ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਘਟਿਆ, ਸਤੰਬਰ ’ਚ ਭਾਰਤੀ ਬਾਜ਼ਾਰਾਂ ’ਚੋਂ ਕੱਢੇ 7600 ਕਰੋੜ ਰੁਪਏ

10/03/2022 3:16:46 PM

ਨਵੀਂ ਦਿੱਲੀ (ਭਾਸ਼ਾ) - 2 ਮਹੀਨਿਆਂ ਤਕ ਸ਼ੁੱਧ ਲਿਵਾਲ (ਖਰੀਦਦਾਰੀ) ਰਹਿਣ ਤੋਂ ਬਾਅਦ ਵਿਦੇਸ਼ੀ ਨਿਵੇਸ਼ਕਾਂ ਨੇ ਸਤੰਬਰ ’ਚ ਫਿਰ ਤੋਂ ਬਿਕਵਾਲੀ (ਵਿਕਰੀ) ’ਤੇ ਜ਼ੋਰ ਦਿੱਤਾ ਅਤੇ ਭਾਰਤੀ ਸ਼ੇਅਰ ਬਾਜ਼ਾਰਾਂ ’ਚੋਂ 7600 ਕਰੋੜ ਰੁਪਏ ਤੋਂ ਵੱਧ ਕੱਢ ਲਏ। ਇਸ ਦੇ ਨਾਲ ਹੀ ਿਵਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਭਾਵ ਐੱਫ. ਪੀ. ਆਈ. ਨੇ ਕੈਲੰਡਰ ਸਾਲ 2022 ’ਚ ਹੁਣ ਤਕ ਭਾਰਤੀ ਬਾਜ਼ਾਰਾਂ ’ਚੋਂ ਕੁਲ 1.68 ਲੱਖ ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।

ਜਾਣਕਾਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਵੀ ਐੱਫ. ਪੀ. ਆਈ. ਦੀਆਂ ਗਤੀਵਿਧੀਆਂ ’ਚ ਉਤਰਾਅ-ਚੜ੍ਹਾਅ ਦਾ ਸਿਲਸਿਲਾ ਕਾਇਮ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਇਸ ਲਈ ਕੌਮਾਂਤਰੀ ਕਾਰਕਾਂ ਤੋਂ ਇਲਾਵਾ ਘਰੇਲੂ ਕਾਰਨਾਂ ਨੂੰ ਵੀ ਜ਼ਿੰਮੇਵਾਰ ਮੰਨਿਆ ਹੈ।

ਬ੍ਰਿਟਿਸ਼ ਸਰਕਾਰ ਦੀਆਂ ਵਿੱਤੀ ਨੀਤੀਆਂ ਨੇ ਕੌਮਾਂਤਰੀ ਕਰੰਸੀ ਬਾਜ਼ਾਰ ’ਤੇ ਡੂੰਘਾ ਅਸਰ ਪਾਇਆ

ਕੋਟਕ ਸਕਿਓਰਿਟੀਜ਼ ਦੇ ਇਕਵਿਟੀ ਿਰਸਰਚ (ਰਿਟੇਲ) ਮੁਖੀ ਸ਼੍ਰੀਕਾਂਤ ਚੌਹਾਨ ਨੇ ਿਕਹਾ ਿਕ ਮੌਜੂਦਾ ਕੌਮਾਂਤਰੀ ਮਹਿੰਗਾਈ ਦੌਰਾਨ ਬ੍ਰਿਟਿਸ਼ ਸਰਕਾਰ ਦੀਆਂ ਵਿੱਤੀ ਨੀਤੀਆਂ ਨੇ ਕੌਮਾਂਤਰੀ ਕਰੰਸੀ ਬਾਜ਼ਾਰ ’ਤੇ ਡੂੰਘਾ ਅਸਰ ਪਾਇਆ ਹੈ ਅਤੇ ਇਕਵਿਟੀ ਬਾਜ਼ਾਰਾਂ ’ਚ ਵੀ ਜੋਖਿਮ ਤੋਂ ਦੂਰ ਰਹਿਣ ਦੀ ਧਾਰਨਾ ਬਣੀ ਹੈ। ਘਰੇਲੂ ਮੋਰਚੇ ’ਤੇ ਜੀ. ਡੀ. ਪੀ. ਅਨੁਮਾਨ ’ਚ ਅੰਸ਼ਿਕ ਿਗਰਾਵਟ ਤੋਂ ਇਲਾਵਾ ਈਂਧਨ ਨਾਲ ਸਬੰਧਤ ਕੁਝ ਚਿੰਤਾਵਾਂ ਵੀ ਹਨ।

ਸਤੰਬਰ ’ਚ 7,624 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਵਿਕਰੀ

ਡਿਪਾਜ਼ਟਰੀ ਅੰਕੜਿਆਂ ਮੁਤਾਬਕ ਐੱਫ. ਪੀ. ਆਈ. ਨੇ ਸਤੰਬਰ ’ਚ 7,624 ਕਰੋੜ ਰੁਪਏ ਮੁੱਲ ਦੇ ਸ਼ੇਅਰਾਂ ਦੀ ਸ਼ੁੱਧ ਵਿਕਰੀ ਕੀਤੀ ਹੈ। ਇਸ ਤੋਂ ਪਹਿਲਾਂ ਅਗਸਤ ’ਚ ਉਨ੍ਹਾਂ ਨੇ ਭਾਰਤੀ ਬਾਜ਼ਾਰ ’ਚ 51,000 ਕਰੋੜ ਰੁਪਏ ਅਤੇ ਜੁਲਾਈ ’ਚ ਕਰੀਬ 5000 ਕਰੋੜ ਰੁਪਏ ਮੁੱਲ ਦੀ ਸ਼ੁੱਧ ਖਰੀਦਦਾਰੀ ਕੀਤੀ ਸੀ।

ਹਾਲਾਂਕਿ ਉਸ ਤੋਂ ਪਹਿਲਾਂ ਲਗਾਤਾਰ 9 ਮਹੀਨਿਆਂ ਤਕ ਐੱਫ. ਪੀ. ਆਈ. ਭਾਰਤੀ ਬਾਜ਼ਾਰਾਂ ’ਚ ਸ਼ੁੱਧ ਬਿਕਵਾਲ ਬਣੇ ਹੋਏ ਸਨ। ਅਕਤੂਬਰ 2021 ਤੋਂ ਲੈ ਕੇ ਜੂਨ 2022 ਦੌਰਾਨ ਐੱਫ. ਪੀ. ਆਈ. ਨੇ ਭਾਰਤੀ ਬਾਜ਼ਾਰਾਂ ’ਚੋਂ ਨਿਕਸੀ ਹੀ ਕੀਤੀ। ਜਿਥੋਂ ਤਕ ਸਤੰਬਰ 2022 ਦਾ ਸਵਾਲ ਹੈ ਤਾਂ ਐੱਫ. ਪੀ. ਆਈ. ਨੇ ਇਸ ਮਹੀਨੇ ਦੀ ਸ਼ੁਰੂਆਤ ਸਾਕਾਰਾਤਮਕ ਅੰਦਾਜ਼ ’ਚ ਹੀ ਕੀਤੀ ਸੀ।

ਫੈੱਡਰਲ ਰਿਜ਼ਰਵ ਦੀ ਵਿਆਜ ਦਰ ਵਧਣ ਨਾਲ ਵਿਦੇਸ਼ੀ ਨਿਵੇਸ਼ਕਾਂ ਵਿਚ ਨਿਰਾਸ਼ਾਵਾਦੀ ਧਾਰਨਾ

ਮਾਰਨਿੰਗ ਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ ਮੈਨੇਜਰ ਿਰਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, ‘‘ਬਾਅਦ ’ਚ ਰੁਪਏ ਦੀ ਕੀਮਤ ’ਚ ਆ ਰਹੀ ਗਿਰਾਵਟ ਅਤੇ ਅਮਰੀਕਾ ’ਚ ਬ੍ਰਾਂਡ ਯੀਲਡਸ ਵਧਣ ਅਤੇ ਫੈੱਡਰਲ ਰਿਜ਼ਰਵ ਦੀ ਵਿਆਜ ਦਰ ਵਧਣ ਵਰਗੇ ਕਾਰਨਾਂ ਨਾਲ ਵਿਦੇਸ਼ੀ ਨਿਵੇਸ਼ਕਾਂ ਿਵਚ ਨਿਰਾਸ਼ਾਵਾਦੀ ਧਾਰਨਾ ਹਾਵੀ ਹੁੰਦੀ ਗਈ।’’

ਆਉਣ ਵਾਲੇ ਸਮੇਂ ’ਚ ਰੁਪਏ ਦੀ ਕੀਮਤ ’ਚ ਹੋਰ ਵੀ ਗਿਰਾਵਟ ਸੰਭਵ

ਰੁਪਏ ਦੀ ਕੀਮਤ ’ਚ ਗਿਰਾਵਟ ਆਉਣ ਨਾਲ ਵੀ ਐੱਫ. ਪੀ. ਆਈ. ਦੀ ਨਿਕਾਸੀ ਨੂੰ ਬਲ ਮਿਲਿਆ। ਵੀਕੈਂਡ ਇਨਵੈਸਟਿੰਗ ਦੇ ਫਾਊਂਡਰ ਅਤੇ ਸਮਾਲਕੇਸ ਮੈਨੇਜਰ ਆਲੋਕ ਜੈਨ ਨੇ ਕਿਹਾ,‘‘ਸਤੰਬਰ ’ਚ ਡਾਲਰ ਦੇ ਮਜ਼ਬੂਤ ਹੋਣ ਨਾਲ ਨਿਵੇਸ਼ਕ ਇਸ ਦੀ ਸੁਰੱਖਿਆ ਦਾ ਰੁਖ ਕਰਨ ਲੱਗੇ ਹਨ। ਆਉਣ ਵਾਲੇ ਸਮੇਂ ’ਚ ਰੁਪਏ ਦੀ ਕੀਮਤ ’ਚ ਹੋਰ ਵੀ ਗਿਰਾਵਟ ਦੇਖੀ ਜਾ ਸਕਦੀ ਹੈ। ਲਿਹਾਜ਼ਾ ਨਿਵੇਸ਼ਕਾਂ ’ਚ ਫਿਲਹਾਲ ਇਥੋਂ ਨਿਕਲਣ ਅਤੇ ਬਾਅਦ ’ਚ ਪਰਤਣ ਦੀ ਪ੍ਰਵਿਰਤੀ ਨਜ਼ਰ ਆ ਸਕਦੀ ਹੈ।’’

Harinder Kaur

This news is Content Editor Harinder Kaur