ਭਾਰਤ ''ਚ 12 ਮਹੀਨੇ ''ਚ 100 ਨਵੇਂ ਸਟੋਰ ਖੋਲ੍ਹੇਗਾ ਬਿਗ ਬਾਜ਼ਾਰ

09/21/2017 4:23:44 PM

ਨਵੀਂ ਦਿੱਲੀ—ਛੇਤੀ ਹੀ ਭਾਰਤ 'ਚ ਫਿਊਚਰ ਗਰੁੱਪ ਦੀ ਹਾਈਪਰਮਾਰਕਿਟ ਲੜੀ ਬਿਗ ਬਾਜ਼ਾਰ ਆਪਣੇ ਕਾਰੋਬਾਰ ਦਾ ਵਿਸਤਾਰ ਕਰਨ ਲਈ ਅਗਲੇ 12 ਮਹੀਨੇ 'ਚ ਦੇਸ਼ ਭਰ 'ਚ ਕਰੀਬ 100 ਨਵੇਂ ਸਟੋਰ ਖੁੱਲ੍ਹੇਗਾ, ਨਾਲ ਹੀ ਦੱਸਿਆ ਗਿਆ ਕਿ ਗਾਹਕਾਂ ਨੂੰ ਵਧੀਆ ਸੇਵਾ ਦੇਣ ਦੀ ਵੀ ਯੋਜਨਾ ਬਣਾਈ ਜਾਵੇਗੀ। 
ਬਿਗ ਬਾਜ਼ਾਰ ਦੇ ਕਾਰੋਬਾਰ ਮੁਖੀ (ਪੂਰਬੀ ਖੇਤਰ) ਮਨੀਸ਼ ਅਗਰਵਾਲ ਨੇ ਇਥੇ ਦੂਜੇ ਸਟੋਰ ਦੇ ਉਦਘਾਟਨ ਤੋਂ ਬਾਅਦ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਦੇਸ਼ ਭਰ ਦੇ 100 ਤੋਂ ਜ਼ਿਆਦਾ ਸ਼ਹਿਰਾਂ 'ਚ ਸਾਡੇ 300 ਸਟੋਰ ਹਨ ਅਤੇ 12 ਮਹੀਨੇ 'ਚ 100 ਨਵੇਂ ਸਟੋਰ ਖੋਲ੍ਹਣ ਦੀ ਯੋਜਨਾ ਹੈ। ਅਗਰਵਾਲ ਨੇ ਕਿਹਾ ਕਿ ਝਾਰਖੰਡ 'ਚ ਬਿਗ ਬਾਜ਼ਾਰ ਦੇ ਪਹਿਲਾਂ ਤੋਂ ਹੀ ਅੱਠ ਸਟੋਰ ਹਨ ਜਿਨ੍ਹਾਂ 'ਚੋਂ ਦੋ ਜਮਸ਼ੇਦਪੁਰ 'ਚ ਹਨ। ਸੂਬੇ 'ਚ ਅਜੇ ਹੋਰ ਵੀ ਸਟੋਰ ਖੋਲ੍ਹੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਬਿਸਟੂਪੁਰ 
ਚ ਪੀ ਐਂਡ ਐੱਮ ਹਾਈਟੇਕ ਸਿਟੀ ਸੈਂਟਰ ਮਾਲ 'ਚ 32,989 ਵਰਗ ਫੁੱਟ 'ਚ ਬਣਿਆ ਇਹ ਸਟੋਰ ਗਾਹਕਾਂ ਲਈ ਖਰੀਦਦਾਰੀ ਲਈ ਉੱਤਮ ਥਾਂ ਸਾਬਤ ਹੋਵੇਗਾ।