ਫੈਬ ਹੋਟਲ ਨੇ 100 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

04/05/2020 12:02:21 AM

ਨਵੀਂ ਦਿੱਲੀ(ਇੰਟ.)-ਕੋਰੋਨਾ ਵਾਇਰਸ ਕਾਰਣ ਬੇਰੋਜ਼ਗਾਰੀ ਹਰ ਦਿਨ ਦੇ ਨਾਲ ਵਧਦੀ ਜਾ ਰਹੀ ਹੈ। ਇਸੇ ਦੌਰਾਨ ਹੋਟਲ ਚੇਨ ਫੈਬ ਹੋਟਲ ਨੇ ਅਾਪਣੇ 100 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਨਾਲ ਹੀ ਅਾਪਣੇ ਮੌਜੂਦਾ ਕਰਮਚਾਰੀਆਂ ਦੀ ਸੈਲਰੀ ’ਚ 20 ਫੀਸਦੀ ਤਕ ਦੀ ਕਟੌਤੀ ਕਰ ਦਿੱਤੀ ਹੈ। ਇਨ੍ਹਾਂ ਕਰਮਚਾਰੀਆਂ ਨੂੰ 30 ਮਾਰਚ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਅਾ ਸੀ। ਹੋਟਲ ਵੱਲੋਂ ਕੱਢੇ ਗਏ ਕਰਮਚਾਰੀਆਂ ਨੂੰ ਭੇਜੇ ਗਏ ਅਾਫੀਸ਼ੀਅਲ ਮੇਲ ’ਚ ਕਿਹਾ ਗਿਆ ਹੈ ਕਿ ਅਨੁਕੂਲ ਸੋਮੇ ਜੁਟਾਉਣ ਲਈ ਉਸ ਨੇ ਇਹ ਕਦਮ ਚੁੱਕਿਆ ਹੈ। ਕੰਪਨੀ ਨੇ ਟੈੱਕ, ਸੇਲਸ ਅਤੇ ਸਪਲਾਈ ਅਾਪ੍ਰੇਸ਼ਨ ’ਚ ਕੰਮ ਕਰ ਰਹੇ 100 ਤੋਂ ਜ਼ਿਅਾਦਾ ਕਰਮਚਾਰੀਆਂ ਨੂੰ ਕੱਢਿਆ ਹੈ।

ਈ-ਮੇਲ ’ਚ ਅੱਗੇ ਕਿਹਾ ਗਿਆ ਹੈ ਕਿ ਇਸ ਸੰਕਟ ਤੋਂ ਬਾਹਰ ਨਿਕਲਣ ਲਈ ਕੰਪਨੀ ਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਅਤੇ ਇਸ ਦੇ ਤਹਿਤ ਸੰਸਥਾਪਕ ਨੇ ਆਪਣੀ ਸੈਲਰੀ ’ਚੋਂ 25 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 25 ਹਜ਼ਾਰ ਰੁਪਏ ਪ੍ਰਤੀ ਮਹੀਨੇ ਤੋਂ ਘੱਟ ਸੈਲਰੀ ਵਾਲੇ ਲੋਕਾਂ ਦੀ ਸੈਲਰੀ ’ਚ 15 ਫੀਸਦੀ ਅਤੇ ਜਿਨ੍ਹਾਂ ਦੀ ਸੀ. ਟੀ. ਸੀ. 25 ਹਜ਼ਾਰ ਪ੍ਰਤੀ ਮਹੀਨੇ ਤੋਂ ਜ਼ਿਆਦਾ ਹੈ, ਉਨ੍ਹਾਂ ਦੀ ਸੈਲਰੀ ’ਚੋਂ 20 ਫੀਸਦੀ ਦੀ ਕਟੌਤੀ ਕਰਨ ਦੀ ਗੱਲ ਕਹੀ ਗਈ ਹੈ।

       

Karan Kumar

This news is Content Editor Karan Kumar