ਸਰਕਾਰ ਦੀ ਇੱਛਾ, ਓ. ਐੱਨ. ਜੀ. ਸੀ. ਅਹਿਮਦਾਬਾਦ ’ਚ ਗੋਲਫ ਕੋਰਸ ਵੇਚੇ ਪਰ ਉਸ ’ਚ ਤੇਲ ਦੇ ਖੂਹ ਹੋਣ ਨਾਲ ਕੰਪਨੀ ਪ੍ਰੇਸ਼ਾਨ

07/15/2019 10:53:17 AM

ਨਵੀਂ ਦਿੱਲੀ — ਸਰਕਾਰ ਚਾਹੁੰਦੀ ਹੈ ਕਿ ਜਨਤਕ ਖੇਤਰ ਦੀ ਕੰਪਨੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਗੁਜਰਾਤ ਦੇ ਅਹਿਮਦਾਬਾਦ ਅਤੇ ਵਡੋਦਰਾ ਸਥਿਤ ਆਪਣੇ ਗੋਲਫ ਕੋਰਸ ਵੇਚ ਦੇਵੇ। ਸਰਕਾਰ ਦੀ ਇਸ ਇੱਛਾ ਤੋਂ ਕੰਪਨੀ ਪ੍ਰੇਸ਼ਾਨ ਹੈ ਕਿਉਂਕਿ ਉਨ੍ਹਾਂ ’ਚੋਂ ਇਕ ’ਚ ਉਸ ਦੇ ਉਤਪਾਦਨ ਵਾਲੇ ਤੇਲ ਦੇ ਖੂਹ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਨਿਵੇਸ਼ ਅਤੇ ਜਨਤਕ ਜਾਇਦਾਦ ਵਿਭਾਗ (ਦੀਪਮ) ਨੇ ਕੇਂਦਰੀ ਲੋਕ ਅਦਾਰੇ ਦੇ ਗੋਲਫ ਕੋਰਸਾਂ ਅਤੇ ਸਪੋਟਰਸ ਕਲੱਬਾਂ ਨੂੰ ‘ਗੈਰ-ਪ੍ਰਮੁੱਖ’ ਜਾਇਦਾਦ ’ਚ ਵਗੀਕ੍ਰਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਬਾਜ਼ਾਰ ’ਤੇ ਚੜ੍ਹਾਉਣਾ ਚਾਹੁੰਦਾ ਹੈ। ਦੀਪਮ ਨੇ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਕੇਂਦਰੀ ਲੋਕ ਅਦਾਰਿਆਂ ਦੇ ਗੈਰ-ਪ੍ਰਮੁੱਖ ਜਾਇਦਾਦ ਦੇ ਮੁਲਾਂਕਣ ’ਚ ਓ. ਐੱਨ. ਜੀ. ਸੀ. ਦੇ ਅਹਿਮਦਾਬਾਦ ਅਤੇ ਵਡੋਦਰਾ ’ਚ ਦੋ ਗੋਲਫ ਕੋਰਸਾਂ ਦੀ ਪਛਾਣ ਕੀਤੀ ਹੈ। ਇਸ ਤੋਂ ਇਲਾਵਾ ਵਿਭਾਗ ਨੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਦੇ ਮੁੰਬਈ ਦੇ ਚੈਂਬੂਰ ਸਥਿਤ ਸਪੋਟਰਸ ਕਲੱਬ ਦੀ ਚੋਣ ਕੀਤੀ ਹੈ।