ਦੇਸ਼ ’ਚ 2000 ਰੁਪਏ ਦੇ ਜਾਅਲੀ ਨੋਟਾਂ ਦਾ ਚਲਨ ਵਧਿਆ, ਦੁੱਗਣੇ ਹੋਏ 500 ਰੁਪਏ ਦੇ ਨਕਲੀ ਨੋਟ

05/29/2022 4:05:46 PM

ਨਵੀਂ ਦਿੱਲੀ (ਇੰਟ.) – ਦੇਸ਼ ’ਚ ਜਾਅਲੀ ਨੋਟਾਂ ਦਾ ਚਲਨ ਬਹੁਤ ਵਧ ਗਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਤਾਜ਼ਾ ਅੰਕੜਿਆਂ ਮੁਤਾਬਕ ਵਿੱਤੀ ਸਾਲ 2021-22 ’ਚ ਜਾਅਲੀ ਨੋਟਾਂ ਦੀ ਗਿਣਤੀ ਕਾਫੀ ਵਧ ਗਈ ਹੈ। ਕੇਂਦਰੀ ਬੈਂਕ ਮੁਤਾਬਕ 500 ਰੁਪਏ ਦੇ ਜਾਅਲੀ ਨੋਟਾਂ ’ਚ ਸਾਲ 2020-2021 ’ਚ 101.9 ਫੀਸਦੀ ਦਾ ਵਾਧਾ ਹੋਇਆ ਹੈ ਜਦ ਕਿ 2000 ਰੁਪਏ ਦੇ ਜਾਅਲੀ ਨੋਟਾਂ ’ਚ 54.16 ਫੀਸਦੀ ਦਾ ਵਾਧਾ ਹੋਇਆ ਹੈ।

ਇਕ ਰਿਪੋਰਟ ਮੁਤਾਬਕ 500 ਰੁਪਏ ਅਤੇ 2000 ਰੁਪਏ ਦੇ ਬੈਂਕ ਨੋਟਾਂ ਦੀ ਹਿੱਸੇਦਾਰੀ 31 ਮਾਰਚ 2022 ਤੱਕ ਰਵਾਇਤ ’ਚ ਬੈਂਕ ਨੋਟਾਂ ਦੀ ਕੁੱਲ ਵੈਲਿਊ ਦਾ 87.1 ਫੀਸਦੀ ਸੀ ਜਦ ਕਿ ਇਹ 31 ਮਾਰਚ 2021 ਨੂੰ 85.7 ਫੀਸਦੀ ਸੀ। ਵਾਲਿਊਮ ਦੇ ਸੰਦਰਭ ’ਚ ਗੱਲ ਕਰੀਏ ਤਾਂ 31 ਮਾਰਚ 2022 ਤੱਕ 500 ਰੁਪਏ ਮੁੱਲ ਵਰਗ ਦੇ ਬੈਂਕ ਨੋਟਾਂ ਦੀ ਸਭ ਤੋਂ ਵੱਧ ਹਿੱਸੇਦਾਰੀ ਸੀ ਜੋ 34.9 ਫੀਸਦੀ ਸੀ। ਇਸ ਤੋਂ ਬਾਅਦ 10 ਰੁਪਏ ਮੁੱਲ ਵਰਗ ਦੇ ਬੈਂਕ ਨੋਟਾਂ ਦਾ ਸਥਾਨ ਰਿਹਾ ਜੋ ਕੁੱਲ ਬੈਂਕ ਨੋਟਾਂ ਦਾ 21.3 ਫੀਸਦੀ ਸੀ।

ਇਹ ਵੀ ਪੜ੍ਹੋ :  ਪੰਜਾਬ ਸਣੇ ਦੇਸ਼ ਭਰ ਦੇ 14 ਸੂਬਿਆਂ 'ਚ ਪੈਟਰੋਲ-ਡੀਜ਼ਲ ਦੀ ਹੋ ਸਕਦੀ ਹੈ ਕਿੱਲਤ, ਜਾਣੋ ਵਜ੍ਹਾ

50 ਅਤੇ 100 ਰੁਪਏ ਦੇ ਜਾਅਲੀ ਨੋਟ ਹੋਏ ਘੱਟ

ਪਿਛਲੇ ਸਾਲ ਦੀ ਤੁਲਨਾ ’ਚ 10 ਰੁਪਏ, 20 ਰੁਪਏ, 200 ਰੁਪਏ, 500 ਰੁਪਏ (ਨਵੇਂ ਡਿਜਾਈਨ) ਅਤੇ 2000 ਰੁਪਏ ਦੇ ਜਾਅਲੀ ਨੋਟ ਕ੍ਰਮਵਾਰ : 16.4 ਫੀਸਦੀ, 16.5 ਫੀਸਦੀ, 11.7 ਫੀਸਦੀ, 101.9 ਫੀਸਦੀ ਅਤੇ 54.6 ਫੀਸਦੀ ਵਧੇ ਹਨ। ਉੱਥੇ ਹੀ 50 ਰੁਪਏ ਦੇ ਜਾਅਲੀ ਨੋਟ 28.7 ਫੀਸਦੀ ਅਤੇ 100 ਰੁਪਏ ਦੇ ਜਾਅਲੀ ਨੋਟ 16.7 ਫੀਸਦੀ ਘੱਟ ਹੋਏ ਹਨ।

ਇਹ ਵੀ ਪੜ੍ਹੋ : ਦਿਵਿਆਂਗ ਬੱਚੇ ਨਾਲ ਦੁਰਵਿਵਹਾਰ ਦੇ ਮਾਮਲੇ 'ਚ Indigo ਨੂੰ ਲੱਗਾ 5 ਲੱਖ ਰੁਪਏ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur