦੇ ਦੂਜੇ ਸਭ ਤੋਂ ਵੱਡੇ ਅਮੀਰ ਵਿਅਕਤੀ ਗੌਤਮ ਅਡਾਨੀ ਦੀ ਇੱਕ ਐਫਐਮਸੀਜੀ ਕੰਪਨੀ ਹੈ ਅਡਾਨੀ ਵਿਲਮਰ। ਉਸੇ ਕੰਪਨੀ ਦਾ ਆਈਪੀਓ ਅੱਜ ਯਾਨੀ 27 ਜਨਵਰੀ ਨੂੰ ਖੁੱਲ੍ਹਿਆ ਹੈ। ਇਸ 'ਤੇ 31 ਦਸੰਬਰ ਤੱਕ ਬੋਲੀ ਲਗਾਈ ਜਾ ਸਕਦੀ ਹੈ। ਇਸ ਦਾ ਪ੍ਰਾਈਸ ਬੈਂਡ 218-230 ਰੁਪਏ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਬਜਟ ਟੀਮ 'ਚ ਸ਼ਾਮਲ ਹਨ ਇਹ ਚਿਹਰੇ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਸਟਾਕ ਐਕਸਚੇਂਜ ਤੱਕ ਪਹੁੰਚਣ ਵਾਲੀ ਅਡਾਨੀ ਸਮੂਹ ਦੀ ਸੱਤਵੀਂ ਕੰਪਨੀ

ਅਡਾਨੀ ਵਿਲਮਰ ਸਟਾਕ ਐਕਸਚੇਂਜ 'ਤੇ ਸੂਚੀਬੱਧ ਹੋਣ ਵਾਲੀ ਅਡਾਨੀ ਸਮੂਹ ਦੀ ਸੱਤਵੀਂ ਕੰਪਨੀ ਹੈ। ਇਸ ਆਈਪੀਓ ਵਿੱਚ 3600 ਕਰੋੜ ਰੁਪਏ ਦਾ ਨਵਾਂ ਇਸ਼ੂ ਹੈ ਅਤੇ ਕੋਈ ਵੀ ਪ੍ਰਮੋਟਰ ਜਾਂ ਸ਼ੇਅਰਧਾਰਕ ਆਪਣੇ ਸ਼ੇਅਰ ਨਹੀਂ ਵੇਚ ਰਿਹਾ ਹੈ। ਅਡਾਨੀ ਵਿਲਮਰ ਦੀ ਸਥਾਪਨਾ 1999 ਵਿੱਚ ਹੋਈ ਸੀ। ਇਹ ਅਡਾਨੀ ਗਰੁੱਪ ਅਤੇ ਸਿੰਗਾਪੁਰ ਦੇ ਵਿਲਮਰ ਦਾ ਸਾਂਝਾ ਉੱਦਮ ਹੈ। ਇਹ ਫਾਰਚਿਊਨ ਬ੍ਰਾਂਡ ਦੇ ਤਹਿਤ ਤੇਲ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਦਾ ਹੈ। ਇਸ ਤੋਂ ਪਹਿਲਾਂ ਅਡਾਨੀ ਗਰੁੱਪ ਦੀਆਂ ਛੇ ਕੰਪਨੀਆਂ Adani Enterprises, Adani Transmission, Adani Green Energy, Adani Power, Adani Total Gas, ਅਤੇ  Adani Ports and Special Economic Zone ਸ਼ੇਅਰ ਬਾਜ਼ਾਰ  ਵਿਚ ਲਿਸਟ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: EPFO ਪੋਰਟਲ ’ਚ ਤਕਨੀਕੀ ਖ਼ਾਮੀ ਤੋਂ ਯੂਜ਼ਰ ਪ੍ਰੇਸ਼ਾਨ, ਈ-ਨਾਮਜ਼ਦਗੀ ਦੀ ਡੈੱਡਲਾਈਨ ਹਟੀ

ਗ੍ਰੇ ਮਾਰਕੀਟ ਪ੍ਰੀਮੀਅਮ

ਅਡਾਨੀ ਵਿਲਮਰ ਦਾ ਸਟਾਕ ਫਿਲਹਾਲ ਗ੍ਰੇ ਮਾਰਕੀਟ 'ਚ 25 ਫੀਸਦੀ ਤੱਕ ਦੇ ਪ੍ਰੀਮੀਅਮ 'ਤੇ ਯਾਨੀ ਲਗਭਗ 50 ਰੁਪਏ 'ਤੇ ਵਪਾਰ ਕਰ ਰਿਹਾ ਹੈ। ਅਹਿਮਦਾਬਾਦ ਸਥਿਤ ਕੰਪਨੀ ਨੇ ਪਿਛਲੇ ਤਿੰਨ ਸਾਲਾਂ ਵਿੱਚ ਮਾਲੀਆ ਅਤੇ ਮੁਨਾਫੇ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ। ਇਹੀ ਕਾਰਨ ਹੈ ਕਿ ਕਈ ਦਲਾਲਾਂ ਨੇ ਨਿਵੇਸ਼ਕਾਂ ਨੂੰ ਇਸ ਨੂੰ ਖਰੀਦਣ ਦੀ ਸਲਾਹ ਦਿੱਤੀ ਹੈ। ਕੰਪਨੀ ਨੇ ਆਈਪੀਓ ਲਈ ਇੱਕ ਲਾਟ ਵਿੱਚ 65 ਸ਼ੇਅਰ ਰੱਖੇ ਹਨ। ਯਾਨੀ ਨਿਵੇਸ਼ਕ ਘੱਟੋ-ਘੱਟ 65 ਇਕਵਿਟੀ ਸ਼ੇਅਰਾਂ ਲਈ ਬੋਲੀ ਲਗਾ ਸਕਦੇ ਹਨ। ਵੱਧ ਤੋਂ ਵੱਧ 13 ਲਾਟਾਂ ਦੀ ਬੋਲੀ ਲਗਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ: ਭਾਰਤੀਆਂ ਦਾ ਕ੍ਰਿਪਟੋ 'ਚ ਲੱਗ ਚੁੱਕਾ ਹੈ 6 ਲੱਖ ਕਰੋੜ ਤੋਂ ਜ਼ਿਆਦਾ, ਧੋਖਾਧੜੀ ਹੋਈ ਤਾਂ...

ਐਂਕਰ ਨਿਵੇਸ਼ਕਾਂ ਤੋਂ 940 ਕਰੋੜ ਜੁਟਾਏ 

ਆਈਪੀਓ ਤੋਂ ਪਹਿਲਾਂ, ਕੰਪਨੀ ਨੇ ਮੰਗਲਵਾਰ ਨੂੰ ਐਂਕਰ ਨਿਵੇਸ਼ਕਾਂ ਤੋਂ 940 ਕਰੋੜ ਰੁਪਏ ਇਕੱਠੇ ਕੀਤੇ ਹਨ। BSE ਦੀ ਵੈੱਬਸਾਈਟ 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ ਕੰਪਨੀ ਨੇ ਐਂਕਰ ਨਿਵੇਸ਼ਕਾਂ ਨੂੰ 230 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ 4.09 ਕਰੋੜ ਇਕੁਇਟੀ ਸ਼ੇਅਰ ਅਲਾਟ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਇਹ ਰਕਮ 940 ਕਰੋੜ ਰੁਪਏ ਬਣਦੀ ਹੈ। ਇਸ ਤੋਂ ਬਾਅਦ ਕੰਪਨੀ ਨੇ ਆਪਣੇ ਆਈਪੀਓ ਦਾ ਆਕਾਰ 4,500 ਕਰੋੜ ਰੁਪਏ ਤੋਂ ਘਟਾ ਕੇ 3,600 ਕਰੋੜ ਰੁਪਏ ਕਰ ਦਿੱਤਾ ਹੈ।

ਇਹ ਵੀ ਪੜ੍ਹੋ: 5 ਸੂਬਿਆਂ ਦੀਆਂ ਚੋਣਾਂ ਤੇ ਕੋਰੋਨਾ ਦਰਮਿਆਨ ਆਏਗਾ ਕੇਂਦਰੀ ਬਜਟ, ਕੀ ਵਿੱਤ ਮੰਤਰੀ ਦੇ ਸਕੇਗੀ ਲੋਕਾਂ ਦੇ ਮਰਜ਼ ਦੀ ਦਵਾਈ!

ਨੋਟ - ਇਸ ਖ਼ਬਰ  ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur