ਪਹਿਲੀ ਵਾਰ ਪੌਨੇ 3 ਘੰਟੇ ਲੇਟ ਹੋਈ ਤੇਜਸ ਐਕਸਪ੍ਰੈੱਸ, ਯਾਤਰੀਆਂ ਨੂੰ ਮਿਲੇਗਾ ਮੁਆਵਜ਼ਾ

10/20/2019 12:32:59 PM

ਨਵੀਂ ਦਿੱਲੀ—ਨਵੀਂ ਦਿੱਲੀ ਜਾਣ ਵਾਲੀ 82501 ਤੇਜਸ ਐਕਸਪ੍ਰੈੱਸ ਪਹਿਲੀ ਵਾਰ ਪੌਨੇ 3 ਘੰਟੇ ਲੇਟ ਹੋ ਗਈ। ਅਜਿਹੇ 'ਚ ਆਈ.ਆਰ.ਸੀ.ਟੀ.ਸੀ. ਨੇ ਵਾਅਦੇ ਦੇ ਮੁਤਾਬਕ ਯਾਤਰੀਆਂ ਨੂੰ ਮੁਆਵਜ਼ਾ ਦਿਵਾਉਣ ਦਾ ਫੈਸਲਾ ਕੀਤਾ ਹੈ। ਦਰਅਸਲ ਲਖਨਊ ਜੰਕਸ਼ਨ 'ਤੇ ਵੀਰਵਾਰ ਰਾਤ ਕ੍ਰਿਸ਼ਕ ਐਕਸਪ੍ਰੈੱਸ ਦੇ ਦੋ ਕੋਚ ਡਿਰੇਲ ਹੋਣ ਨਾਲ ਸ਼ੁੱਕਵਾਰ ਸਵੇਰੇ ਤੱਕ ਟਰੇਨਾਂ ਦਾ ਸੰਚਾਲਨ ਬਿਜ਼ੀ ਰਿਹਾ, ਜਿਸ ਕਾਰਨ ਤੇਜਸ ਲੇਟ ਹੋ ਗਈ। ਉੱਧਰ ਡਿਰੇਲਮੈਂਟ ਦੇ ਕਾਰਨ ਕ੍ਰਿਸ਼ਕ ਐਕਸਪ੍ਰੈੱਸ 10 ਘੰਟੇ ਲੇਟ ਹੋਈ। ਇਸ ਦੇ ਇਲਾਵਾ ਲਖਨਊ ਮੇਲ,ਪੁਸ਼ਪਕ ਐਕਸਪ੍ਰੈੱਸ ਅਤੇ ਚੰਡੀਗੜ੍ਹ ਐਕਸਪ੍ਰੈੱਸ ਸਮੇਤ ਕਈ ਟਰੇਨਾਂ ਲੇਟ ਵੀ ਹੋਈਆਂ।


ਆਈ.ਆਰ.ਸੀ.ਟੀ.ਸੀ. ਦੇ ਚੀਫ ਰੀਜਨਲ ਮੈਨੇਜਰ ਅਸ਼ਵਨੀ ਸ਼੍ਰੀਵਾਸਤਵ ਨੇ ਦੱਸਿਆ ਕਿ ਕ੍ਰਿਸ਼ਕ ਐਕਸਪ੍ਰੈੱਸ ਦੇ ਡਿਰੇਲਮੈਂਟ ਦੇ ਕਾਰਨ ਲਖਨਊ ਜੰਕਸ਼ਨ ਤੋਂ ਇਹ ਟਰੇਨ ਪੌਨੇ ਤਿੰਨ ਘੰਟੇ ਦੇਰੀ ਨਾਲ ਰਵਾਨਾ ਹੋਈ। ਉੱਧਰ ਦਿੱਲੀ ਪਹੁੰਚਦੇ-ਪਹੁੰਚਦੇ ਇਹ ਸਵਾ ਤਿੰਨ ਘੰਟੇ ਲੇਟ ਹੋ ਗਈ। ਵਾਪਸੀ 'ਚ ਵੀ ਇਹ ਟਰੇਨ ਨਵੀਂ ਦਿੱਲੀ ਤੋਂ ਕਰੀਬ ਦੋ ਘੰਟੇ ਲੇਟ ਰਵਾਨਾ ਹੋਈ। ਉਨ੍ਹਾਂ ਨੇ ਕਿਹਾ ਕਿ ਅਜਿਹੇ 'ਚ ਆਈ.ਆਰ.ਟੀ.ਸੀ. ਆਪਣੇ ਵਾਅਦੇ ਦੇ ਅਨੁਸਾਰ ਯਾਤਰੀਆਂ ਨੂੰ ਬੀਮਾ ਕੰਪਨੀ ਤੋਂ 250-250 ਰੁਪਏ ਮੁਆਵਜ਼ਾ ਦਿਵਾਏਗੀ।


ਆਈ.ਆਰ.ਸੀ.ਟੀ.ਸੀ. ਨੇ ਇਸ ਲਈ ਸਾਰੇ ਯਾਤਰੀਆਂ ਦੇ ਮੋਬਾਇਲ ਨੰਬਰ 'ਤੇ ਲਿੰਕ ਭੇਜ ਦਿੱਤਾ ਹੈ। ਇਸ ਲਿੰਕ 'ਤੇ ਯਾਤਰੀ ਕਲੇਮ ਦੇ ਲਈ ਦਾਅਵਾ ਕਰ ਸਕਦੇ ਹਨ। ਦਾਅਵਾ ਮਿਲਣ 'ਤੇ ਇੰਸੋਰੈਂਸ ਕੰਪਨੀ ਕਲੇਮ ਦਾ ਭੁਗਤਾਨ ਕਰੇਗੀ।

Aarti dhillon

This news is Content Editor Aarti dhillon