ਵਿਦੇਸ਼ੀ ਮੁਦਰਾ ਭੰਡਾਰ 393.61 ਅਰਬ ਡਾਲਰ ਦੇ ਰਿਕਾਰਡ ਪੱਧਰ ''ਤੇ

Sunday, Aug 20, 2017 - 05:30 PM (IST)

ਵਿਦੇਸ਼ੀ ਮੁਦਰਾ ਭੰਡਾਰ 393.61 ਅਰਬ ਡਾਲਰ ਦੇ ਰਿਕਾਰਡ ਪੱਧਰ ''ਤੇ

ਮੁਬੰਈ— ਦੇਸ਼ ਦਾ ਵਿਦੇਸ਼ੀ ਮੁਦਰਾ ਭੰੰਡਾਰ 11 ਅਗਸਤ ਨੂੰ ਖਤਮ ਹਫਤੇ 'ਚ 16.38 ਕਰੋੜ ਡਾਲਰ ਵਧ ਕੇ ਹੁਣ ਤਕ ਦੇ ਰਿਕਾਰਡ ਪੱਧਰ 393.61 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 4 ਅਗਸਤ ਨੂੰ ਖਤਮ ਹਫਤੇ 'ਚ ਇਹ 58.11 ਕਰੋੜ ਡਾਲਰ ਵਧ ਕੇ 393.45 ਅਰਬ ਡਾਲਰ 'ਤੇ ਰਿਹਾ ਸੀ। ਰਿਜ਼ਰਵ ਬੈਂਕ ਵਲੋਂ ਜਾਰੀ ਅੰਕੜਿਆਂ ਅਨੁਸਾਰ 11 ਅਗਸਤ ਨੂੰ ਖਤਮ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਧੇ ਘਟਕ ਵਿਦੇਸ਼ ਮੁਦਰਾ ਅਸੈੱਟਸ 'ਚ 17.56 ਕਰੋੜ ਡਾਲਰ ਦਾ ਵਾਧਾ ਹੋਇਆ ਅਤੇ ਇਹ 369.90 ਕਰੋੜ ਡਾਲਰ 'ਤੇ ਪਹੁੰਚ ਗਈ, ਹਾਲਾਂਕਿ ਸੋਨਾ ਭੰਡਾਰ 19.94 ਅਰਬ ਡਾਲਰ 'ਚੇ ਸਥਿਰ ਰਿਹਾ।


Related News