ਰਾਸ਼ਨ ਕਾਰਡ ਦੇ ਸਰਕਾਰ ਨੇ ਬਦਲੇ ਨਿਯਮ, ਕਰੋੜਾਂ ਲੋਕਾਂ ਨੂੰ ਹੋਵੇਗਾ ਫਾਇਦਾ

05/12/2020 11:45:15 AM

ਨਵੀਂ ਦਿੱਲੀ — ਖੁਰਾਕ ਮੰਤਰਾਲੇ ਨੇ ਰਾਸ਼ਨ ਕਾਰਡ ਨੂੰ ਆਧਾਰ ਨਾਲ ਜੋੜਨ ਦੀ ਆਖਰੀ ਤਾਰੀਕ 30 ਸਤੰਬਰ ਤੱਕ ਵਧਾ ਦਿੱਤੀ ਹੈ। ਕੇਂਦਰ ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ 'ਚ ਲਿਆ ਹੈ ਜਦੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਆਧਾਰ ਨਾਲ ਜੁੜੇ ਰਾਸ਼ਨ ਕਾਰਡ ਰੱਦ ਹੋ ਜਾਣਗੇ। ਜ਼ਿਕਰਯੋਗ ਹੈ ਕਿ ਹੁਣ ਵੀ ਕਰੋੜਾਂ ਅਜਿਹੇ ਰਾਸ਼ਨਕਾਰਡ ਧਾਰਕ ਹਨ ਜਿਹੜੇ ਅਜੇ ਤੱਕ ਆਧਾਰ ਨਾਲ ਲਿੰਕ ਨਹੀਂ ਹੋ ਸਕੇ ਹਨ।

ਇਹ ਵੀ ਪੜ੍ਹੋ - SBI ਨੇ ਗਾਹਕਾਂ ਨੂੰ ਦਿੱਤਾ ਸੁਝਾਅ, ਕਿਹਾ-ਇਸ ਤਰ੍ਹਾਂ ਯੂਨੀਕ ਰੱਖੋ ਆਪਣਾ ਪਾਸਵਰਡ

ਅਧਿਕਾਰਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰਾਸ਼ਨ ਕਾਰਡ ਨੂੰ ਆਧਾਰ ਸੰਖਿਆ ਨਾਲ ਜੋੜਣ ਦੀ ਜ਼ਿੰਮੇਵਾਰੀ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੀ 7 ਫਰਵਰੀ 2017 ਦੀ ਨੋਟੀਫਿਕੇਸ਼ਨ ਦੇ ਆਧਾਰ 'ਤੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ- SBI ਨੇ FD ਦੀਆਂ ਵਿਆਜ ਦਰਾਂ ਵਿਚ ਕੀਤਾ ਵੱਡਾ ਬਦਲਾਅ

ਇਸ ਨੋਟੀਫਿਕੇਸ਼ਨ ਨੂੰ ਸਮੇਂ ਦੀ ਜ਼ਰੂਰਤ ਦੇ ਹਿਸਾਬ ਨਾਲ ਸੋਧਿਆ ਜਾਂਦਾ ਰਿਹਾ ਹੈ। ਹੁਣ ਇਸ ਕੰਮ ਦੀ ਸਮਾਂ ਮਿਆਦ ਨੂੰ ਵਧਾ ਕੇ 30 ਸਤੰਬਰ 2020 ਕਰ ਦਿੱਤਾ ਗਿਆ ਹੈ। ਮਤਲਬ ਇਹ ਹੈ ਕਿ ਤੁਸੀਂ ਰਾਸ਼ਨ ਕਾਰਡ ਅਤੇ ਆਧਾਰ ਦੀ ਲਿਕਿੰਗ 30 ਸਤੰਬਰ ਤੱਕ ਕਰਵਾ ਸਕਦੇ ਹੋ।
ਬਿਆਨ ਦੇ ਅਨੁਸਾਰ ਜਦੋਂ ਤੱਕ ਮੰਤਰਾਲਾ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਨਹੀਂ ਕਰਦਾ ਉਸ ਸਮੇਂ ਤੱਕ ਕਿਸੇ ਵੀ ਸਹੀ ਲਾਭਪਾਤਰ ਨੂੰ ਉਸਦੇ ਹਿੱਸੇ ਦਾ ਰਾਸ਼ਨ ਦੇਣ ਤੋਂ ਮਨ੍ਹਾਂ ਨਹੀਂ ਕੀਤਾ ਜਾਵੇਗਾ। ਮੰਤਰਾਲੇ ਨੇ ਕਿਹਾ ਕਿ ਕਿਸੇ ਦਾ ਰਾਸ਼ਨ ਕਾਰਡ ਆਧਾਰ ਸੰਖਿਆ ਨਹੀਂ ਜੁੜੇ ਹੋਣ ਕਾਰਨ ਰੱਦ ਨਹੀਂ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਕਡਾਉਨ ਲਾਗੂ ਹੈ। ਬੀਤੀ 25 ਮਾਰਚ ਤੋਂ ਲਾਗੂ ਲਾਕਡਾਉਨ ਦੇ ਤੀਜੇ ਪੜਾਅ ਦੀ ਮਿਆਦ 17 ਮਈ ਨੂੰ ਖਤਮ ਹੋਣ ਵਾਲੀ ਹੈ। ਇਸ ਸੰਕਟ ਵਿਚ ਲੋਕਾਂ ਨੂੰ ਭੋਜਨ ਦੀ ਦਿੱਕਤ ਨਾ ਹੋਵੇ ਇਸ ਲਈ ਕੇਂਦਰ ਸਰਕਾਰ ਨੇ ਤਿੰਨ ਮਹੀਨੇ ਤੱਕ ਦੇ ਲਈ ਕੁੱਲ 15 ਕਿਲੋ ਮੁਫਤ ਰਾਸ਼ਨ ਦੇਣ ਦਾ ਐਲਾਨ ਕੀਤਾ ਸੀ।


Harinder Kaur

Content Editor

Related News