ਕਸਟਮ ਡਿਊਟੀ ਵਧਣ ਨਾਲ ਸੋਨੇ ਦੇ ਗਹਿਣਿਆਂ ਦੀ ਮੰਗ ਘਟੇਗੀ

07/21/2022 12:03:10 AM

ਮੁੰਬਈ (ਭਾਸ਼ਾ)–ਭਾਰਤ ’ਚ ਸੋਨੇ ਦੇ ਗਹਿਣਿਆਂ ਦੀ ਮੰਗ ਚਾਲੂ ਵਿੱਤੀ ਸਾਲ ’ਚ 5 ਫੀਸਦੀ ਘਟ ਕੇ 550 ਟਨ ਰਹਿ ਸਕਦੀ ਹੈ। ਇਸ ਦਾ ਮੁੱਖ ਕਾਰਨ ਕਸਟਮ ਡਿਊਟੀ ’ਚ ਵਾਧਾ ਹੈ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਰੇਟਿੰਗ ਏਜੰਸੀ ਕ੍ਰਿਸਿਲ ਨੇ ਕਿਹਾ ਕਿ 30 ਜੂਨ ਨੂੰ ਸੋਨੇ ’ਤੇ ਕਸਟਮ ਡਿਊਟੀ ਨੂੰ 5 ਤੋਂ ਵਧਾ ਕੇ 12.5 ਫੀਸਦੀ ਕੀਤੇ ਜਾਣ ਨਾਲ ਚਾਲੂ ਵਿੱਤੀ ਸਾਲ ’ਚ ਸੋਨੇ ਦੇ ਗਹਿਣਿਆਂ ਦੇ ਪ੍ਰਚੂਨ ਵਿਕ੍ਰੇਤਾਵਾਂ ਦਾ ਮਾਲੀਆ ਵਾਧਾ ਸਥਿਰ ਰਹਿਣ ਦੀ ਸੰਭਾਵਨਾ ਹੈ। ਇਸ ’ਚ ਕਿਹਾ ਗਿਆ ਹੈ ਕਿ ਕਸਟਮ ਡਿਊਟੀ ’ਚ ਵਾਧੇ ਦਾ ਬੋਝ ਪ੍ਰਚੂਨ ਵਿਕ੍ਰੇਤਾਵਾਂ ਨੂੰ ਗਾਹਕਾਂ ’ਤੇ ਪਾਉਣਾ ਹੋਵੇਗਾ, ਜਿਸ ਨਾਲ ਮੰਗ ’ਚ ਕਮੀ ਆਵੇਗੀ ਅਤੇ ਖਰੀਦਦਾਰ ਖਰੀਦ ਤੋਂ ਬਚਣਗੇ।

ਇਹ ਵੀ ਪੜ੍ਹੋ : ਵਿਕਰਮਸਿੰਘੇ ਦੀ ਰਿਹਾਇਸ਼ ਨੂੰ ਅੱਗ ਲਾਉਣ ਦੇ ਮਾਮਲੇ 'ਚ 4 ਲੋਕ 27 ਜੁਲਾਈ ਤੱਕ ਨਿਆਇਕ ਹਿਰਾਸਤ 'ਚ

ਰਿਪੋਰਟ ਮੁਤਾਬਕ ਕਸਟਮ ਡਿਊਟੀ ’ਚ ਵਾਧੇ ਨਾਲ ਅੰਤਿਮ ਖਪਤਕਾਰਾਂ ਲਈ ਸੋਨੇ ਦੀਆਂ ਕੀਮਤਾਂ ’ਚ ਵਾਧੇ ਦੀ ਸੰਭਾਵਨਾ ਹੈ ਅਤੇ ਮਾਤਰਾ ਦੇ ਮਾਮਲੇ ’ਚ ਕਮੀ ਆ ਸਕਦੀ ਹੈ। ਚਾਲੂ ਵਿੱਤੀ ਸਾਲ ’ਚ ਮੰਗ 5 ਫੀਸਦੀ ਘਟ ਕੇ 550 ਟਨ ਰਹਿਣ ਦੀ ਸੰਭਾਵਨਾ ਹੈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 580 ਟਨ ਰਹੀ ਸੀ। ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਮਹਾਮਾਰੀ ਕਾਰਨ ਪੈਦਾ ਹੋਈਆਂ ਰੁਕਾਵਟਾਂ ਦੇ ਸਮਾਪਤ ਹੋਣ ਤੋਂ ਬਾਅਦ ਫਰਵਰੀ 2021 ’ਚ ਮੰਗ ’ਚ ਵਾਧਾ ਅਤੇ ਇੰਪੋਰਟ ਡਿਊਟੀ ’ਚ 5 ਫੀਸਦੀ ਦੀ ਕਟੌਤੀ ਨਾਲ ਵਿਕਰੀ ’ਚ ਤੇਜ਼ ਉਛਾਲ ਆਇਆ ਜੋ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਵੀ ਜਾਰੀ ਰਿਹਾ।

ਇਹ ਵੀ ਪੜ੍ਹੋ : ਯੂਕ੍ਰੇਨ ਦੀ ਫੌਜ ਨੇ ਰੂਸ ਦੇ ਕਬਜ਼ੇ ਵਾਲੇ ਦੱਖਣੀ ਹਿੱਸੇ 'ਚ ਇਕ ਅਹਿਮ ਪੁਲ ਨੂੰ ਬਣਾਇਆ ਨਿਸ਼ਾਨਾ

ਰਿਪੋਰਟ ’ਚ ਕਿਹਾ ਗਿਆ ਹੈ ਕਿ ਹਾਲਾਂਕਿ ਸੋਨੇ ਦੀਆਂ ਉੱਚੀਆਂ ਕੀਮਤਾਂ ਵਿਕਰੀ ਦੀ ਮਾਤਰਾ ’ਚ ਨੁਕਸਾਨ ਦੀ ਭਰਪਾਈ ਕਰਨਗੀਆਂ ਅਤੇ ਇਹ ਯਕੀਨੀ ਕਰਨਗੀਆਂ ਕਿ ਉਦਯੋਗ ਦਾ ਮਾਲੀਆ ਪਿਛਲੇ ਸਾਲ ਦੀ ਤੁਲਨਾ ’ਚ ਸਥਿਰ ਰਹੇ ਪਰ ਆਪ੍ਰੇਟਿੰਗ ਲਾਭ ਪ੍ਰਭਾਵਿਤ ਹੋਵੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇੰਪੋਰਟ ਡਿਊਟੀ ਵਧਣ ਨਾਲ ਸੋਨੇ ਦੀਆਂ ਕੀਮਤਾਂ ’ਚ ਵਾਧੇ ਨਾਲ ਸੋਨੇ ਦੇ ਗਹਿਣਿਆਂ ਦੇ ਪ੍ਰਚੂਨ ਵਿਕ੍ਰੇਤਾਵਾਂ ਨੂੰ ਵਿਕਰੀ ਵਧਾਉਣ ਲਈ ਤਾਜ਼ਾ ਵਿਕਰੀ ਵਿਧੀਆਂ ਨੂੰ ਅਪਣਾਉਣਾ ਹੋਵੇਗਾ ਅਤੇ ਪ੍ਰਚਾਰ ਯੋਜਨਾਵਾਂ ਸ਼ੁਰੂ ਕਰਨੀਆਂ ਹੋਣਗੀਆਂ।

ਇਹ ਵੀ ਪੜ੍ਹੋ : ਮੈਸਾਚੁਸੇਟਸ ਸਥਿਤ ਪੂਰਵ ਕੋਲਾ ਪਲਾਂਟ 'ਚ ਜਲਵਾਯੂ ਕਾਰਵਾਈ ਦਾ ਐਲਾਨ ਕਰਨਗੇ ਬਾਈਡੇਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News