RBI ਲਈ ਵਿਆਜ ਦਰਾਂ ''ਚ ਕਟੌਤੀ ਕਰਨ ਦਾ ਸਹੀ ਸਮਾਂ: CII

05/29/2017 1:17:05 PM

ਨਵੀਂ ਦਿੱਲੀ—ਭਾਰਤੀ ਉਦਯੋਗ ਸੰਘ (ਸੀ.ਆਈ.ਆਈ.) ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਵਿਆਜ਼ ਦਰਾਂ 'ਚ ਕਟੌਤੀ ਲਈ ਇਹ ਠੀਕ ਸਮਾਂ ਹੈ ਕਿਉਂਕਿ ਮੁਦਰਾਸਫੀਤੀ ਦੇ ਅਜੇ ਹੇਠਲੇ ਪੱਧਰ 'ਤੇ ਰਹਿਣ ਦੀ ਸੰਭਾਵਨਾ ਹੈ। ਸੀ.ਆਈ.ਆਈ. ਦੇ ਮਹਾਨਿਦੇਸ਼ਕ ਚੰਦਰਜੀਤ ਬੈਨਰਜ਼ੀ ਨੇ ਕਿਹਾ ਕਿ ਰਿਜ਼ਰਵ ਬੈਂਕ ਅਤੇ ਮੌਦਰਿਕ ਨੀਤੀ ਕਮੇਟੀ ਮੁਦਰਾਸਫੀਤੀ 'ਚ ਵਰਣਨਯੋਗ ਗਿਰਾਵਟ ਨੂੰ ਲੈ ਕੇ ਕੁਝ ਜ਼ਿਆਦਾ ਸਾਵਧਾਨ ਹੈ। 
ਸੰਸਾਰਿਕ ਪੱਧਰ 'ਤੇ ਜਿੰਸੋਂ ਅਤੇ ਖਾਦ ਉਤਪਾਦਾਂ ਦੇ ਰੇਟ ਹੇਠਾਂ ਆਏ ਹਨ। ਬੈਨਰਜ਼ੀ ਨੇ ਕਿਹਾ ਕਿ ਅਜਿਹੀ ਉਮੀਦ ਹੈ ਕਿ ਆਰਥਿਕ ਵਾਧਾ ਰਫਤਾਰ ਫੜੇਗੀ, ਵਿਸ਼ਾਲ ਸਥਿਰਤਾ ਜਾਰੀ ਰਹੇਗੀ ਅਤੇ ਅਰਥਵਿਵਸਥਾ 'ਚ ਕੁਸ਼ਲਤਾ ਦੀ ਕਮੀ ਨੂੰ ਘੱਟ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਕੰਪਨੀ ਅਤੇ ਸਰਕਾਰ ਨੂੰ ਮਿਲ ਕੇ ਰਣਨੀਤੀ ਬਣਾਉਣੀ ਹੋਵੇਗੀ ਜਿਸ ਨਾਲ ਮਜ਼ਬੂਤ ਆਰਥਿਕ ਆਧਾਰ ਤਿਆਰ ਹੋ ਸਕੇ। ਬੈਨਰਜ਼ੀ ਨੇ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਨੂੰ ਦੇਸ਼ 'ਚ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਜ਼ਿਆਦਾ ਬਦਲਾਅ ਲਿਆਉਣ ਵਾਲਾ ਟੈਕਸ ਸੁਧਾਰ ਦੱਸਿਆ।