ESIC ਯੋਜਨਾ ਨਾਲ ਅਗਸਤ ’ਚ 13.22 ਲੱਖ ਨਵੇਂ ਮੈਂਬਰ ਜੁੜੇ

10/26/2021 12:54:55 PM

ਨਵੀਂ ਦਿੱਲੀ– ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਦੀ ਸਮਾਜਿਕ ਸੁਰੱਖਿਆ ਯੋਜਨਾ ਨਾਲ ਇਸ ਸਾਲ ਅਗਸਤ ’ਚ 13.22 ਲੱਖ ਨਵੇਂ ਮੈਂਬਰ ਜੁੜੇ। ਇਸ ਤੋਂ ਪਿਛਲੇ ਮਹੀਨੇ ਜੁਲਾਈ ’ਚ ਇਸ ਯੋਜਨਾ ਨਾਲ 13.33 ਲੱਖ ਮੈਂਬਰ ਜੁੜੇ ਸਨ। ਤਾਜ਼ਾ ਅੰਕੜਿਆਂ ਮੁਤਾਬਕ ਕੁੱਲ ਮਿਲਾ ਕੇ ਈ. ਐੱਸ. ਆਈ.ਸੀ. ਯੋਜਨਾ ਨਾਲ ਇਸ ਸਾਲ ਅਪ੍ਰੈਲ ’ਚ 10.74 ਲੱਖ, ਮਈ ’ਚ 8.88 ਲੱਖ ਅਤੇ ਜੂਨ ’ਚ 10.62 ਲੱਖ ਅਤੇ ਜੁਲਾਈ ’ਚ 13.33 ਲੱਖ ਨਵੇਂ ਮੈਂਬਰ ਜੁੜੇ।

ਜੂਨ ਅਤੇ ਜੁਲਾਈ ਦੇ ਅੰਕੜੇ ਦੱਸਦੇ ਹਨ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੀ ਰੋਕਥਾਮ ਲਈ ਸੂਬਾ ਪੱਧਰ ’ਤੇ ਲਗਾਈਆਂ ਪਾਬੰਦੀਆਂ ’ਚ ਢਿੱਲ ਦਿੱਤੇ ਜਾਣ ਤੋਂ ਬਾਅਦ ਯੋਜਨਾਵਾਂ ਨਾਲ ਜੁੜਨ ਵਾਲੇ ਮੈਂਬਰਾਂ ਦੀ ਗਿਣਤੀ ਵਧੀ ਹੈ। ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਇਸ ਸਾਲ ਅਪ੍ਰੈਲ ਦੇ ਅੱਧ ’ਚ ਆਈ ਸੀ। ਉਸ ਤੋਂ ਬਾਅਦ ਸੂਬਿਆਂ ਨੇ ਮਹਾਮਾਰੀ ਦੀ ਰੋਕਥਾਮ ਲਈ ‘ਲਾਕਡਾਊਨ’ ਲਗਾਏ।
ਰਿਪੋਰਟ ਮੁਤਾਬਕ ਸ਼ੁੱਧ ਰੂਪ ਨਾਲ ਈ. ਪੀ. ਐੱਫ. ਓ. ਨਾਲ ਅਗਸਤ ’ਚ 14.80 ਲੱਖ ਨਵੇਂ ਸ਼ੇਅਰਧਾਰਕ ਜੁੜੇ। ਇਹ ਜੁਲਾਈ 2021 ਦੇ 13.15 ਲੱਖ ਤੋਂ ਵੱਧ ਹੈ। ਇਸ ’ਚ ਕਿਹਾ ਗਿਆ ਹੈ ਕਿ ਸਤੰਬਰ 2017 ਤੋਂ ਅਗਸਤ 2021 ਦੌਰਾਨ ਕਰੀਬ 4.61 ਕਰੋੜ (ਕੁੱਲ) ਨਵੇਂ ਸ਼ੇਅਰਧਾਰਕ ਈ. ਪੀ. ਐੱਫ. ਓ. ਯੋਜਨਾ ਨਾਲ ਜੁੜੇ।

Aarti dhillon

This news is Content Editor Aarti dhillon