ਨੌਕਰੀਪੇਸ਼ਾ ਲੋਕਾਂ ਨੂੰ ਝਟਕਾ, ਈ.ਪੀ.ਐੱਫ.ਓ. ਨੇ ਘਟਾਈ ਵਿਆਜ ਦਰ

02/22/2018 5:07:09 AM

ਨਵੀਂ ਦਿੱਲੀ—ਦੇਸ਼ ਦੀ ਨੌਕਰੀਪੇਸ਼ਾ ਲੋਕਾਂ ਨੂੰ ਝਟਕਾ ਦਿੰਦੇ ਹੋਏ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਸਾਲ 2017-18 ਲਈ ਵਿਆਜ ਦਰ ਘਟਾ ਦਿੱਤੀ ਹੈ। ਨਵੀਂ ਵਿਆਜ ਦਰ 8.55 ਫੀਸਦੀ ਹੋਵੇਗੀ, ਜੋ ਪਿਛਲੇ ਸਾਲ 8.65 ਫੀਸਦੀ ਸੀ। ਪ੍ਰੋਵੀਡੈਂਟ ਫੰਡ ਡਿਪਾਜ਼ਿਟ 'ਤੇ ਵਿਆਜ ਦਾ ਇਹ ਫੈਸਲਾ ਈ. ਪੀ. ਐੱਫ. ਓ. ਦੇ ਸੈਂਟਰਲ ਬੋਰਡ ਦੇ ਟਰੱਸਟੀਆਂ ਦੀ ਬੋਡਰ ਮੀਟਿੰਗ 'ਚ ਲਿਆ ਗਿਆ ਹੈ।
ਇਸ ਤੋਂ ਪਹਿਲਾ ਉਮੀਦ ਜਤਾਈ ਜਾ ਰਹੀ ਸੀ ਕਿ ਈ. ਪੀ. ਐੱਫ. ਓ. ਮੌਜੂਦ ਵਿੱਤੀ ਸਾਲ ਲਈ 8.65 ਫੀਸਦੀ ਦੀ ਵਿਆਜ ਦਰ ਬਰਕਰਾਰ ਰੱਖ ਸਕਦਾ ਹੈ। ਈ. ਪੀ. ਐੱਫ. ਓ. ਨੇ ਇਸ ਮਹੀਨੇ 2886 ਕਰੋੜ ਰੁਪਏ ਦੇ ਐਕਸਚੇਂਜ ਟ੍ਰੇਡਿਡ ਫੰਡਸ ਵੇਚੇ ਹਨ ਪਰ ਉਮੀਦਾਂ ਦੇ ਉਲਟ ਵਿਆਜ ਦਰ ਘਟਾ ਦਿੱਤੀ ਗਈ।
ਕਿਰਤ ਅਤੇ ਰੋਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਦੀ ਪ੍ਰਧਾਨਗੀ 'ਚ ਲਿਆ ਗਿਆ ਫੈਸਲਾ
ਸੂਤਰਾਂ ਮੁਤਾਬਕ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਦੀ ਪ੍ਰਧਾਨਗੀ 'ਚ ਟਰੱਸਟੀਆਂ ਦੀ ਬੈਠਕ ਆਯੋਜਿਤ ਕੀਤੀ ਗਈ ਜਿਸ 'ਚ ਇਹ ਫੈਸਲਾ ਲਿਆ ਗਿਆ। ਹੁਣ ਇਸ 'ਤੇ ਮੁਹਰ ਲਈ ਵਿੱਤੀ ਮੰਤਰਾਲੇ 'ਚ ਭੇਜਿਆ ਜਾਵੇਗਾ। ਇਸ ਤੋਂ ਬਾਅਦ ਇਸ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਸੀ ਕਿ ਕਰਮਚਾਰੀ ਭਵਿੱਖ ਫੰਡ ਸੰਸਥਾ ਸੰਗਠਨ ਮੌਜੂਦਾ ਵਿੱਤੀ ਸਾਲ ਲਈ ਵਿਆਜ ਦਰ 8.65 ਫੀਸਦੀ 'ਤੇ ਰੱਖ ਸਕਦਾ ਹੈ।
ਲਗਾਤਾਰ ਦੂਜੇ ਸਾਲ ਵਿਆਜ ਦਰ 'ਚ ਕੀਤੀ ਗਈ ਕਟੌਤੀ
ਸੂਤਰਾਂ ਅਨੁਸਾਰ ਚਾਲੂ ਵਿੱਤੀ ਸਾਲ 'ਚ ਈ. ਪੀ. ਐੱਫ. ਓ. ਨੇ ਐਕਸਚੇਂਜ ਟ੍ਰੇਡੇਡ ਫੰਡ (ਈ. ਟੀ. ਐੱਫ.) 'ਚ ਇਸੇ ਮਹੀਨੇ 2,886 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਈ. ਟੀ. ਐੱਫ. 'ਚ ਨਿਵੇਸ਼ ਜ਼ਰੀਏ ਈ. ਪੀ. ਐੱਫ. ਓ. ਨੇ ਇਸ ਮਹੀਨੇ 1,054 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨਾਲ ਉਸ ਨੂੰ ਮੌਜੂਦਾ ਵਿੱਤੀ ਸਾਲ ਲਈ ਪਹਿਲੇ ਵਾਲੀ ਵਿਆਜ ਦਰ ਬਣਾਏ ਰੱਖਣ 'ਚ ਮਦਦ ਮਿਲੇਗੀ। ਹਾਲੇ ਭਵਿੱਖ ਫੰਡ ਸੰਸਥਾ ਇਸ ਪੂਰੇ ਮਾਮਲੇ 'ਤੇ ਬੁੱਧਵਾਰ ਨੂੰ ਯਾਨੀ ਅੱਜ ਈ. ਪੀ. ਐੱਫ. ਓ. ਟਰੱਸਟੀ ਬੋਰਡ ਦੀ ਬੈਠਕ ਹੈ।
ਦੱਸਣਯੋਗ ਹੈ ਕਿ ਈ. ਪੀ. ਐੱਫ. ਓ. ਅਗਸਤ 2015 ਤੋਂ ਈ. ਟੀ. ਐੱਫ. 'ਚ ਨਿਵੇਸ਼ ਕਰ ਰਿਹਾ ਹੈ। ਹੁਣ ਤਕ ਉਹ ਈ. ਟੀ. ਐੱਫ. 'ਚ 44,000 ਕਰੋੜ ਰੁਪਏ ਨਿਵੇਸ਼ ਕਰ ਚੁੱਕਾ ਹੈ। ਇਸ 'ਤੇ ਉਸ ਨੂੰ ਤਕਰੀਬਨ 16 ਫੀਸਦੀ ਰਿਟਰਨ ਮਿਲਿਆ। ਈ. ਪੀ. ਐੱਫ. ਓ. ਬੋਰਡ ਦੇ ਪ੍ਰਮੁੱਖ ਕਿਰਤ ਮੰਤਰੀ ਹਨ। ਇਸ 'ਚ ਟਰੇਡ ਯੂਨੀਅਨ, ਸੂਬਾ ਅਤੇ ਕੇਂਦਰ ਸਰਕਾਰਾਂ ਦੇ ਮੈਂਬਰ ਵੀ ਹੁੰਦੇ ਹਨ।