ਤਿਓਹਾਰੀ ਸੀਜ਼ਨ ''ਚ ਧਮਾਲ ਮਚਾਏਗੀ ਇਹ ਕੰਪਨੀ, ਮਿਲਣਗੇ ਇਹ ਖਾਸ ਆਫਰ

09/22/2017 4:39:30 PM

ਨਵੀਂ ਦਿੱਲੀ—ਬਾਈਕ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੀਰੋ ਮੋਟੋ ਨੇ ਦਿਵਾਲੀ 'ਚ ਧਮਾਲ ਮਚਾਉਣ ਲਈ ਜ਼ੋਰਦਾਰ ਤਿਆਰੀ ਕੀਤੀ ਹੈ। ਕੰਪਨੀ ਨੇ ਰਿਕਾਰਡ ਵਿਕਰੀ ਲਈ ਕਈ ਆਫਰ ਤਾਂ ਦਿੱਤੇ ਹਨ ਨਾਲ ਹੀ ਅੰਡਰ-17 ਫੀਫਾ ਵਰਲਡ ਕਪ ਦੇ ਨਾਲ ਵੀ ਕਰਾਰ ਕੀਤਾ ਹੈ। ਇਸ ਸਾਲ ਦਿਵਾਲੀ 'ਚ ਹੀਰੋ ਮੋਟੋ ਨੇ ਰਿਕਾਰਡ ਵਿਕਰੀ ਦੀ ਤਿਆਰੀ ਕੀਤੀ ਹੈ। ਹੀਰੋ ਮੋਟੋ ਨੇ ਹੁਣ ਤੱਕ 7.5 ਕਰੋੜ ਬਾਈਕ ਵੇਚਣ ਦਾ ਰਿਕਾਰਡ ਬਣਾਇਆ ਜਿਸ ਦੇ ਤਹਿਤ ਕਈ ਡਿਸਕਾਊਂਟ ਆਫਰ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਕੰਪਨੀ ਨੂੰ ਇਸ ਦਿਵਾਲੀ 'ਚ 10 ਫੀਸਦੀ ਗਰੋਥ ਦੀ ਉਮੀਦ ਹੈ। 
ਦੱਸਿਆ ਜਾਂਦਾ ਹੈ ਕਿ ਕੰਪਨੀ ਅਗਲੇ 6 ਮਹੀਨੇ 'ਚ ਕਈ ਬਾਈਕ, ਸਕੂਟਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਨਾਲ ਹੀ ਕੰਪਨੀ ਪਾਪੁਲਰ ਸੈਗਮੈਂਟ ਦੇ ਨਾਲ ਹੀ ਪ੍ਰੀਮੀਅਮ ਬਾਈਰ 'ਤੇ ਫੋਕਸ ਕਰ ਰਹੀ ਹੈ। ਦਸੰਬਰ ਤੱਕ 100ਸੀਸੀ/110ਸੀਸੀ ਸੈਗਮੈਂਟ 'ਚ ਦੋ ਬਾਈਕ ਉਤਾਰਣਗੇ। ਕੰਪਨੀ ਦਾ 100ਸੀਸੀ ਸੈਗਮੈਂਟ 'ਚ ਮਾਰਕਿਟ ਸ਼ੇਅਰ 70 ਫੀਸਦੀ ਹੈ। ਕੰਪਨੀ ਨੇ ਸਾਲ 2020 ਤੱਕ ਕੁਲ 10 ਕਰੋੜ ਬਾਈਕ ਵੇਚਣ ਦਾ ਟੀਚਾ ਬਣਾਇਆ ਹੈ।