ਕੇਂਦਰ ਨੇ ਬਫਰ ਸਟਾਕ ਲਈ ਮਈ ਤੱਕ 52,460 ਟਨ ਪਿਆਜ਼ ਖਰੀਦਿਆ

06/24/2022 10:11:14 PM

ਨਵੀਂ ਦਿੱਲੀ (ਭਾਸ਼ਾ)–ਕੇਂਦਰ ਨੇ ਬਫਰ ਸਟਾਕ ਬਣਾਈ ਰੱਖਣ ਲਈ ਇਸ ਸਾਲ ਮਈ ਮਹੀਨੇ ਦੇ ਅਖੀਰ ਤੱਕ 52,460 ਟਨ ਪਿਆਜ਼ ਦੀ ਖਰੀਦ ਕੀਤੀ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਪਿਛਲੇ ਕੁੱਝ ਸਾਲਾਂ ਤੋਂ ਉਤਪਾਦਨ ਦੀ ਕਮੀ ਵਾਲੇ ਦਿਨਾਂ ’ਚ ਕੀਮਤਾਂ ’ਚ ਵਾਧੇ ਦੀ ਸਥਿਤੀ ਨਾਲ ਨਜਿੱਠਣ ਲਈ ਪਿਆਜ਼ ਦਾ ਬਫਰ ਸਟਾਕ ਬਣਾ ਰਹੀ ਹੈ।

ਇਹ ਵੀ ਪੜ੍ਹੋ : ਅਮਰੀਕੀ ਕ੍ਰਿਪਟੋ ਫਰਮ Harmony 'ਤੇ ਸਾਈਬਰ ਹਮਲਾ, ਹੈਕਰਸ ਨੇ ਉਡਾਈ 100 ਮਿਲੀਅਨ ਡਾਲਰ ਦੀ ਡਿਜੀਟਲ ਕਰੰਸੀ

ਪਿਆਜ਼ ਦੀ ਖਰੀਦ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈੱਡਰੇਸ਼ਨ ਆਫ ਇੰਡੀਆ (ਨੈਫੇਡ) ਰਾਹੀਂ ਕੀਤੀ ਜਾ ਰਹੀ ਹੈ। ਸਾਲ 2022-23 ਲਈ 2.50 ਲੱਖ ਟਨ ਹਾੜੀ 2022 ਦੇ ਮੌਸਮ ਦੇ ਪਿਆਜ਼ ਦੀ ਖਰੀਦ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਨੈਫੇਡ ਨੇ ਇਸ ਸਾਲ 31 ਮਈ ਤੱਕ 52,460.34 ਟਨ ਪਿਆਜ਼ ਦੀ ਖਰੀਦ ਕੀਤੀ ਹੈ।

ਇਹ ਵੀ ਪੜ੍ਹੋ : ਜੂਨ ’ਚ 25 ਫੀਸਦੀ ਵਧ ਸਕਦੀ ਹੈ ਕਾਰਾਂ ਦੀ ਵਿਕਰੀ

ਅਧਿਕਾਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਲਈ ਨਿਰਧਾਰਤ ਟੀਚੇ ਨੂੰ ਅਗਲੇ ਮਹੀਨੇ ਤੱਕ ਹਾਸਲ ਕਰ ਲਿਆ ਜਾਵੇਗਾ। ਸਾਲ 2021-22 ’ਚ ਪਿਆਜ਼ ਦੀਆਂ ਕੀਮਤਾਂ ਨੂੰ ਨਰਮ ਬਣਾਉਣ ਲਈ ਯੋਜਨਾਬੱਧ ਅਤੇ ਟੀਚੇ ਵਜੋਂ ਜਾਰੀ ਕਰਨ ਲਈ ਕੁੱਲ 2.08 ਲੱਖ ਟਨ ਹਾੜੀ (ਸਰਦੀਆਂ) ਪਿਆਜ਼ ਦੀ ਖਰੀਦ ਕੀਤੀ ਗਈ ਸੀ। ਖੇਤੀਬਾੜੀ ਮੰਤਰਾਲਾ ਦੇ ਅਨੁਮਾਨ ਮੁਤਾਬਕ ਫਸਲ ਸਾਲ 2022-23 (ਜੁਲਾਈ-ਜੂਨ) ਵਿਚ ਦੇਸ਼ ਦਾ ਕੁੱਲ ਪਿਆਜ਼ ਉਤਪਾਦਨ 16.81 ਫੀਸਦੀ ਵਧ ਕੇ 3 ਕਰੋੜ 11.2 ਲੱਖ ਟਨ ਹੋਣ ਦਾ ਅਨੁਮਾਨ ਹੈ ਜੋ ਫਸਲ ਸਾਲ 2021-22 ’ਚ ਦੋ ਕਰੋੜ 66.4 ਲੱਖ ਟਨ ਸੀ।

ਇਹ ਵੀ ਪੜ੍ਹੋ : ਐਪਲ ਅਤੇ ਐਂਡ੍ਰਾਇਡ ਸਮਾਰਟਫੋਨ ’ਤੇ ਸਾਈਬਰ ਅਟੈਕ, ਸਪਾਈਵੇਅਰ ਰਾਹੀਂ ਹੈਕ ਕਰ ਕੇ ਉਡਾਇਆ ਡਾਟਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

Karan Kumar

This news is Content Editor Karan Kumar