ਫੁਟਵੀਅਰ ਕੰਪਨੀ ਰਿਲੈਕਸੋ ਨੇ ਪੇਸ਼ ਕੀਤੇ 40 ਨਵੇਂ ਕਲੈਕਸ਼ਨ

11/22/2017 12:10:13 PM

ਨਵੀਂ ਦਿੱਲੀ—ਫੁਟਵੀਅਰ ਖੇਤਰ ਦੀ ਦੇਸ਼ ਦੀ ਮੁੱਖ ਕੰਪਨੀ ਰਿਲੈਕਸੋ ਨੇ ਪੁਰਸ਼ਾਂ ਅਤੇ ਔਰਤਾਂ ਲਈ 40 ਨਵੇਂ ਕਲੈਕਸ਼ਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਅੱਜ ਇਥੇ ਜਾਰੀ ਬਿਆਨ 'ਚ ਕਿਹਾ ਕਿ ਰਿਟੇਲਰ ਸੰਮੇਲਨ ਦੌਰਾਨ ਇਹ ਕਲੈਕਸ਼ਨ ਲਾਂਚ ਕੀਤੇ ਗਏ ਹਨ। ਕੰਪਨੀ ਨੇ ਮਾਰਕਟਿੰਗ ਉਪ ਪ੍ਰ੍ਰਧਾਨ ਰਾਜੀਵ ਭਾਟੀਆ ਨੇ ਇਸ ਮੌਕੇ 'ਤੇ ਕਿਹਾ ਕਿ ਲੋਕਾਂ 'ਚ ਸਿਹਤ ਦੇ ਪ੍ਰਤੀ ਵਧਦੀ ਜਾਗਰੂਕਤਾ ਨੂੰ ਧਿਆਨ 'ਚ ਰੱਖਦੇ ਹੋਏ ਰਭਨਗ ਤੋਂ ਲੈ ਕੇ ਫੈਸ਼ਨ ਦੇ ਟਰੈਂਡ ਦੇ ਮੱਦੇਨਜ਼ਰ ਡਿਜ਼ਾਈਨ ਕਲੈਕਸ਼ਨ ਲਾਂਚ ਕੀਤੇ ਗਏ ਹਨ। 
ਉਨ੍ਹਾਂ ਨੇ ਕਿਹਾ ਕਿ ਅਜੇ ਪੁਰਸ਼ਾਂ ਦੇ ਨਾਲ ਹੀ ਔਰਤਾਂ ਵੀ ਆਊਟਡੋਰ ਲਾਈਫਸਟਾਈਲ ਗਤੀਵਿਧੀਆਂ 'ਚ ਸ਼ਾਮਲ ਹੋ ਰਹੀਆਂ ਹਨ ਅਤੇ ਇਸ ਦੇ ਮੱਦੇਨਜ਼ਰ ਉਨ੍ਹਾਂ ਲਈ ਵੀ ਨਵੇਂ ਡਿਜ਼ਾਈਨ ਦੇ ਕਲੈਕਸ਼ਨ ਉਤਾਰੇ ਗਏ ਹਨ ਜੋ ਬਹੁਤ ਹਲਕੇ ਹਨ। ਭਾਟੀਆ ਨੇ ਕਿਹਾ ਕਿ ਦੇਸ਼ ਦੀ ਮੁੱਖ ਫੁਟਵੀਅਰ ਕੰਪਨੀ ਹੋਣ ਦੇ ਨਾਤੇ ਰਿਲੈਸਕੋ ਹਰ ਆਮਦਨ ਵਰਗ ਦਾ ਧਿਆਨ ਰੱਖਦੀ ਹੈ ਅਤੇ ਸਭ ਦੀ ਲੋੜ ਮੁਤਾਬਕ ਉਤਪਾਦ ਡਿਜ਼ਾਈਨ ਕੀਤੇ ਜਾਂਦੇ ਹਨ। 
ਉਨ੍ਹਾਂ ਕਿਹਾ ਕਿ ਕੰਪਨੀ ਦੇ ਬ੍ਰਾਂਡ ਅੰਬੈਸਡਰ ਅਕਸ਼ੈ ਕੁਮਾਰ ਛੇਤੀ ਹੀ ਨਵੇਂ ਕਲੈਕਸ਼ਨ ਦੇ ਵਿਗਿਆਪਨ 'ਚ ਦਿਖਣਗੇ। ਇਸ ਦੇ ਨਾਲ ਹੀ ਗਾਹਕਾਂ ਤੱਕ ਪਹੁੰਚਾਉਣ ਲਈ ਮਾਰਕਟਿੰਗ ਗਤੀਵਿਧੀਆਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਨਵੇਂ ਉਤਪਾਦ ਕੰਪਨੀ ਦੇ ਰਿਟੇਲ ਆਊਟਲੇਟ ਦੇ ਨਾਲ ਹੀ ਰਿਟੇਲਰਾਂ ਦੇ ਇਥੇ ਉਪਲੱਬਥ ਕਰਵਾਏ ਜਾ ਰਹੇ ਹਨ।