ਆਟੋ ਪਾਰਟਸ ਕੰਪਨੀਆਂ ਦੇ ਸਾਲਾਨਾ ਮਾਲੀਏ ’ਚ 8-10 ਫੀਸਦੀ ਦਾ ਵਾਧਾ ਹੋਵੇਗਾ : ਇਕਰਾ

07/21/2022 6:35:45 PM

ਨਵੀਂ ਦਿੱਲੀ (ਭਾਸ਼ਾ)–ਆਟੋ ਪਾਰਟਸ ਬਣਾਉਣ ਵਾਲੀਆਂ 49 ਕੰਪਨੀਆਂ ਦਾ ਸਾਲਾਨਾ ਮਾਲੀਆ ਚਾਲੂ ਵਿੱਤੀ ਸਾਲ ’ਚ 8 ਤੋਂ 10 ਫੀਸਦੀ ਦੇ ਵਾਧੇ ਨਾਲ ਤਿੰਨ ਲੱਖ ਕਰੋੜ ਰੁਪਏ ’ਤੇ ਪਹੁੰਚ ਸਕਦਾ ਹੈ। ਘਰੇਲੂ ਰੇਟਿੰਗ ਏਜੰਸੀ ਇਕਰਾ ਨੇ ਵੀਰਵਾਰ ਨੂੰ ਇਹ ਅਨੁਮਾਨ ਲਗਾਇਆ ਹੈ। ਇਕਰਾ ਨੇ ਕਿਹਾ ਕਿ ਸਥਿਰ ਮੰਗ ਦਰਮਿਆਨ ਸਪਲਾਈ ਚੇਨ ਦੇ ਮੁੱਦੇ ਹੌਲੀ-ਹੌਲੀ ਹੱਲ ਹੋਣ ਦੇ ਨਾਲ ਆਟੋ ਪਾਰਟਸ ਕੰਪਨੀਆਂ ਦਾ ਮਾਲੀਆ ਵਧੇਗਾ। ਇਕਰਾ ਨੇ ਬਿਆਨ ’ਚ ਕਿਹਾ ਕਿ ਮੂਲ ਉਪਕਰਨ ਨਿਰਮਾਤਾ (ਓ. ਈ. ਐੱਮ.) ਸੈਗਮੈਂਟ ਦੀ ਸਥਿਰ ਮੰਗ, ਵਾਹਨਾਂ ਨੂੰ ਬਿਹਤਰ ਹੋਣ, ਸਥਾਨੀਕਰਨ ’ਤੇ ਧਿਆਨ, ਬਿਹਤਰ ਐਕਸਪੋਰਟ ਸਮਰੱਥਾ ਅਤੇ ਇਲੈਕਟ੍ਰਿਕ ਵਾਹਨ (ਈ. ਵੀ.) ਮੌਕਿਆਂ ਨਾਲ ਆਟੋ ਪਾਰਟਸ ਸਪਲਾਈਕਰਤਾਵਾਂ ਲਈ ਸਿਹਤ ਵਾਧੇ ਦੀਆਂ ਸੰਭਾਵਨਾਵਾਂ ਬਣੀਆਂ ਹਨ।

ਇਹ ਵੀ ਪੜ੍ਹੋ : ਬ੍ਰਿਟੇਨ ’ਚ ਮਹਿੰਗਾਈ 40 ਸਾਲਾਂ ਦੇ ਰਿਕਾਰਡ ਪੱਧਰ ’ਤੇ ਪੁੱਜੀ

ਇਕਰਾ ਦਾ ਕਹਿਣਾ ਹੈ ਕਿ ਚਾਲੂ ਵਿੱਤੀ ਸਾਲ 2022-23 ਦੀ ਪਹਿਲੀ ਛਿਮਾਹੀ ’ਚ ਲਾਗਤ ’ਤੇ ਦਬਾਅ ਜਾਰੀ ਰਹੇਗਾ। ਹਾਲਾਂਕਿ ਜਿਣਸ ਕੀਮਤਾਂ ਅਤੇ ਸਪਲਾਈ ਪੱਖ ਦੇ ਮੁੱਦੇ ਹੱਲ ਹੋਣ ਨਾਲ 2022-23 ’ਚ ਆਪ੍ਰੇਟਿੰਗ ਮਾਰਜਨ ’ਚ 0.5 ਤੋਂ 0.75 ਫੀਸਦੀ ਦਾ ਸੁਧਾਰ ਹੋਵੇਗਾ। ਇਕਰਾ ਨੂੰ ਉਮੀਦ ਹੈ ਕਿ ਆਟੋ ਪਾਰਟਸ ਕੰਪਨੀਆਂ 2022-23 ’ਚ ਆਪਣੇ ਪੂੰਜੀਗਤ ਖਰਚੇ ਨੂੰ ਹੌਲੀ-ਹੌਲੀ ਵਧਾ ਕੇ ਆਪ੍ਰੇਟਿੰਗ ਆਮਦਨ ਦਾ 6 ਤੋਂ 6.5 ਫੀਸਦੀ ਕਰਨਗੀਆਂ।

ਇਹ ਵੀ ਪੜ੍ਹੋ : ਭਾਰਤ 2020 'ਚ ਦੱਖਣੀ-ਪੂਰਬੀ 'ਚ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਵਾਲੇ ਚੋਟੀ ਦੇ ਤਿੰਨ ਦੇਸ਼ਾਂ 'ਚ ਰਿਹਾ : ਸੰਰਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar