3 ਸਤੰਬਰ ਤੱਕ ਜਾਰੀ ਰਹੇਗੀ Flipkart ਸੇਲ, ਲੈਪਟਾਪ ਸਮੇਤ ਇਨ੍ਹਾਂ ਪ੍ਰੋਡਕਟਸ ’ਤੇ ਮਿਲ ਰਹੀ ਹੈ ਭਾਰੀ ਛੋਟ

09/01/2020 11:41:41 PM

ਗੈਜੇਟ ਡੈਸਕ—ਫਲਿੱਪਕਾਰਟ ਦੇ ਫਲਿੱਪਸਟਾਰਟ ਡੇਜ ਸੇਲ ਦੀ ਸ਼ੁਰੂਆਤ ਅੱਜ ਭਾਵ 1 ਸਤੰਬਰ ਤੋਂ ਹੋਈ ਹੈ ਅਤੇ ਇਹ 3 ਸਤੰਬਰ ਤੱਕ ਜਾਰੀ ਰਹੇਗੀ। ਇਸ ਸੇਲ ਦੌਰਾਨ ਕਈ ਕੰਪਨੀਆਂ ਦੇ ਇਲੈਕਟ੍ਰਾਨਿਕ ਡਿਵਾਈਸੇਜ ’ਤੇ ਡਿਸਕਾਊਂਟਸ ਅਤੇ ਆਫਰਸ ਦਿੱਤੇ ਜਾ ਰਹੇ ਹਨ।
ਸੇਲ ਦੌਰਾਨ ਬੈਂਕ ਆਫ ਬੜੌਦਾ ਦੇ ਕ੍ਰੈਡਿਟ ਅਤੇ ਫੈਡਰਲ ਬੈਂਕ ਕਾਰਡ ਦਾ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ 10 ਫੀਸਦੀ ਇੰਸਟੈਂਟ ਡਿਸਕਾਊਂਟ ਦਾ ਲਾਭ ਮਿਲੇਗਾ।

ਇਕ ਕਾਰਡ ’ਤੇ ਮੈਕਜ਼ਿਮਮ ਡਿਸਕਾਊਂਟ 1000 ਰੁਪਏ ਦਾ ਹੋਵੇਗਾ। ਉੱਥੇ, ਇਸ ਦੇ ਮਿਨੀਅਮ ਟ੍ਰਾਂਜੈਕਸ਼ਨ 1500 ਰੁਪਏ ਦੀ ਕੀਤੀ ਜਾਣੀ ਜ਼ਰੂਰੀ ਹੈ। ਸੇਲ ਦੌਰਾਨ ਇਹ ਆਫਰ ਮੋਬਾਇਲ ਅਤੇ ਗ੍ਰਾਸਰੀ ਛੱਡ ਕੇ ਸਾਰੇ ਕੈਟੇਗਰੀ ’ਤੇ ਲਾਗੂ ਹੋਵੇਗਾ। ਜੇਕਰ ਤੁਸੀਂ ਕੰਮ, ਪੜ੍ਹਾਈ ਜਾਂ ਇੰਟਰਨੈੱਟ ਪਰਪਜ਼ ਲਈ ਨਵਾਂ ਲੈਪਟਾਪ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਸੇਲ ਦੌਰਾਨ ਬੈਸਟ ਸੇਲਿੰਗ ਅਤੇ ਨਵੇਂ ਲੈਪਟਾਪਸ ’ਤੇ 30 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।

ਕੋਵਿਡ-19 ਦੇ ਸਮੇਂ ਹੈੱਡਫੋਨ ਅਤੇ ਸਪੀਕਰਸ ਦੀ ਡਿਮਾਂਡ ਵੀ ਕਾਫੀ ਵਧੀ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਪ੍ਰੋਡਕਟਸ ’ਤੇ ਫਲਿੱਪਕਾਰਟ ਸੇਲ ’ਚ 70 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਜੇਕਰ ਤੁਸੀਂ ਮੂਵੀ ਥਿਏਟਰਸ ਫਿਲਹਾਲ ਬੰਦ ਹੋਣ ਕਾਰਣ ਘਰ ’ਚ ਵੀ ਮੂਵੀਜ਼ ਦੇਖ ਰਹੇ ਹੋ ਤਾਂ ਤੁਹਾਨੂੰ 8,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਟੀ.ਵੀ. ਮਾਡਲਜ਼ ਸੇਲ ਲਈ ਕੀਤੇ ਜਾ ਰਹੇ ਹਨ ਅਤੇ ਹੋਮ ਥਿਏਟਰਸ ’ਤੇ 60 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਨਾਲ ਹੀ ਫਲਿੱਪਕਾਰਟ ਸੇਲ ’ਚ ਹੋਰ ਵੀ ਕਈ ਡਿਵਾਈਸੇਜ ’ਤੇ ਡੀਲਸ ਅਤੇ ਡਿਸਕਾਊਂਟਸ ਦਿੱਤੇ ਜਾ ਰਹੇ ਹਨ ਜਿਨ੍ਹਾਂ ਨੂੰ ਗਾਹਕ ਈ-ਕਾਮਰਸ ਪਲੇਟਫਾਰਮਸ ’ਤੇ ਜਾ ਕੇ ਚੈਕ ਕਰ ਸਕਦੇ ਹਨ।

Karan Kumar

This news is Content Editor Karan Kumar