ਵਿੱਤ ਮੰਤਰਾਲਾ ਕਰੇਗਾ 12 ਜਨਤਕ ਬੈਂਕਾਂ ਦੇ ਪ੍ਰਮੁੱਖਾਂ ਦੇ ਕੰਮ ਦੀ ਸਮੀਖਿਆ

Monday, Jan 29, 2018 - 10:16 AM (IST)

ਵਿੱਤ ਮੰਤਰਾਲਾ ਕਰੇਗਾ 12 ਜਨਤਕ ਬੈਂਕਾਂ ਦੇ ਪ੍ਰਮੁੱਖਾਂ ਦੇ ਕੰਮ ਦੀ ਸਮੀਖਿਆ

ਨਵੀਂ ਦਿੱਲੀ—ਵਿੱਤ ਮੰਤਰਾਲਾ ਸਰਕਾਰੀ ਬੈਂਕਾਂ ਦੇ ਕੰਮਕਾਜ 'ਚ ਸੁਧਾਰ ਦੀਆਂ ਕੋਸ਼ਿਸ਼ਾਂ ਤਹਿਤ ਰਿਜ਼ਰਵ ਬੈਂਕ ਦੀ ਤੇਜ਼ ਸੁਧਾਰਕ ਕਾਰਵਾਈ ਯੋਜਨਾ (ਪੀ. ਸੀ. ਏ.) ਦੇ ਆਧਾਰ 'ਤੇ ਜਨਤਕ ਬੈਂਕਾਂ ਦੇ ਪ੍ਰਮੁੱਖਾਂ ਦੇ ਪ੍ਰਦਰਸ਼ਨ ਸਮੀਖਿਆ ਦੀ ਜਲਦ ਹੀ ਸ਼ੁਰੂਆਤ ਕਰਨ ਵਾਲਾ ਹੈ। ਅਧਿਕਾਰਕ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ।
ਰਿਜ਼ਰਵ ਬੈਂਕ ਕਰਜ਼ ਵਸੂਲੀ ਅਤੇ ਖੁਦ ਦੀ ਆਧਾਰ ਪੂੰਜੀ ਵਰਗੇ ਪੈਮਾਨੇ 'ਤੇ 12 ਜਨਤਕ ਬੈਂਕਾਂ 'ਤੇ ਨਜ਼ਰ ਰੱਖੇ ਹੋਏ ਹੈ ਜਦਕਿ ਬੈਂਕਾਂ ਦਾ ਪ੍ਰਦਰਸ਼ਨ ਬਿਹਤਰ ਰਿਹਾ ਤਾਂ ਉਨ੍ਹਾਂ ਸਨਮਾਨਿਤ ਵੀ ਕੀਤਾ ਜਾਵੇਗਾ।


Related News