ਹੁਣ ਹੋਰ ਢਿੱਲੀ ਹੋਵੇਗੀ ਜੇਬ, ਮਹਿੰਗੇ ਹੋਣਗੇ ਇਹ ਟੈਰਿਫ ਪਲਾਨ

01/29/2020 4:44:15 PM

ਗੈਜੇਟ ਡੈਸਕ– ਟੈਲੀਕਾਮ ਕੰਪਨੀਆਂ 28 ਦਿਨਾਂ ਤਕ ਚੱਲਣ ਵਾਲੇ ਹੋਰ ਪਲਾਨਸ ਲਿਆ ਸਕਦੀਆਂ ਹਨ। 28 ਦਿਨਾਂ ਵਾਲੇ ਨਵੇਂ ਪਲਾਨ ਮੌਜੂਦਾ ਪਲਾਨਸ ਦੇ ਮੁਕਾਬਲੇ ਕਾਫੀ ਮਹਿੰਗੇ ਹੋ ਸਕਦੇ ਹਨ। ਇਨ੍ਹਾਂ ਪਲਾਨਸ ਲਈਗਾਹਕਾਂ ਨੂੰ 400 ਰੁਪਏ ਤਕ ਦੇਣੇ ਪੈ ਸਕਦੇ ਹਨ। ਰੀਚਾਰਜ ਮਹਿੰਗਾ ਹੋਣ ਨਾਲ ਗਾਹਕਾਂ ਨੂੰ 84 ਦਿਨਾਂ ਦੀ ਮਿਆਦ ਦੀ ਬਜਾਏ ਕੋਈ ਹੋਰ ਪਲਾਨ ਚੁਣਨਾ ਪੈ ਸਕਦਾ ਹੈ। ਇਹ ਗਾਹਕਾਂ ਦੀ ਜੇਬ ’ਤੇ ਸਿੱਧਾ ਅਸਰ ਪਾ ਸਕਦਾ ਹੈ। ਮਹਿਰਾ ਦਾ ਕਹਿਣਾ ਹੈ ਕਿ 28 ਦਿਨਾਂ ਦਾ ਪਲਾਨ ਲੈਣ ਵਾਲੇ ਗਾਹਕ ਬੜੀ ਤੇਜ਼ੀ ਨਾਲ ਪਲਾਨ ਬਦਲਦੇ ਹਨ। ਇਹ ਗਾਹਕ ਪਲਾਨ ਦੇ ਨਾਲ-ਨਾਲ ਆਪਰੇਟਰ ਵੀ ਬਦਲ ਲੈਂਦੇ ਹਨ। 

ਟੈਰਿਫ ਵਧਣ ਨਾਲ ਅਜੇ ਨਹੀਂ ਹੋ ਰਿਹਾ ਖਾਸ ਫਾਇਦਾ
ਮਾਹਿਰਾਂ ਨੇ ਕਿਹਾ ਹੈ ਕਿ ਕੰਪਨੀਆਂ ਦੁਆਰਾ 12 ਤੋਂ 13 ਫੀਸਦੀ ਤਕ ਮਹਿੰਗੇ ਕੀਤੇ ਗਏ ਪਲਾਨ ਨਾਲ ਰਿਲਾਇੰਸ ਜਿਓ, ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੂੰ ਕੁਝ ਖਾਸ ਫਾਇਦਾ ਨਹੀਂ ਹੋਣ ਵਾਲਾ। ਅਜੇ 28 ਦਿਨਾਂ ਦੀ ਮਿਆਦ ਦੇ ਨਾਲ 2 ਜੀ.ਬੀ. ਡਾਟਾ ਦੇਣ ਵਾਲੇ ਪਲਾਨ ਨੂੰ ਸਿਰਫ 15 ਫੀਸਦੀ ਮਹਿੰਗਾ ਕੀਤਾ ਗਿਆ ਹੈ ਅਤੇ ਹੁਣ ਇਸ ਦੀ ਕੀਮਤ 148 ਰੁਪਏ ਹੈ। Deutsche ਬੈਂਕ ਨੇ ਕਿਹਾ ਕਿ ਟੈਲੀਕਾਮ ਆਪਰੇਟਰਾਂ ਨੂੰ 28 ਦੀ ਮਿਆਦ ਵਾਲੇ ਹੋਰ ਪਲਾਨ ਲਾਂਚ ਕਰਨੇ ਚਾਹੀਦੇ ਹਨ ਜਿਨ੍ਹਾਂ ’ਚ 5 ਤੋਂ 20 ਜੀ.ਬੀ. ਤਕ ਡਾਟਾ ਆਫਰ ਕੀਤਾ ਜਾ ਸਕੇ। ਜੇਕਰ ਅਜਿਹਾ ਹੁੰਦਾ ਹੈ ਤਾਂ ਕੰਪਨੀਆਂ ਦੇ 28 ਦਿਨਾਂ ਦੀ ਮਿਆਦ ਵਾਲੇ ਪਲਾਨਸ ਦੀ ਕੀਮਤ 400 ਰੁਪਏ ਤਕ ਹੋ ਸਕਦੀ ਹੈ। ਇਸ ਦਾ ਫਾਇਦਾ ਕੰਪਨੀਆਂ ਨੂੰ ARPU (ਐਵਰੇਜ ਰੈਵੇਨਿਊ ਪਰ ਯੂਜ਼ਰ) ਦੇ ਰੂਪ ’ਚ ਮਿਲੇਗਾ ਜੋ ਹੁਣ ਦੇ ਮੁਕਾਬਲੇ ਵੱਧ ਕੇ 50 ਰੁਪਏ ਹੋ ਜਾਵੇਗਾ। 

30 ਫੀਸਦੀ ਤਕ ਮਹਿੰਗੇ ਹੋ ਸਕਦੇ ਹਨ ਪਲਾਨ
ਟੈਲੀਕਾਮ ਇੰਡਸਟਰੀ ਬਾਰੇ ਇਕ ਹੋਰ ਅਨੁਮਾਨ ਇਹ ਲਗਾਇਆ ਜਾ ਰਿਹਾ ਹੈ ਕਿ ਕੰਪਨੀਆਂ ਇਸ ਸਾਲ ਦੇ ਅੰਤ ਤਕ ਆਪਣੇ ਟੈਰਿਫ ਪਲਾਨਸ ਨੂੰ 25 ਤੋਂ 30 ਫੀਸਦੀ ਤਕ ਹੋਰ ਮਹਿੰਗਾ ਕਰ ਸਕਦੀਆਂ ਹਨ। ਇਹ ARPU ਵਧਾਉਣ ਲਈ ਕੀਤਾ ਜਾਵੇਗਾ। ਮੌਜੂਦਾ ARPU ਦੀ ਗੱਲ ਕਰੀਏ ਤਾਂ ਇਹ 180 ਤੋਂ 200 ਰੁਪਏ ਦੇ ਵਿਚਕਾਰ ਰਹਿੰਦਾ ਹੈ। ਰਿਲਾਇੰਸ ਜਿਓ ਦੀ ਐਂਟਰੀ ਤੋਂ ਪਹਿਲਾਂ ਵੀ ਇਹ ਇੰਨਾ ਹੀ ਸੀ। COAI ਦੇ ਡਾਇਰੈਕਟਰ ਜਨਰਲ ਰਾਜਨ ਮੈਥਿਊਜ਼ ਨੇ ਕਿਹਾ ਕਿ ਟੈਲੀਕਾਮ ਕੰਪਨੀਾਂ ਨੂੰ ਮਹਿੰਗੇ 28 ਦਿਨਾਂ ਦੀ ਮਿਆਦ ਵਾਲੀ ਕੈਟਾਗਰੀ ਨੂੰ ਵਧਾਉਣ ਦੇ ਚੱਕਰ ’ਚ ਜ਼ਿਆਦਾ ਪੈਸੇ ਦੇਣ ਵਾਲੇ ਗਾਹਕਾਂ ਨੂੰ ਨਹੀਂ ਗੁਆਉਣਾ ਚਾਹੀਦਾ।