ਦੇਸ਼ ਦੀ ਕੱਪੜਾ ਬਰਾਮਦ 5 ਸਾਲਾਂ ’ਚ 100 ਅਰਬ ਡਾਲਰ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ

02/24/2022 12:15:02 PM

ਜੈਤੋ (ਪਰਾਸ਼ਰ) – ਕੱਪੜਾ ਮੰਤਰਾਲਾ ਦੇ ਸਕੱਤਰ ਉਪੇਂਦਰ ਪ੍ਰਸਾਦ ਸਿੰਘ ਨੇ ਕਿਹਾ ਕਿ ਭਾਰਤੀ ਕੱਪੜਾ ਉਦਯੋਗ ਨੂੰ ਆਪਣੇ ਪੈਮਾਨੇ ਅਤੇ ਆਕਾਰ ਨੂੰ ਵਧਾਉਣ ਅਤੇ ਉਤਪਾਦਨ ਨਾਲ ਸਬੰਧਤ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਦਾ ਲਾਭ ਉਠਾਉਣ ਲਈ ਏਕੀਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ।
ਕੱਪੜਾ ਬਰਾਮਦ ਪ੍ਰਮੋਸ਼ਨ ਕੌਂਸਲ (ਏ. ਈ. ਪੀ. ਸੀ.) ਦੇ 44ਵੇਂ ਸਥਾਪਨਾ ਦਿਵਸ ਮੌਕੇ ਸਿੰਘ ਨੇ ਕਿਹਾ ਕਿ ਕੱਪੜਾ ਖੇਤਰ ਵਧੇਰੇ ਨਿਵੇਸ਼ ’ਤੇ ਕੇਂਦਰਿਤ ਨਹੀਂ ਹੈ ਪਰ ਇਹ ਰੁਜ਼ਗਾਰ ਦੇ ਨਜ਼ਰੀਏ ਤੋਂ ਕਾਫੀ ਅਹਿਮ ਹੈ। ਸ਼ਾਇਦ ਇਨ੍ਹਾਂ ’ਚ ਸਪਲਾਈ ਚੇਨ ਨੂੰ ਵਧਾਉਣ ਦੀ ਲੋੜ ਹੈ।

ਸਿੰਘ ਨੇ ਕਿਹਾ ਕਿ ਸਾਨੂੰ ਅਗਲੇ ਵਿੱਤੀ ਸਾਲ ਜਾਂ ਉਸ ਤੋਂ ਬਾਅਦ ਦੇ ਸਾਲ ਤੱਕ 20 ਬਿਲੀਅਨ ਡਾਲਰ ਦੇ ਕੱਪੜੇ ਦੀ ਬਰਾਮਦ ਦੇ ਅੰਕੜੇ ਨੂੰ ਪਾਰ ਕਰਨ ਦੀ ਸਥਿਤੀ ’ਚ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਕੱਪੜਾ ਬਰਾਮਦ ਅਗਲੇ 5 ਸਾਲਾਂ ’ਚ 40 ਅਰਬ ਡਾਲਰ ਤੋਂ ਵਧ ਕੇ 100 ਅਰਬ ਡਾਲਰ ਹੋ ਸਕਦੀ ਹੈ।

Harinder Kaur

This news is Content Editor Harinder Kaur