ਮੀਟਿੰਗ ''ਚ ਅੱਜ ਤੈਅ ਹੋ ਸਕਦਾ ਹੈ ਜੈੱਟ ਏਅਰਵੇਜ਼ ਦਾ ਭਵਿੱਖ

06/17/2019 10:24:37 AM

ਨਵੀਂ ਦਿੱਲੀ — ਜੈੱਟ ਏਅਰਵੇਜ਼ ਦਾ ਭਵਿੱਖ ਅੱਜ ਯਾਨੀ ਕਿ ਸੋਮਵਾਰ ਨੂੰ ਤੈਅ ਹੋ ਸਕਦਾ ਹੈ। ਕੰਪਨੀ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਦੀ ਅੱਜ ਮੀਟਿੰਗ ਹੋਣ ਵਾਲੀ ਹੈ, ਜਿਸ ਵਿਚ ਇਹ ਗੌਰ ਕੀਤਾ ਜਾਵੇਗਾ ਕਿ ਕੀ ਬੁਰੇ ਕਰਜ਼ੇ 'ਤੇ ਰਿਜ਼ਰਵ ਬੈਂਕ ਦੇ 7 ਜੂਨ ਦੇ ਸਰਕੂਲਰ ਦੇ ਮੁਤਾਬਕ ਕੋਈ ਹੱਲ ਹੋ ਸਕਦਾ ਹੈ? ਇਸ ਮਾਮਲੇ ਦੇ ਜਾਣੂ ਤਿੰਨ ਬੈਂਕਰਾਂ ਨੇ ਇਹ ਜਾਣਕਾਰੀ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਜੈੱਟ ਏਅਰਵੇਜ਼ 'ਤੇ 8,500 ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਇਸ ਦੀ ਕੁੱਲ ਦੇਣਦਾਰੀ 25 ਹਜ਼ਾਰ ਕਰੋੜ ਰੁਪਏ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਪ੍ਰਾਈਵੇਟ ਏਅਰਲਾਈਨ ਨੇ 17 ਅਪ੍ਰੈਲ ਨੂੰ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਸਨ ਕਿਉਂਕਿ ਉਸ ਦੇ ਕੋਲ ਰੋਜ਼ਾਨਾ ਦੇ ਕੰਮਕਾਜ ਜਾਰੀ ਰੱਖਣ ਲਈ ਕੈਸ਼ ਨਹੀਂ ਸੀ। ਬੈਂਕਾਂ ਨੇ ਵੀ ਇਸ ਲਈ ਅੰਤਰਿਮ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਤਾਜ਼ਾ ਮਾਮਲੇ 'ਚ ਜੈੱਟ ਦੇ ਖਿਲਾਫ ਦੋ ਕੰਪਨੀਆਂ ਨੇ ਮੁੰਬਈ ਦੀ ਦਿਵਾਲਾ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੈ, ਜਿਸ 'ਤੇ 20 ਜੂਨ ਨੂੰ ਸੁÎਣਵਾਈ ਹੋਵੇਗੀ।

- ਇਕ ਬੈਂਕਰ ਅਨੁਸਾਰ ਦਿਵਾਲਾ ਕਾਨੂੰਨ ਦੇ ਤਹਿਤ ਇਸ ਮਾਮਲੇ ਨੂੰ ਨਿਪਟਾਉਣ ਦੀ ਸੰਭਾਵਨਾ 'ਤੇ ਗੌਰ ਕੀਤਾ ਜਾ ਸਕਦਾ ਹੈ। 

- ਸੂਤਰਾਂ ਨੇ ਦੱਸਿਆ ਕਿ ਬੈਂਕ ਯੂ.ਐਸ. ਏਗਜ਼ਿਮ ਬੈਂਕ ਨੂੰ 200 ਕਰੋੜ ਰੁਪਏ ਦਾ ਭੁਗਤਾਨ ਕਰਕੇ ਜੈੱਟ ਦੇ 6 ਏਅਰਕ੍ਰਾਫਟ ਦਾ ਕਬਜ਼ਾ ਲੈਣ ਦੇ ਪ੍ਰਸਤਾਵ 'ਤੇ ਵੀ ਵਿਚਾਰ ਕਰ ਸਕਦੇ ਹਨ।

- ਇਕ ਹੋਰ ਬੈਂਕਰ ਨੇ ਕਿਹਾ, 'ਬੈਂਕਾਂ ਲਈ ਐਗਜ਼ਿਮ ਬੈਂਕ ਨੂੰ ਭੁਗਤਾਨ ਕਰਨ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਇਨ੍ਹਾਂ ਏਅਰਕ੍ਰਾਫਟਸ ਦੇ ਮਾਲਿਕਾਨਾ ਹੱਕ 'ਤੇ ਵੀ ਤਸਵੀਰ ਸਾਫ ਨਹੀਂ ਹੈ। ਇਸ ਨੂੰ ਲੈ ਕੇ ਅੱਗੇ ਵਿਵਾਦ ਹੋ ਸਕਦਾ ਹੈ।'

- ਜੈੱਟ ਨੂੰ ਕਰਜ਼ਾ ਦੇਣ ਵਾਲੇ ਬੈਂਕ ਪਹਿਲਾਂ ਕਹਿ ਚੁੱਕੇ ਹਨ ਕਿ ਕੰਪਨੀ ਦੀ ਨੈਟ ਵਰਥ ਨੂੰ ਬਦਲਣਾ ਅਤੇ ਉਸਦੀਆਂ ਸੇਵਾਵਾਂ ਨੂੰ ਬਹਾਲ ਕਰਨਾ ਨਿਵੇਸ਼ਕਾਂ ਲਈ ਅਸਾਨ ਨਹੀਂ ਹੋਵੇਗਾ। 

- ਬੈਂਕਾਂ ਦੀ ਕੋਸ਼ਿਸ਼ ਹੁਣ ਤੱਕ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ 'ਚ ਜੈੱਟ ਨੂੰ ਲੈ ਜਾਣ ਤੋਂ ਬਚਣ ਦੀ ਰਹੀ ਹੈ ਕਿਉਂਕਿ ਉਹ ਇਸ ਨੂੰ ਵੇਚ ਕੇ ਜ਼ਿਆਦਾ ਤੋਂ ਜ਼ਿਆਦਾ ਰਿਕਵਰੀ ਕਰਨ ਦੀ ਕੋਸ਼ਿਸ਼ 'ਚ ਹਨ। ਬੈਂਕ ਅਜਿਹੀ ਯੋਜਨਾ 'ਤੇ ਵੀ ਕੰਮ ਕਰ ਰਹੇ ਹਨ ਜਿਸ ਵਿਚ ਜੈੱਟ ਏਅਰਵੇਜ਼ ਨੂੰ ਕਿਸੇ ਨਿਵੇਸ਼ਕ ਨੂੰ ਵੇਚਿਆ ਜਾ ਸਕਦਾ ਹੈ। ਹਾਲਾਂਕਿ ਇਸ 'ਚ ਉਨ੍ਹਾਂ ਨੂੰ ਕੰਪਨੀ ਨੂੰ ਦਿੱਤੇ ਗਏ ਕਰਜ਼ੇ ਦੇ ਵੱਡੇ ਹਿੱਸੇ ਤੋਂ ਹੱਥ ਧੋਣ ਪੈ ਸਕਦਾ ਹੈ।

- ਇਕ ਹੋਰ ਬੈਂਕਰ ਨੇ ਦੱਸਿਆ,' ਜੈੱਟ ਏਅਰਵੇਜ਼ ਦਾ ਕੰਮਕਾਜ ਬੰਦ ਹੋਣ ਦੇ ਬਾਅਦ ਕੰਪਨੀ ਦੇ ਮਹੱਤਵਪੂਰਣ ਸਲਾਟ ਅਤੇ ਕਰਮਚਾਰੀ ਹੱਥੋਂ ਨਿਕਲ ਚੁੱਕੇ ਹਨ। ਪਰ ਕੰਪਨੀ ਦੀ ਬ੍ਰਾਂਡ ਵੈਲਿਊ ਅਜੇ ਬਚੀ ਹੋਈ ਹੈ। ਇਸ ਲਈ ਇਸ ਦੀ ਵੈਲਿਊਏਸ਼ਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਹੋ ਸਕਦੀ ਹੈ।' ਉਨ੍ਹਾਂ ਨੇ ਕਿਹਾ,'ਨਿਵੇਸ਼ਕ ਬੈਂਕਾਂ ਨੂੰ 80 ਫੀਸਦੀ ਕਰਜ਼ਾ ਮੁਆਫ ਕਰਨ ਲਈ ਕਹਿ ਰਹੇ ਹਨ ਜਿਹੜਾ ਕਿ ਬਹੁਤ ਜ਼ਿਆਦਾ ਹੈ। ਅਸੀਂ ਪਹਿਲੇ ਇਸ ਦੀ ਰਿਜ਼ਾਲਿਊਸ਼ਨ ਦੀ ਕੋਸ਼ਿਸ਼ ਕਰਾਂਗੇ।'