ਇਲੈਕਟ੍ਰਾਨਿਕ ਮੋਬੀਲਿਟੀ ਸਿਸਟਮ ਅਪਣਾਉਣ ਨਾਲ 330 ਅਰਬ ਡਾਲਰ ਦੀ ਹੋਵੇਗੀ ਬਚਤ: ਰਿਪੋਰਟ

Tuesday, Nov 21, 2017 - 02:21 AM (IST)

ਨਵੀਂ ਦਿੱਲੀ— ਭਾਰਤ ਲਈ ਸ਼ੇਅਰਡ ਇਲੈਕਟ੍ਰਾਨਿਕ ਗੱਡੀਆਂ ਭਵਿੱਖ 'ਚ ਪੈਸੇ ਬਚਾਉਣ ਦਾ ਇਕ ਵੱਡਾ ਸਾਧਨ ਬਣ ਸਕਦੀਆਂ ਹਨ। ਇਕ ਅਧਿਐਨ ਮੁਤਾਬਕ ਦੇਸ਼ 'ਚ ਸਾਂਝੇਦਾਰੀ ਵਾਲੀ ਇਲੈਕਟ੍ਰਾਨਿਕ ਅਤੇ ਕਨੈਕਟੇਡ ਮੋਬੀਲੀਟੀ ਸਿਸਟਮ ਨੂੰ ਅਪਣਾਉਣ ਨਾਲ ਕੇਵਲ ਤੇਲ ਆਯਾਤ 'ਚ ਹੀ 2030 ਤਕ 330 ਅਰਬ ਡਾਲਰ (20 ਲੱਖ ਕਰੋੜ ਰੁਪਏ) ਦੀ ਬਚਤ ਹੋ ਸਕਦੀ ਹੈ। ਉਦਯੋਗ ਮੰਡਲ ਫਿੱਕੀ ਅਤੇ ਰਾਕੀ ਮਾਓਂਟੇਨ ਇੰਸੀਟਿਊਟ ਦੀ ਰਿਪੋਰਟ ਮੁਤਾਬਕ ਇਹ ਨਤੀਜਾ ਕੱਢਿਆ ਗਿਆ ਹੈ।
ਇਸ 'ਚ ਕਿਹਾ ਗਿਆ ਹੈ ਕਿ ਜੇਕਰ ਸਾਂਝਾ ਮੋਬੀਲਿਟੀ ਤਰੀਕਾ ਵੀ ਅਪਣਾਇਆ ਜਾਂਦਾ ਹੈ ਤਾਂ 2030 ਤਕ 46,000,000 ਕਰੋੜ ਵਾਹਨ ਵੇਚੇ ਜਾ ਸਕਦੇ ਹਨ ਜਿਸ 'ਚ ਸਾਰੇ ਵਾਹਨ ਸ਼ਾਮਲ ਹੋਣਗੇ।
ਇਸ ਮੁਤਾਬਕ ਇਸ ਸਾਲਾਨਾ ਬਾਜ਼ਾਰ ਦੇ ਆਕਾਰ ਨਾਲ ਭਾਰਤੀ ਕੰਪਨੀਆਂ ਲਈ ਗਲੋਬਲ ਪੱਧਰ 'ਤੇ ਇਲੈਕਟ੍ਰਾਨਿਕ ਵਾਹਨਾਂ ਦੇ ਖੇਤਰ 'ਚ ਪ੍ਰਮੁੱਖ ਬਣਨ ਦਾ ਮੌਕਾ ਮਿਲੇਗਾ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤੀ ਪ੍ਰਾਇਵੇਟ ਵਹੀਕਲ ਆਨਰਸ਼ਿਪ ਦੇ ਪੱਛਮੀ ਮੋਬੀਲਿਟੀ ਦੇ ਇਤਰ ਸ਼ੇਅਰਡ, ਇਲੈਕਟ੍ਰਾਨਿਕ ਅਤੇ ਕਨੈਕਟੇਡ ਮੋਬੀਲਿਟੀ ਸਿਸਟਮ ਵਿਕਸਤ ਕਰ ਸਕਦਾ ਹੈ। 2030 ਤਕ ਇਸ ਨਾਲ 330 ਅਰਬ ਡਾਲਰ ਕੀਮਤ ਦਾ ਨਾ ਕੇਵਲ 876 ਮਿਲੀਅਨ ਮੀਟ੍ਰਿਕ ਟਨ ਤੇਲ ਵੇਚੇਗਾ ਬਲਕਿ ਇਕ ਗੀਗਾ-ਟਨ ਕਾਰਬਨ-ਡਾਈਆਕਸਾਇਡ ਦਾ ਨਿਕਾਸ ਵੀ ਨਹੀਂ ਹੋਵੇਗਾ। ਹਾਲਾਂਕਿ ਇਸ ਦੇ ਮੁਤਾਬਕ ਇਲੈਕਟ੍ਰਾਨਿਕ ਵਾਹਨਾਂ ਦੇ ਅੰਗੀਕਰਣ 'ਚ ਪ੍ਰਮੁੱਖ ਰੁਕਾਵਟਾਂ 'ਚ ਕੀਮਤ, ਚਾਰਜਿੰਗ ਅਤੇ ਉਪਭੋਗਤਾਵਾਂ 'ਚ ਜਾਗਰੂਕਤਾ ਹੈ।


Related News