ਓਲਾ-ਉਬਰ ਦੇ ਖਿਲਾਫ CCI ਵਲੋਂ ਬਾਜ਼ਾਰ ''ਚ ਦੁਰਵਿਵਹਾਰ ਕਰਨ ਦਾ ਦੋਸ਼

10/12/2017 6:19:26 PM

ਨਵੀਂ ਦਿੱਲੀ— ਟੈਕਸੀ ਸੇਵਾ ਪ੍ਰਦਾਨ ਕਰਨ ਵਾਲੀ ਘਰੇਲੂ ਕੰਪਨੀ ਮੇਰੂ ਕੈਬਜ਼ ਨੇ ਓਲਾ, ਉਬਰ 'ਤੇ ਬਾਜ਼ਾਰ 'ਚ ਆਪਣੀ ਪ੍ਰਭਾਵਸ਼ਾਲੀ ਸਥਿਤੀ ਦਾ ਦੁਰਉਪਯੋਗ ਕਰਨ ਦੇ ਦੋਸ਼ ਲਗਾਉਦੇ ਹੋਏ ਭਾਰਤੀ ਕਮਿਸ਼ਨ ਆਯੋਗ ( ਸੀ.ਸੀ.ਆਈ) 'ਚ ਸ਼ਿਕਾਇਤ ਦਰਜ ਕਰਾਈ ਹੈ। ਮੇਰੂ ਕੈਬਜ਼ ਨੇ ਕਿਹਾ ਕਿ ਇਹ ਕੰਪਨੀਆਂ ਚਾਰ ਸ਼ਹਿਰਾਂ ਦੇ ਬਾਜ਼ਾਰ 'ਚ ਗਲਤ ਕਾਰੋਬਾਰੀ ਰਵਾਇਤਾਂ 'ਚ ਸ਼ਾਮਲ ਹਨ, ਕੰਪਨੀ ਨੇ ਸੀ.ਸੀ.ਆਈ. 'ਚ ਚਾਰ ਅਲੱਗ-ਅਲੱਗ ਸ਼ਿਕਾਇਤਾਂ ਦਰਜ ਕਰਦੇ ਹੋਏ ਆਰੋਪ ਲਗਾਇਆ ਕਿ ਓਲਾ ਅਤੇ ਉਬਰ ਵਿਦੇਸ਼ੀ ਨਿਵੇਸ਼ਕਾਂ ਦਾ ਪੈਸਾ ਲਗਾ ਕੇ ਬਾਜ਼ਾਰ 'ਚ ਰੁਕਾਵਟ ਪਹੁੰਚਾ ਰਹੇ ਹਨ। ਹਾਲ ਹੀ 'ਚ ਬੈਂਗਲੂਰ ਬਾਜ਼ਾਰ ਨੂੰ ਲੈ ਕੇ ਉਲਾ 'ਤੇ ਇਸੇ ਤਰ੍ਹਾਂ ਦੇ ਦੋਸ਼ ਲੱਗੇ ਸਨ, ਜਿਸ ਨੂੰ ਸੀ.ਸੀ.ਆਈ.ਨੇ ਖਾਰਜ਼ ਕਰ ਦਿੱਤਾ ਸੀ। ਨਾਲ ਹੀ ਉਸ ਨੇ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀ ਹੋਏ ਟੈਕਸੀ ਸੇਵਾ ਬਾਜ਼ਾਰ 'ਚ ਹਸਤਸ਼ੇਪ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
4 ਅਲੱਗ ਅਲੱਗ ਸ਼ਿਕਾਇਤਾਂ ਦਰਜ ਕਰਾਈਆਂ
ਮੇਰੂ ਕੈਬਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੀਲੇਸ਼ ਸੰਘੋਈ ਨੇ ਕਿਹਾ, ਅਸੀਂ ਚਾਰ ਸ਼ਹਿਰਾਂ 'ਚ ਪਰਿਚਾਲਨ ਨੂੰ ਲੈ ਕੇ ਓਲਾ ਅਤੇ ਉਬਰ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ। ਦੋਨਾਂ ਕੰਪਨੀਆਂ ਨੇ ਬਾਜ਼ਾਰ 'ਚ ਵਿਦੇਸ਼ੀ ਪੈਸਾ ਪਾ ਕੇ ਅਤੇ ਵਿਕਰੀ ਸੇਵਾਵਾਂ ਨੂੰ ਲਾਗਤ ਤੋਂ ਘੱਟ ਕੀਮਤ 'ਤੇ ਦੇ ਕੇ ਵਪਾਰ ਦੀ ਗਤੀਸ਼ੀਲਤਾ ਨੂੰ ਬਾਥਿਤ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਓਲਾ ਅਤੇ ਉਬਰ ਦੋਨੋਂ ਆਪਸ 'ਚ ਮੁਕਾਬਲਾ ਕਰ ਰਹੇ ਹਨ ਇਸ ਨਾਲ ਬਾਜ਼ਾਰ 'ਚ ਏਕਾਧਿਕਾਰ ਵਰਗੀ ਸਥਿਤੀ ਪੈਦਾ ਹੋ ਰਹੀ ਹੈ। ਨੀਲੇਸ਼ ਨੇ ਆਰੋਪ ਲਗਾਇਆ ਕਿ ਓਲਾ ਅਤੇ ਉਬਰ ਡਰਾਈਵਰਾਂ ਨੂੰ ਅਧਿਕ ਸਬਸਿਡੀ, ਗਾਹਕਾਂ ਨੂੰ ਛੂਟ ਦੇ ਕੇ ਟੈਕਸੀ ਸੇਵਾ ਬਾਜ਼ਾਰ ਨੂੰ ਪ੍ਰਭਾਵਿਤ ਕਰ ਰਹੀ ਹੈ। ਓਲਾ ਅਤੇ ਉਬਰ ਨੇ ਆਪਣੇ ਉਪਰ ਲੱਗੇ ਆਰੋਪਾਂ 'ਤੇ ਪ੍ਰਤੀਕਿਰਿਆ ਦੇਣ ਨਾਲ ਇਨਕਾਰ ਕੀਤਾ ਹੈ। ਓਲਾ ਨੇ ਬੁੱਧਵਾਰ ਨੂੰ ਚੀਨ ਦੇ ਟੇਂਸੇਂਟ ਹੋਲਡਿੰਗਜ਼ ਅਤੇ ਸਾਫਟਬੈਂਕ ਗਰੁੱਪ ਨੇ ਤਾਜਾ ਨਿਵੇਸ਼ ਦੇ ਰੂਪ 'ਚ 1.1 ਅਰਬ ਡਾਲਰ ਰੁਪਏ ਜੁਟਾਉਣ ਦੀ ਘੋਸ਼ਣਾ ਕੀਤੀ ਹੈ।