ਇਸ ਕਾਰਡ ਤੋਂ ਮਿਲ ਰਹੀ ਡੈਬਿਟ-ਕ੍ਰੈਡਿਟ ਦੀ ਸਹੂਲਤ ਤੇ 24 ਲੱਖ ਦਾ ਬੀਮਾ ਮੁਫਤ

11/21/2018 11:05:03 AM

ਨਵੀਂ ਦਿੱਲੀ — ਹੁਣ ਵੱਖਰੇ-ਵੱਖਰੇ ਡੈਬਿਟ ਅਤੇ ਕ੍ਰੈਡਿਟ ਕਾਰਡ ਰੱਖਣ ਦੀ ਜ਼ਰੂਰਤ ਨਹੀਂ। ਹੁਣੇ ਜਿਹੇ ਇਕ ਸਰਕਾਰੀ ਬੈਂਕ ਨੇ ਨਵੇਂ ਜ਼ਮਾਨੇ ਦਾ ਕਾਰਡ ਪੇਸ਼ ਕੀਤਾ ਹੈ, ਜਿਸ ਵਿਚ ਇਕ ਹੀ ਕਾਰਡ 'ਚ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਸਹੂਲਤ ਹੋਵੇਗੀ। ਇਸ ਤੋਂ ਇਲਾਵਾ ਇਸ ਕਾਰਡ ਦੇ ਨਾਲ 24 ਲੱਖ ਰੁਪਏ ਦਾ ਐਕਸੀਡੈਂਟਲ ਇੰਸ਼ੋਰੈਂਸ ਵੀ ਮਿਲ ਰਿਹਾ ਹੈ। 
ਕਾਮਬੋ ਕਾਰਡ-ਸਰਕਾਰੀ ਬੈਂਕ ਯੂਨੀਅਨ ਬੈਂਕ ਆਫ ਇੰਡੀਆ ਨੇ ਹੁਣੇ ਜਿਹੇ ਡੈਬਿਟ ਅਤੇ ਕ੍ਰੈਡਿਟ ਕੋਮਬੋ ਕਾਰਡ ਪੇਸ਼ ਕੀਤਾ ਹੈ। ਆਪਣੇ ਸਥਾਪਨਾ 100ਵੇਂ ਸਾਲ ਮੌਕੇ 'ਤੇ ਬੈਂਕ ਨੇ ਇਹ ਕਾਰਡ ਲਾਂਚ ਕੀਤਾ ਹੈ। ਹੁਣ ਕਾਰਡ ਹੋਲਡਰਾਂ ਨੂੰ ਵੱਖਰੇ-ਵੱਖਰੇ ਨਹੀਂ ਰੱਖਣੇ ਪੈਣਗੇ।

ਕੋਮਬੋ ਕਾਰਡ ਦੀ ਖਾਸੀਅਤ

ਰੁਪੇ ਪਲੇਟਿਨਮ ਡੈਬਿਟ ਕਾਰਡ ਅਤੇ ਰੁਪਏ ਸਿਲੈਕਟ ਕ੍ਰੈਡਿਟ ਕਾਰਡ ਨੂੰ ਆਪਰੇਟ ਕਰਨ ਲਈ ਦੋ ਵੱਖ-ਵੱਖ ਪਿਨ ਜੇਨਰੇਟ ਕਰਨੇ ਹੋਣਗੇ। ਕਾਰਡ ਨੂੰ ਸਵੈਪ ਕਰਦੇ ਸਮੇਂ ਤੁਹਾਨੂੰ ਡੈਬਿਟ ਅਤੇ ਕ੍ਰੈਡਿਟ ਦਾ ਵਿਕਲਪ ਮਿਲੇਗਾ। ਵਿਕਲਪ ਚੁਣ ਲੈਣ ਤੋਂ ਬਾਅਦ ਡੈਬਿਟ ਜਾਂ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰ ਸਕੋਗੇ। 

ਨਕਦੀ ਕਢਵਾਉਣ ਦੀ ਸੀਮਾ

- ਡੈਬਿਟ ਕਾਰਡ ਜ਼ਰੀਏ ਰੋਜ਼ 1 ਲੱਖ ਰੁਪਏ ਤੱਕ ਨਕਦੀ ਕਢਵਾ ਸਕਦੇ ਹੋ ਯਾਨੀ ਤੁਸੀਂ ਡੈਬਿਟ ਕਾਰਡ ਜ਼ਰੀਏ ਰੋਜ਼ਾਨਾ 1 ਲੱਖ ਰੁਪਏ ਤੱਕ ਕਢਵਾ ਸਕਦੇ ਹੋ। 
- ਕ੍ਰੈਡਿਟ ਕਾਰਡ ਜ਼ਰੀਏ ਕਾਰਡ ਲਿਮਟ(ਸੀਮਾ) ਤੱਕ ਨਕਦੀ ਕਢਵਾ ਸਕਦੇ ਹੋ।
- ਇਸ ਕਾਰਡ ਹੋਲਡਰ ਨੂੰ 24 ਲੱਖ ਦਾ ਐਕਸੀਡੈਂਟਲ ਇਨਸ਼ੋਰੈਂਸ ਵੀ ਮਿਲ ਰਿਹਾ ਹੈ।