ਰੇਲ ਯਾਤਰੀਆਂ ਲਈ ਖੁਸ਼ਖਬਰੀ, AC ਕੋਚ ਦੇ ਗੰਦੇ ਕੰਬਲਾਂ ਤੋਂ ਮਿਲੇਗੀ ਰਾਹਤ

Wednesday, Jun 27, 2018 - 01:46 PM (IST)

ਰੇਲ ਯਾਤਰੀਆਂ ਲਈ ਖੁਸ਼ਖਬਰੀ, AC ਕੋਚ ਦੇ ਗੰਦੇ ਕੰਬਲਾਂ ਤੋਂ ਮਿਲੇਗੀ ਰਾਹਤ

ਬਿਜ਼ਨੈੱਸ ਡੈਸਕ—ਟਰੇਨ 'ਚ ਸਫਰ ਕਰਨ ਵਾਲੇ ਯਾਤਰੀਆਂ ਦੀ ਯਾਤਰਾ ਨੂੰ ਹੋਰ ਆਰਾਮਦਾਇਦ ਬਣਾਉਣ ਲਈ ਰੇਲਵੇ ਮੁੱਖ ਕਦਮ ਉਠਾਉਣ ਜਾ ਰਿਹਾ ਹੈ। ਟਰੇਨ ਦੇ ਏ.ਸੀ. ਕੋਚਾਂ 'ਚ ਹੁਣ ਯਾਤਰੀਆਂ ਨੂੰ ਗੰਦੇ ਕੰਬਲ ਮੁਹੱਈਆ ਨਹੀਂ ਹੋਣਗੇ। ਰੇਲਵੇ ਬੋਰਡ ਨੇ ਇਕ ਆਦੇਸ਼ 'ਚ ਕਿਹਾ ਹੈ ਕਿ ਟਰੇਨਾਂ ਦੇ ਏ.ਸੀ. ਕੋਚਾਂ 'ਚ ਊਨੀ ਕੰਬਲਾਂ ਦੀ ਥਾਂ ਚੰਗੀ ਗੁਣਵੱਤਾ ਵਾਲੇ ਨਾਇਲਨ ਦੇ ਕੰਬਲ ਮਿਲਣਗੇ।

PunjabKesari
ਮਹੀਨੇ 'ਚ 2 ਵਾਰ ਧੋਤੇ ਜਾਣਗੇ ਕੰਬਲ
ਏ.ਸੀ. ਕੋਚ ਲਈ ਉਪਲੱਬਧ ਕਰਵਾਏ ਜਾਣ ਵਾਲੇ ਕੰਬਲਾਂ ਨੂੰ ਹੁਣ ਮਹੀਨੇ 'ਚ ਇਕ ਵਾਰ ਦੀ ਥਾਂ ਦੋ ਵਾਰ ਧੋਤਾ ਜਾਵੇਗਾ। ਰੇਲਵੇ ਬੋਰਡ ਵਲੋਂ ਜਾਰੀ ਆਦੇਸ਼ ਮੁਤਾਬਕ ਏ.ਸੀ. ਡੱਬਿਆਂ 'ਚ ਯਾਤਰੀਆਂ ਨੂੰ ਦਿੱਤੇ ਜਾਣ ਵਾਲੇ ਕੰਬਲ ਸਾਫ-ਸੁਥਰੇ ਅਤੇ ਗ੍ਰੀਸ ਸਾਬਨ ਜਾਂ ਕਿਸੇ ਹੋਰ ਚੀਜ਼ ਤੋਂ ਮੁਕਤ ਹੋਣਗੇ ਤਾਂ ਜੋ ਉਹ ਕੜਕ ਰਹਿ ਸਕਣ। ਨਵੇਂ ਕੰਬਲ ਊਨ ਅਤੇ ਨਾਈਲਨ ਮਟੀਰੀਅਲ ਨਾਲ ਬਣੇ ਹੋਣਗੇ। 
PunjabKesari

ਨਵੇਂ ਕੰਬਲਾਂ ਦੀ ਕੀਮਤ ਹੋਵੇਗੀ ਜ਼ਿਆਦਾ
ਏ.ਸੀ.ਕੋਚਾਂ 'ਚ ਹੁਣ ਜੋ ਕੰਬਲ ਮਿਲਦੇ ਹਨ ਉਨ੍ਹਾਂ ਦੀ ਕੀਮਤ 400 ਰੁਪਏ ਹੈ। ਛੇਤੀ ਹੀ ਨਵੇਂ ਕੰਬਲ ਦੀ ਕੀਮਤ ਤੈਅ ਹੋਵੇਗੀ। ਇਨ੍ਹਾਂ ਦੀਆਂ ਕੀਮਤਾਂ ਮੌਜੂਦਾ ਕੰਬਲਾਂ ਦੀ ਕੀਮਤ ਤੋਂ ਦੋਗੁਣੀ ਹੋਵੇਗੀ। ਰੇਲਵੇ ਨੇ ਇਹ ਕਦਮ ਗੰਦੇ ਕੰਬਲ ਮਿਲਣ ਦੀਆਂ ਵਧਦੀਆਂ ਸ਼ਿਕਾਇਤਾਂ ਦੇ ਬਾਅਦ ਚੁੱਕਿਆ ਹੈ। ਦੱਸ ਦੇਈਏ ਕਿ ਰੇਲਵੇ ਨੂੰ ਦੇਸ਼ ਭਰ 'ਚ ਆਪਣੇ ਏ.ਸੀ. ਯਾਤਰੀਆਂ ਲਈ ਰੋਜ਼ਾਨਾਂ 3.90 ਲੱਖ ਕੰਬਲਾਂ ਦੀ ਲੋੜ ਹੁੰਦੀ ਹੈ। ਏ.ਸੀ. ਫਰਸਟ ਪੈਸੇਂਜਰਾਂ ਵਲੋਂ ਹਰ ਇਕ ਵਰਤੋਂ ਤੋਂ ਬਾਅਦ ਕੰਬਲ ਦਾ ਕਵਰ ਬਦਲਿਆ ਜਾਂਦਾ ਹੈ ਪਰ ਇਹ ਮੁਹੱਈਆ ਏ.ਸੀ.-11 ਅਤੇ 111 ਕਲਾਸ ਦੇ ਯਾਤਰੀਆਂ ਲਈ ਇਹ ਸੁਵਿਧਾ ਉਪਲੱਬਧ ਨਹੀਂ ਹੈ। 
ਕੈਗ ਨੇ ਲਗਾਈ ਸੀ ਫਟਕਾਰ
ਕੈਗ ਦੀ ਇਕ ਰਿਪੋਰਟ 'ਚ ਰੇਲਵੇ ਦੇ ਕੰਬਲਾਂ 'ਤੇ ਸਵਾਲ ਚੁੱਕਿਆ ਗਿਆ ਸੀ। ਇਸ 'ਚ ਕਿਹਾ ਗਿਆ ਸੀ ਕਿ ਰੇਲਵੇ ਦੇ ਕੰਬਲ ਬਹੁਤ ਗੰਦੇ ਹੁੰਦੇ ਹਨ ਜੋ 6 ਮਹੀਨੇ ਤੱਕ ਨਹੀਂ ਧੋਤੇ ਜਾਂਦੇ। ਰੇਲਵੇ ਬੇਡਰੋਲ ਦੀ ਧੁਲਾਈ ਦੀ ਸਮਰੱਥਾ ਵਧਾਉਣ ਲਈ ਕਈ ਸਟੇਸ਼ਨਾਂ 'ਤੇ ਲਾਂਡਰੀ ਦੀ ਸੁਵਿਧਾ 'ਚ ਵਾਧਾ ਕਰ ਰਿਹਾ ਹੈ। ਅਜੇ ਰੇਲਵੇ ਦੇ ਕੋਲ 50 ਮੈਕੇਨਾਈਜ਼ਡ ਲਾਂਡਰੀ ਹੈ। ਰੇਲਵੇ ਦੀ ਛੇਤੀ ਹੀ 10 ਅਤੇ ਲਾਂਡਰੀ ਖੋਲ੍ਹਣ ਦੀ ਯੋਜਨਾ ਹੈ।


Related News