ਬੈਂਕਾਂ ਦੇ ਕਾਰਡ ''ਤੇ ਰੋਕ ਲਾਉਣ ਦੇ ਫੈਸਲੇ ਤੋਂ ਪਲਟਿਆ ਆਈ. ਆਰ. ਸੀ. ਟੀ. ਸੀ.

09/23/2017 10:46:55 PM

ਨਵੀਂ ਦਿੱਲੀ-ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਨੇ ਰੇਲ ਟਿਕਟ ਬੁਕਿੰਗ ਲਈ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਸਮੇਤ 6 ਬੈਂਕਾਂ ਦੇ ਕਾਰਡਾਂ 'ਤੇ ਰੋਕ ਲਾਏ ਜਾਣ ਦੇ ਸਬੰਧ 'ਚ ਮੀਡੀਆ 'ਚ ਆਈਆਂ ਖਬਰਾਂ ਦਾ ਖੰਡਨ ਕੀਤਾ ਹੈ। ਆਰ. ਆਰ. ਸੀ. ਟੀ. ਸੀ. ਦਾ ਕਹਿਣਾ ਹੈ ਕਿ ਉਸ ਨੇ ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਸਿਟੀ ਬੈਂਕ, ਐਕਸਿਸ ਬੈਂਕ, ਪੇਅ ਟੀ. ਐੱਮ., ਪੇਅ ਯੂ ਐਂਡ ਇਟਜ਼ ਕੈਸ਼ ਦੇ ਘਰੇਲੂ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਸਵੀਕਾਰਤਾ ਲਈ ਆਪਣੀ ਵੈੱਬਸਾਈਟ 'ਤੇ 7 ਪੇਮੈਂਟ ਗੇਟਵੇਅ ਸਥਾਪਤ ਕੀਤੇ ਹਨ। ਏਮੈਕਸ ਕਾਰਡ ਲਈ ਪੇਂਮੈਂਟ ਗੇਟਵੇਅ ਅਮੈਰੀਕਨ ਐਕਸਪ੍ਰੈੱਸ ਬੈਂਕ ਅਤੇ ਰੂਪੇ ਕਾਰਡ ਲਈ ਕੋਟਕ ਬੈਂਕ ਪੇਮੈਂਟ ਗੇਟਵੇਅ ਹੈ। ਕੌਮਾਂਤਰੀ ਡੈਬਿਟ ਅਤੇ ਕ੍ਰੈਡਿਟ ਕਾਰਡ ਸਵੀਕਾਰ ਕਰਨ ਲਈ ਐਟਮ ਦਾ ਪੇਮੈਂਟ ਗੇਟਵੇਅ ਹੈ। ਇਨ੍ਹਾਂ ਸਾਰੇ ਗੇਟਵੇਜ਼ 'ਤੇ ਕਿਸੇ ਵੀ ਬੈਂਕ ਦੇ ਕਾਰਡ ਨੂੰ ਪ੍ਰਤੀਬੰਧਿਤ ਨਹੀਂ ਕੀਤਾ ਗਿਆ ਹੈ । 
ਇਸ ਤੋਂ ਇਲਾਵਾ ਆਈ. ਆਰ. ਸੀ. ਟੀ. ਸੀ. ਤੁਰੰਤ ਲੈਣ-ਦੇਣ ਅਤੇ ਵਾਪਸੀ ਲਈ ਕੁੱਝ ਬੈਂਕਾਂ ਨੂੰ 'ਵੈਲਿਊ ਐਡਿਡ ਸਰਵਿਸ ਡਾਇਰੈਕਟ ਡੈਬਿਟ ਕਾਰਡ ਇੰਟਰੀਗ੍ਰੇਸ਼ਨ' ਵੀ ਦਿੰਦਾ ਹੈ। ਇਸ ਸਰਵਿਸ ਨੂੰ ਪ੍ਰਦਾਨ ਕਰਨ 'ਚ ਖਰਚ ਆਉਂਦਾ ਹੈ ਜਿਸ ਦੇ ਲਈ ਆਈ. ਆਰ. ਸੀ. ਟੀ. ਸੀ. ਨੇ ਇਨ੍ਹਾਂ ਬੈਂਕਾਂ ਨੂੰ ਲੈਣ-ਦੇਣ ਦਾ ਕੁੱਝ ਹਿੱਸਾ ਆਈ. ਆਰ. ਸੀ. ਟੀ. ਸੀ. ਨੂੰ ਦੇਣ ਲਈ ਕਿਹਾ। ਇਸ ਤੋਂ ਬਾਅਦ ਆਈ. ਆਰ. ਸੀ. ਟੀ. ਸੀ. ਨੇ ਲੈਣ-ਦੇਣ ਚਾਰਜ 'ਚ ਆਪਣਾ ਹਿੱਸਾ ਲੈਣਾ ਬੰਦ ਕਰਦਿਆਂ ਇਨ੍ਹਾਂ ਬੈਂਕਾਂ ਨੂੰ ਇਹ ਲਾਭ ਰੇਲ ਟਿਕਟ ਬੁੱਕ ਕਰਵਾਉਣ ਵਾਲੇ ਖਪਤਕਾਰ ਨੂੰ ਦੇਣ ਲਈ ਕਿਹਾ।