ਵਿੱਤ ਮੰਤਰੀ ਨੇ ਆਮਦਨ ਕਰ ਵਿਭਾਗ ਦੇ ਦਫਤਰ ਦਾ ਨੀਂਹ ਪੱਥਰ ਰੱਖਿਆ

09/05/2021 5:48:50 PM

ਬੈਂਗਲੁਰੂ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਐਤਵਾਰ ਨੂੰ ਆਮਦਨ ਟੈਕਸ ਵਿਭਾਗ ਦੇ ਦਫ਼ਤਰ ਦਾ ਨੀਂਹ ਪੱਥਰ ਰੱਖਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਇਮਾਰਤ ਵਿਚ ਬਿਜਲੀ ਪੈਦਾ ਕਰਨ ਲਈ ਸੋਲਰ ਪੈਨਲ ਲਗਾਏ ਜਾਣਗੇ। ਇਸ ਦੇ ਨਾਲ ਹੀ ਇਸ ਵਿਚ ਮੀਂਹ ਦਾ ਪਾਣੀ ਇਕੱਠਾ ਕਰਨ ਦਾ ਪਲਾਂਟ ਲਗਾਇਆ ਜਾਵੇਗਾ। 

ਅਧਿਕਾਰੀਆਂ ਨੇ ਦੱਸਿਆ ਕਿ ਬਿਲਡਿੰਗ ਵਿਚ ਇਕੱਠੇ ਕੀਤੇ ਗਏ ਪਾਣੀ ਦਾ ਇਸਤੇਮਾਲ ਬਗੀਚੇ ਆਦਿ ਵਰਗੇ ਕੰਮਾਂ ਲਈ ਕੀਤਾ ਜਾਵੇਗਾ। ਇਸ ਵਿੱਚ ਮੈਗਨੇਟਿਕ ਪਿਯੂਰੀਫਾਇਰ ਅਤੇ ਅਲਟਰਾਵਾਇਲਟ ਰੇ ਸਟੇਰਲਾਈਜ਼ੇਸ਼ਨ ਦੇ ਨਾਲ ਇੱਕ ਕੇਂਦਰੀ ਹਵਾ ਸ਼ੁੱਧਤਾ ਪ੍ਰਣਾਲੀ ਹੋਵੇਗੀ। ਇਮਾਰਤ ਦਾ ਨਿਰਮਾਣ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਬੈਂਗਲੁਰੂ ਪ੍ਰੋਜੈਕਟ ਸਰਕਲ ਦੁਆਰਾ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਅਤਿ-ਆਧੁਨਿਕ ਇਮਾਰਤ ਵਿੱਚ ਇੱਕ ਵਿਸ਼ੇਸ਼ ਲੋਕ ਸੰਪਰਕ ਦਫਤਰ ਅਤੇ ਟੈਕਸਦਾਤਾਵਾਂ ਲਈ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਉਡੀਕ ਕਮਰਾ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਿੱਚ ਅਸਾਨ ਟੈਕਸਦਾਤਾ ਸੇਵਾਵਾਂ ਪ੍ਰਦਾਨ ਕਰਨ ਲਈ 'ਆਮਦਨ ਟੈਕਸ ਸੇਵਾ ਕੇਂਦਰ' ਵੀ ਹੋਵੇਗਾ।


Harinder Kaur

Content Editor

Related News