ਕਿਸਾਨਾਂ-ਗਰੀਬਾਂ ਨੂੰ ਮਿਲ ਸਕਦਾ ਹੈ ਤੋਹਫਾ, ਖਾਤੇ ''ਚ ਆਉਣਗੇ 30 ਹਜ਼ਾਰ ਰੁਪਏ

01/11/2019 3:58:20 PM

ਨਵੀਂ ਦਿੱਲੀ — ਮੋਦੀ ਸਰਕਾਰ ਹੁਣ ਜਲਦੀ ਹੀ ਕਿਸਾਨਾਂ, ਬੇਰੋਜ਼ਗਾਰਾਂ ਅਤੇ ਗਰੀਬਾਂ ਲਈ ਖਜ਼ਾਨਾ ਖੋਲ੍ਹਣ ਜਾ ਰਹੀ ਹੈ। ਕੇਂਦਰ ਸਰਕਾਰ ਅਗਲੀ ਕੈਬਨਿਟ ਦੀ ਬੈਠਕ ਵਿਚ ਇਸ ਦਾ ਐਲਾਨ ਕਰ ਸਕਦੀ ਹੈ। ਇਹ ਬੈਠਕ ਮਕਰ ਸਕ੍ਰਾਂਤੀ ਤੋਂ ਇਕ ਦਿਨ ਬਾਅਦ 16 ਜਨਵਰੀ ਨੂੰ ਹੋਵੇਗੀ।

ਖਾਤੇ 'ਚ ਟਰਾਂਸਫਰ ਹੋਵੇਗੀ ਰਕਮ

ਕੈਬਨਿਟ ਦੀ ਅਗਲੀ ਬੈਠਕ 'ਚ ਸਰਕਾਰ ਹਰ ਤਰ੍ਹਾਂ ਦੇ ਕਿਸਾਨ, ਬੇਰੋਜ਼ਗਾਰ ਅਤੇ ਗਰੀਬ ਲੋਕਾਂ ਨੂੰ ਇਕ ਮੁਸ਼ਤ 30 ਹਜ਼ਾਰ ਦੀ ਮਦਦ ਦੇਣ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਮੁਤਾਬਕ ਇਸ ਮਦਦ ਨੂੰ ਯੂਨੀਵਰਸਲ ਬੇਸਿਕ ਇਨਕਮ ਸਕੀਮ(ਯੂ.ਬੀ.ਆਈ.) ਦੇ ਤਹਿਤ ਦਿੱਤਾ ਜਾਵੇਗਾ। ਹਾਲਾਂਕਿ ਇਸ ਸਕੀਮ ਦੇ ਲਾਗੂ ਹੋਣ ਤੋਂ ਬਾਅਦ  ਲੋਕਾਂ ਨੂੰ ਰਾਸ਼ਨ ਅਤੇ ਐੱਲ.ਪੀ.ਜੀ. ਸਿਲੰਡਰ 'ਤੇ ਮਿਲਣ ਵਾਲੀ ਸਬਸਿਡੀ ਦਾ ਫਾਇਦਾ ਨਹੀਂ ਮਿਲੇਗਾ। ਇਸ ਸਕੀਮ ਵਿਚ ਉਹ ਕਿਸਾਨ ਵੀ ਸ਼ਾਮਲ ਹੋਣਗੇ, ਜਿਹੜੇ ਮਜ਼ਦੂਰੀ ਕਰਦੇ ਹਨ। ਨਵੇਂ ਪ੍ਰਸਤਾਵ ਮੁਤਾਬਕ ਕਿਸਾਨਾਂ ਨੂੰ ਖੇਤੀ ਲਈ ਹੁਣ ਸਰਕਾਰ ਸਿੱਧੇ ਖਾਤੇ ਵਿਚ ਪੈਸੇ ਦੇਵੇਗੀ। ਖਾਸ ਗੱਲ ਇਹ ਹੈ ਕਿ ਜਿਨ੍ਹਾਂ ਕਿਸਾਨਾਂ ਕੋਲ ਆਪਣੀ ਜ਼ਮੀਨ ਨਹੀਂ ਹੈ, ਸਰਕਾਰ ਉਨ੍ਹਾਂ ਨੂੰ ਵੀ ਇਸ ਸਕੀਮ ਵਿਚ ਸ਼ਾਮਲ ਕਰਕੇ ਫਾਇਦਾ ਪਹੁੰਚਾਵੇਗੀ।