ਫਿਚ ਨੇ ਘਟਾਇਆ GDP ਦਾ ਅਨੁਮਾਨ, 6.6 ਫੀਸਦੀ ਰਹਿਣ ਦੀ ਸੰਭਾਵਨਾ

09/11/2019 4:33:39 PM

ਨਵੀਂ ਦਿੱਲੀ — 'ਫਿਚ' ਰੇਟਿੰਗਸ ਨੇ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾ ਦਿੱਤਾ ਹੈ। ਫਿਚ ਰੇਟਿੰਗਸ ਨੇ ਇਸ ਸਾਲ ਜੀ.ਡੀ.ਪੀ. ਦੇ 6.6 ਫੀਸਦੀ ਰਹਿਣ ਦਾ ਸੰਭਾਵਨਾ ਜ਼ਾਹਰ ਕੀਤੀ ਹੈ। ਹਾਲਾਂਕਿ ਅਗਲੇ ਸਾਲ ਵਾਧਾ ਦਰ 7.1 ਫੀਸਦੀ ਹੋਣ ਦੀ ਸੰਭਾਵਨਾ ਹੈ। ਫਿਚ ਰੇਟਿੰਗਸ ਦਾ ਕਹਿਣਾ ਹੈ ਕਿ ਜ਼ਿਆਦਾ ਕਰਜ਼ੇ ਦੇ ਕਾਰਨ ਵਿੱਤੀ ਨਿਤੀਆਂ ਨੂੰ ਹੋਰ ਅਸਾਨ ਬਣਾਉਣਾ ਸਰਕਾਰ ਲਈ ਮੁਸ਼ਕਲ ਹੋਵੇਗਾ।

ਫਿਚ ਨੇ ਕਿਹਾ ਕਿ ਲਗਾਤਾਰ ਪੰਜਵੀਂ ਤਿਮਾਹੀ(ਅਪ੍ਰੈਲ ਤੋਂ ਜੂਨ) 'ਚ ਭਾਰਤ ਦੀ ਜੀ.ਡੀ.ਪੀ. ਗ੍ਰੋਥ ਘੱਟ ਕੇ ਪੰਜ ਫੀਸਦੀ ਹੋ ਗਈ ਹੈ। ਪਿਛਲੇ 6 ਸਾਲ ਦਾ ਇਹ ਹੇਠਲਾ ਪੱਧਰ ਹੈ। ਫਿਚ ਨੇ ਕਿਹਾ ਕਿ ਜੀ.ਡੀ.ਪੀ. 'ਚ ਤੁਰੰਤ ਸੁਧਾਰ ਦੀ ਗੁੰਜਾਇਸ਼ ਘੱਟ ਹੈ। ਅਜਿਹਾ ਇਸ ਲਈ ਕਿਉਂਕਿ ਘਰੇਲੂ ਮੰਗ ਦੀ ਸਥਿਤੀ ਖਰਾਬ ਹੈ ਅਤੇ ਨਿੱਜੀ ਮੰਗ ਅਤੇ ਨਿਵੇਸ਼ ਦੋਵੇਂ ਹੀ ਕਮਜ਼ੋਰ ਹਨ। ਇੰਨਾ ਹੀ ਨਹੀਂ ਗਲੋਬਲ ਵਪਾਰ ਦਾ ਮਾਹੌਲ ਵੀ ਕਮਜ਼ੋਰ ਹੀ ਹੈ।