ਤੇਜਸ ''ਚ ਪਰੋਸਿਆ ਜਾਵੇਗਾ ਸ਼ਾਨਦਾਰ ਖਾਣਾ, ਵੈੱਲਕਮ ਡਰਿੰਕਸ ਅਤੇ ਸਨੈਕਸ ਦਾ ਵੀ ਇੰਤਜ਼ਾਮ

09/17/2019 1:08:11 PM

ਨਵੀਂ ਦਿੱਲੀ—ਦੇਸ਼ ਦੀ ਪਹਿਲੀ ਪ੍ਰਾਈਵੇਟ ਟਰੇਨ ਤੇਜਸ ਐਕਸਪ੍ਰੈੱਸ ਦੇ ਪ੍ਰਤੀ ਯਾਤਰੀਆਂ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਟਰੇਨ ਅਕਤੂਬਰ ਦੇ ਪਹਿਲੇ ਹਫਤੇ ਚੱਲੇਗੀ। ਇਹ ਟਰੇਨ ਅਹਿਮਦਾਬਾਦ ਤੋਂ ਮੁੰਬਈ ਸੈਂਟਰਲ ਅਤੇ ਦਿੱਲੀ ਤੋਂ ਲਖਨਊ ਦੇ ਵਿਚਕਾਰ ਚਲਾਈ ਜਾਵੇਗੀ। ਇਹ ਟਰੇਨ ਤਿੰਨ ਸਾਲ ਦੇ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਚੱਲੇਗੀ। ਇਹ ਟਰੇਨ ਆਈ.ਆਰ.ਸੀ.ਟੀ.ਸੀ.ਵਲੋਂ ਚਲਾਈ ਜਾਵੇਗੀ।


ਪਰੋਸਿਆ ਜਾਵੇਗਾ ਸ਼ਾਨਦਾਰ ਖਾਣਾ
ਦਿੱਲੀ-ਲਖਨਊ ਤੇਜਸ 'ਚ ਵੰਦੇ ਭਾਰਤ ਐਕਸਪ੍ਰੈੱਸ ਤੋਂ ਵੀ ਸ਼ਾਨਦਾਰ ਪਕਵਾਨ ਪਰੋਸੇਗਾ। ਨਵੀਂ ਦਿੱਲੀ-ਲਖਨਊ ਦੇ ਵਿਚਕਾਰ ਚੱਲਣ ਵਾਲੀ ਤੇਜਸ ਐਕਸਪ੍ਰੈੱਸ ਭਾਰਤੀ ਰੇਲਵੇ ਦੀ ਪਹਿਲੀ ਪ੍ਰਾਈਵੇਟ ਟਰੇਨ ਹੈ। ਇਸ ਟਰੇਨ 'ਚ ਯਾਤਰੀਆਂ ਨੂੰ ਵੈੱਲਕਮ ਡਰਿੰਕਸ ਅਤੇ ਸਨੈਕਸ ਪਰੋਸੇ ਜਾਣਗੇ। ਇੰਡੀਆ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ 'ਚ ਕਈ ਵਧੀਆ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਇਨ੍ਹਾਂ 'ਚ ਸਭ ਤੋਂ ਮਹੱਤਵਪੂਰਨ ਯਾਤਰੀਆਂ ਨੂੰ ਦਿੱਤਾ ਜਾਣ ਵਾਲਾ ਖਾਣਾ ਹੈ।


ਯਾਤਰੀਆਂ ਨੂੰ ਦਿੱਤੀ ਜਾਵੇਗੀ ਚਾਹ ਅਤੇ ਕੌਫੀ
ਅਧਿਕਾਰੀ ਨੇ ਕਿਹਾ ਕਿ ਆਈ.ਆਰ.ਸੀ.ਟੀ.ਸੀ. ਕਰੀਬ 12 ਵੱਜ ਕੇ 25 ਮਿੰਟ 'ਤੇ ਦਿੱਲੀ ਪਹੁੰਚਣ ਵਾਲੇ ਯਾਤਰੀ ਸਨੈਕ ਸਟਾਈਲ ਮੀਲ ਦੇਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਜਦੋਂ ਟਰੇਨ ਲੰਚ ਟਾਈਮ 'ਤੇ ਦਿੱਲੀ ਪਹੁੰਚੇਗੀ ਤਾਂ ਯਾਤਰੀਆਂ ਨੂੰ ਸਮਾਲ ਪੈਕੇਜ ਮੀਲ ਮੁਹੱਈਆ ਕਰਵਾਇਆ ਜਾਵੇਗਾ। ਇਸ ਦਾ ਫਾਇਦਾ ਇਹ ਹੋਵੇਗਾ ਕਿ ਇਸ ਨੂੰ ਆਪਣੇ ਨਾਲ ਵੀ ਲਿਜਾ ਸਕਣਗੇ। ਇਸ ਦੇ ਨਾਲ ਹੀ ਸਾਡੀ ਯੋਜਨਾ ਹੈ ਕਿ ਅਸੀਂ ਯਾਤਰੀਆਂ ਨੂੰ ਫ੍ਰੀ ਅਨਲਿਮਟਿਡ ਚਾਹ ਅਤੇ ਕੌਫੀ ਵੀ ਪਰੋਸਾਂਗੇ।

Aarti dhillon

This news is Content Editor Aarti dhillon