Telegram ਬਣਿਆ ਵਿਸ਼ਵ ਦਾ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਜਾਣ ਵਾਲਾ ਐਪ, ਜਨਵਰੀ 'ਚ ਟੁੱਟੇ ਰਿਕਾਰਡ

02/08/2021 1:56:19 PM

ਨਵੀਂ ਦਿੱਲੀ - ਇੰਸਟੈਂਟ ਮੈਸੇਜਿੰਗ ਸਾੱਫਟਵੇਅਰ ਟੈਲੀਗ੍ਰਾਮ (ਟੈਲੀਗਰਾਮ) ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਜਾਣ ਵਾਲੀ ਐਪ ਬਣ ਗਈ ਹੈ। ਇਸ ਨੇ ਟਿਕਟਟਾਕ, ਫੇਸਬੁੱਕ ਅਤੇ ਵਟਸਐਪ ਵਰਗੇ ਐਪਸ ਨੂੰ ਵੀ ਪਛਾੜ ਦਿੱਤਾ ਹੈ। ਡਾਟਾ ਐਨਾਲਿਟਿਕਸ ਫਰਮ ਸੈਂਸਰ ਟਾਵਰ ਦੀ ਇੱਕ ਰਿਪੋਰਟ ਅਨੁਸਾਰ ਟੈਲੀਗ੍ਰਾਮ ਜਨਵਰੀ 2021 ਵਿਚ ਦੁਨੀਆ ਦੀ ਸਭ ਤੋਂ ਡਾਊਨਲੋਡ ਕੀਤੀ ਜਾਣ ਵਾਲੀ ਗੈਰ-ਗੇਮਿੰਗ ਐਪ ਸੀ। ਇਹ ਮੰਨਿਆ ਜਾਂਦਾ ਹੈ ਕਿ ਨਵੀਂ ਵਾਟਸਐਪ ਨੀਤੀ ਦੇ ਵਿਵਾਦ ਦਾ ਸਿੱਧੇ ਤੌਰ 'ਤੇ ਟੈਲੀਗ੍ਰਾਮ ਨੂੰ ਫਾਇਦਾ ਹੋਇਆ ਹੈ।

ਕਰੋੜਾਂ ਲੋਕਾਂ ਨੇ ਕੀਤਾ ਡਾਊਨਲੋਡ

ਰਿਪੋਰਟ ਅਨੁਸਾਰ ਜਨਵਰੀ 2021 ਵਿਚ ਟੈਲੀਗਰਾਮ ਨੂੰ 6.3 ਕਰੋੜ ਤੋਂ ਵੱਧ ਡਾਉਨਲੋਡ ਮਿਲੇ ਹਨ। ਇਹ ਭਾਰਤ ਵਿਚ(24 ਫ਼ੀਸਦ) ਸਭ ਤੋਂ ਵੱਧ ਡਾਊਨਲੋਡ ਕੀਤੀ ਗਈ ਹੈ। ਇਹ ਜਨਵਰੀ 2020 ਦੇ ਮੁਕਾਬਲੇ 3.8 ਗੁਣਾ ਹੈ। ਇਸ ਦੇ ਨਾਲ ਹੀ ਟੈਲੀਗ੍ਰਾਮ ਡਾਊਨਲੋਡ ਕਰਨ ਦੇ ਮਾਮਲੇ ਵਿਚ ਇੰਡੋਨੇਸ਼ੀਆ ਦੇ ਉਪਭੋਗਤਾ ਦੂਜੇ ਨੰਬਰ 'ਤੇ ਹਨ। ਟਿੱਕਟਾਕ ਸੂਚੀ ਵਿਚ ਦੂਜਾ ਸਭ ਤੋਂ ਵੱਧ ਡਾਊਨਲੋਡ ਕੀਤਾ ਜਾਣ ਵਾਲਾ ਐਪ ਸੀ, ਇਸ ਤੋਂ ਬਾਅਦ ਸਿਗਨਲ ਅਤੇ ਫੇਸਬੁੱਕ ਨੇ ਸੂਚੀ ਵਿਚ ਆਪਣੀ ਥਾਂ ਬਣਾਈ ਹੈ। ਵਟਸਐਪ ਤੀਜੇ ਤੋਂ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ : ਵਿਰਾਟ ਕੋਹਲੀ ਮੁੜ ਬਣੇ ਸਭ ਤੋਂ ਮਹਿੰਗੇ ਭਾਰਤੀ ਸੈਲੀਬ੍ਰਿਟੀ , ਚੋਟੀ ਦੇ 10 'ਚ ਇਨ੍ਹਾਂ ਹਸਤੀਆਂ ਦਾ ਰਿਹਾ ਦਬਦਬਾ

ਦਸੰਬਰ 2020 ਵਿਚ ਟਾਪ -5 ਵਿਚ ਨਹੀਂ ਸੀ ਟੈਲੀਗ੍ਰਾਮ

ਸੈਂਸਰ ਟਾਵਰ ਅਨੁਸਾਰ ਦਸੰਬਰ 2020 ਵਿਚ ਸਭ ਤੋਂ ਵਧ ਡਾਊਨਲੋਡ ਕੀਤੀ ਗਈ ਐਪ ਟਿਕਟਾਕ ਸੀ। ਇਸ ਸਮੇਂ ਦੌਰਾਨ ਟੈਲੀਗਰਾਮ ਟਾਪ -5 ਵਿਚ ਵੀ ਨਹੀਂ ਸੀ। ਵਟਸਐਪ ਦੇ ਪਾਲਸੀ ਵਿਵਾਦ ਨੇ ਉਪਭੋਗਤਾਵਾਂ ਨੂੰ ਜਨਵਰੀ ਦੇ ਮਹੀਨੇ ਵਿਚ ਟੈਲੀਗ੍ਰਾਮ 'ਤੇ ਜਾਣ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਦਸੰਬਰ 2020 ਵਿਚ ਵਾਟਸਐਪ ਤੀਜੇ ਸਥਾਨ ਤੋਂ ਖਿਸਕ ਗਿਆ ਅਤੇ ਜਨਵਰੀ 2021 ਵਿਚ ਪੰਜਵੇਂ ਸਥਾਨ 'ਤੇ ਪਹੁੰਚ ਗਿਆ। 

ਇਹ ਵੀ ਪੜ੍ਹੋ :  ਧੜੱਲੇ ਨਾਲ ਵਧ ਰਿਹੈ ਫਰਜ਼ੀ ਕਾਰ ਬੀਮੇ ਦਾ ਧੰਦਾ, ਜਾਣੋ ਕਿਤੇ ਤੁਹਾਡਾ ਬੀਮਾ ਵੀ ਨਕਲੀ ਤਾਂ ਨਹੀਂ

ਇੰਸਟਾਗ੍ਰਾਮ ਸਭ ਤੋਂ ਵਧ ਡਾਊਨਲੋਡ ਕੀਤੀ ਜਾਣ ਵਾਲੀ ਐਪ 

ਖਬਰਾਂ ਅਨੁਸਾਰ ਇੰਸਟਾਗ੍ਰਾਮ ਜਨਵਰੀ 2021 ਵਿਚ ਸਭ ਤੋਂ ਵਧ ਡਾਊਨਲੋਡ ਕੀਤੀ ਗੈਰ-ਗੇਮਿੰਗ ਐਪਸ ਦੀ ਸੂਚੀ ਵਿਚ ਛੇਵੇਂ ਨੰਬਰ 'ਤੇ ਹੈ, ਇਸ ਤੋਂ ਬਾਅਦ ਜ਼ੂਮ, ਐਮ.ਐਕਸ. ਟਕਾਟਕ, ਸਨੈਪਚੈਟ ਅਤੇ ਮੈਸੇਂਜਰ ਹਨ। ਸੈਂਸਰ ਟਾਵਰ ਦਾ ਕਹਿਣਾ ਹੈ ਕਿ ਇਸ ਵਿਚ 1 ਜਨਵਰੀ 2021 ਤੋਂ 31 ਜਨਵਰੀ 2021 ਤੱਕ ਐਪ ਸਟੋਰ ਅਤੇ ਗੂਗਲ ਪਲੇ ਸਟੋਰ ਦੋਵਾਂ ਦੇ ਡਾਊਨਲੋਡ ਸ਼ਾਮਲ ਹਨ।

ਇਹ ਵੀ ਪੜ੍ਹੋ : ਹੁਣ ਟ੍ਰੇਨ 'ਚ ਵੀ ਮੰਗਵਾ ਸਕੋਗੇ ਆਪਣਾ ਮਨਪਸੰਦ ਭੋਜਨ, ਰੇਲਵੇ ਨੇ ਸ਼ੁਰੂ ਕੀਤੀ ਵਿਸ਼ੇਸ਼ ਸਹੂਲਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸ਼ਾਮਲ ਕਰੋ।

Harinder Kaur

This news is Content Editor Harinder Kaur