ਮਹਾਮਾਰੀ ਦਰਮਿਆਨ ਉਦਯੋਗ ਅਤੇ ਨਿਰਮਾਣ ਖ਼ੇਤਰ ਨੇ ਭਾਰਤ ਦੇ ਆਰਥਿਕ ਵਿਕਾਸ ਨੂੰ ਦਿੱਤੀ ਰਫ਼ਤਾਰ

09/21/2021 2:53:15 PM

ਨਵੀਂ ਦਿੱਲੀ - ਪਿਛਲੇ ਕੁਝ ਸਾਲਾਂ ਦਰਮਿਆਨ 'ਮੇਕ ਇਨ ਇੰਡੀਆ' ਪਹਿਲ ਦੇ ਤਹਿਤ ਉਦਯੋਗ ਖ਼ਾਸ ਤੌਰ 'ਤੇ ਭਾਰਤ ਵਿਚ ਨਿਰਮਾਣ ਖ਼ੇਤਰ ਦੇਸ਼ ਦੇ ਆਰਥਿਕ ਵਿਕਾਸ ਲਈ ਇਕ ਪ੍ਰੇਰਣਾ ਸਰੋਤ ਰਿਹਾ ਹੈ। ਇਨ੍ਹਾਂ ਦੋ ਸੈਕਟਰ ਨੇ ਦੇਸ਼ ਦੇ ਆਰਥਿਕ ਵਿਕਾਸ ਨੂੰ ਗਤੀ ਦਿੱਤੀ ਹੈ। ਉਦਯੋਗਿਕ ਵਾਧੇ ਨੇ ਸਿਰਫ਼ ਨਾ ਸਿਰਫ਼ ਹੁਨਰਮੰਦ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਸਗੋਂ ਘਰੇਲੂ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਵੀ ਲਾਭ ਪਹੁੰਚਾਇਆ ਹੈ।

ਨਿਰਮਾਣ ਖ਼ੇਤਰ ਜਿਹੜਾ ਕਿ ਦੇਸ਼ ਦੇ ਕੁੱਲ ਉਤਪਾਦਨ ਦਾ 77.63 ਫ਼ੀਸਦੀ ਹੈ ਉਸ ਨੇ ਦੇਸ਼ ਦੇ ਕੁੱਲ ਘਰੇਲੂ ਉਤਪਾਦ(ਜੀ.ਡੀ.ਪੀ.) ਦੇ ਵਾਧੇ ਵਿਚ ਯੋਗਦਾਨ ਦੇਣਾ ਜਾਰੀ ਰੱਖਿਆ ਅਤੇ ਭਾਰਤ ਨੂੰ ਆਤਮ-ਨਿਰਭਰ ਅਰਥਵਿਵਸਥਾ ਬਣਾਉਣ ਦੇ ਟੀਚੇ ਤੱਕ ਪਹੁੰਚਾਉਣ 'ਚ ਮਦਦ ਕੀਤੀ। ਹਾਲਾਂਕਿ ਮਹਾਮਾਰੀ ਕਾਰਨ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਭਾਰਤ ਵਿਚ ਉਦਯੋਗਿਕ ਖ਼ੇਤਰ ਨੇ ਮਹਾਮਾਰੀ ਦੀ ਮਿਆਦ ਦੌਰਾਨ ਲਚੀਨਾਪਨ ਦਿਖਾਇਆ। ਜਿਸ ਨੇ ਭਾਰਤੀ ਅਰਥਵਿਵਸਥਾ ਨੂੰ ਆਤਮ-ਨਿਰਭਰਤਾ ਦੇ ਮਾਰਗ 'ਤੇ ਅੱਗੇ ਵਧਣ ਦੇ ਸਮਰੱਥ ਬਣਾਇਆ। ਭਾਰਤੀ ਉਦਯੋਗਾਂ ਨੇ ਦੇਸ਼ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਦੇਸ਼ ਦੇ ਉਦਯੋਗਿਕ ਉਤਪਾਦਨ ਸੂਚਕਅੰਕ(ਆਈ.ਆਈ.ਪੀ.) ਜੁਲਾਈ 2021 'ਚ ਵਧ ਕੇ 131.4 ਅੰਕ ਹੋ ਗਿਆ ਜਿਹੜਾ ਕਿ 2020 'ਚ ਇਸੇ ਮਹੀਨੇ 117.9 ਅੰਕ ਸੀ।

ਇਹ ਵੀ ਪੜ੍ਹੋ : CCI ਪੜਤਾਲ : ਆਪਣੀ ਸਥਿਤੀ ਦਾ ਨਜਾਇਜ਼ ਫ਼ਾਇਦਾ ਉਠਾ ਰਿਹੈ Google, ਜਾਣੋ ਕੀ ਹੈ ਪੂਰਾ ਮਾਮਲਾ

ਮਹਾਮਾਰੀ ਦੇ ਪਹਿਲਾ ਦੇ ਪੱਧਰ ਤੋਂ ਅੱਗੇ ਨਿਕਲ ਸਕਦਾ ਹੈ ਉਦਯੋਗਿਕ ਸੈਕਟਰ

ਰਾਸ਼ਟਰੀ ਆਂਕੜਾ ਦਫ਼ਤਰ(ਐੱਨ.ਐੱਸ.ਓ.) ਦੇ ਆਂਕੜਿਆਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਜੁਲਾਈ ਵਿਚ ਉਦਯੋਗਿਕ ਉਤਪਾਦਨ 'ਚ 11.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜੁਲਾਈ 2019 'ਚ ਸੂਚਕਅੰਕ 131.8 ਅੰਕ 'ਤੇ ਸੀ  ਅਤੇ 2020 'ਚ 10.5 ਫ਼ੀਸਦੀ ਦਾ ਸੁੰਗੜਨ ਦਰਜ ਕੀਤਾ ਗਿਆ ਸੀ। ਕੋਵਿਡ-19 ਦੀ ਆਫ਼ਤ ਦੇ ਬਾਅਦ ਅਤੇ ਅਗਸਤ 2020 'ਚ ਉਦਯੋਗਿਕ ਉਤਾਪਦਨ 18.7 ਫ਼ੀਸਦੀ ਡਿੱਗ ਗਿਆ। ਪ੍ਰਾਪਤ ਕੀਤੇ ਗਏ ਆਂਕੜਿਆਂ ਤੋਂ ਪਤਾ ਲਗਦਾ ਹੈ ਕਿ ਭਾਰਤ 'ਚ ਉਦਯੋਗ ਪਟਰੀ 'ਤੇ ਪਰਤ ਰਿਹਾ ਹੈ ਅਤੇ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਹ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਅੱਗੇ ਨਿਕਲ ਜਾਵੇ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲੋਨ ਲੈਣ ਵਾਲਿਆਂ ਲਈ ਵੱਡਾ ਤੋਹਫ਼ਾ, ਇਨ੍ਹਾਂ ਬੈਂਕਾਂ ਨੇ ਘਟਾਈਆਂ ਵਿਆਜ ਦਰਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News