ਸਾਲ 2019 ਦੇ ਪਹਿਲੇ 11 ਮਹੀਨਿਆਂ ''ਚ ਚਾਹ ਨਿਰਯਾਤ ''ਚ ਗਿਰਾਵਟ

01/04/2020 10:41:22 AM

ਨਵੀਂ ਦਿੱਲੀ—ਸਾਲ 2019 ਦੇ ਪਹਿਲੇ 11 ਮਹੀਨਿਆਂ ਦੇ ਦੌਰਾਨ ਚਾਹ ਨਿਰਯਾਤ 'ਚ 2018 ਦੀ ਸਮਾਨ ਮਿਆਦ 'ਚ ਤੁਲਨਾ 'ਚ ਮਾਤਰਾ ਦੇ ਹਿਸਾਬ ਨਾਲ ਮਾਮੂਲੀ ਗਿਰਾਵਟ ਦੇਖੀ ਗਈ। ਹਾਲਾਂਕਿ ਇਸ ਦੌਰਾਨ ਬਿਹਤਰ ਮੁੱਲ ਮਿਲਣ ਤੋਂ ਨਿਰਯਾਤ ਆਮਦਨ ਉੱਚੀ ਰਹੀ। ਚਾਹ ਬੋਰਡ ਦੇ ਅੰਕੜਿਆਂ ਮੁਤਾਬਕ ਜਨਵਰੀ ਤੋਂ ਨਵੰਬਰ 2019 ਦੀ ਮਿਆਦ 'ਚ ਚਾਹ ਦਾ ਨਿਰਯਾਤ 22 ਕਰੋੜ 77.1 ਲੱਖ ਕਿਲੋ ਸੀ ਜਦੋਂਕਿ ਸਾਲ 2018 ਦੀ ਸਮਾਨ ਮਿਆਦ 'ਚ ਦੌਰਾਨ 23 ਕਰੋੜ 13.6 ਲੱਖ ਕਿਲੋਗ੍ਰਾਮ ਦਾ ਚਾਹ ਨਿਰਯਾਤ ਹੋਇਆ ਸੀ। ਟੀ ਬੋਰਡ ਦੇ ਉਪ ਪ੍ਰਧਾਨ ਅਰੁਣ ਕੁਮਾਰ ਰੇ ਦੱਸਿਆ ਕਿ ਸਾਲ 2019 ਦੇ ਪਹਿਲੇ 11 ਮਹੀਨਿਆਂ 'ਚ ਹੋਏ ਨਿਰਯਾਤ 'ਚ 2018 ਦੀ ਸਮਾਨ ਮਿਆਦ ਦੇ ਮੁਕਾਬਲੇ ਮਾਮੂਲੀ ਗਿਰਾਵਟ ਦੇਖੀ ਗਈ ਸੀ। ਪਰ 2019 'ਚ ਮੁੱਲ ਵਸੂਲੀ ਜ਼ਿਆਦਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁੱਲ ਮਿਲਾ ਕੇ ਨਿਰਯਾਤ ਪਰਿਦ੍ਰਿਸ਼ ਦੀ ਤੁਲਨਾ 'ਚ, ਚਾਹ ਖੇਤਰ ਨੇ ਮੁੱਲ ਪ੍ਰਾਪਤੀ ਦੇ ਮਾਮਲੇ 'ਚ ਬਹੁਤ ਖਰਾਬ ਪ੍ਰਦਰਸ਼ਨ ਨਹੀਂ ਕੀਤਾ ਹੈ। ਜਨਵਰੀ-ਨਵੰਬਰ 2019, 'ਚ ਚਾਹ ਨਿਰਯਾਤ ਤੋਂ ਆਮਦਨ ਤੋਂ ਆਮਦਨ 3,740 ਕਰੋੜ ਰੁਪਏ ਰਹੀ। ਇਸ ਨਾਲ ਪਿਛਲੇ ਸਾਲ ਇਸ ਦੌਰਾਨ 3,537 ਕਰੋੜ ਰੁਪਏ ਦੀ ਚਾਹ ਦਾ ਨਿਰਯਾਤ ਕੀਤਾ ਸੀ।

Aarti dhillon

This news is Content Editor Aarti dhillon