ਚਾਹ 42 ਫੀਸਦੀ ਹੋਈ ਮਹਿੰਗੀ, ਜ਼ਿਆਦਾ ਮੀਂਹ ਅਤੇ ਲਾਕਡਾਊਨ ਦਾ ਅਸਰ

08/26/2020 2:41:21 AM

ਕੋਲਕਾਤਾ (ਇੰਟ.)–ਚਾਹ ਦੀਆਂ ਕੀਮਤਾਂ ‘ਚ ਇਕ ਸਾਲ ਪਹਿਲਾਂ ਦੇ ਮੁਕਾਬਲੇ 42 ਫੀਸਦੀ ਦਾ ਵਾਧਾ ਹੋਇਆ ਹੈ। ਇਸ ਨਾਲ ਜੇਬ ਨੂੰ ਵੱਡਾ ਝਟਕਾ ਲੱਗਾ ਹੈ। ਹਾਲਾਂਕਿ ਪੈਕੇਟ ਵਾਲੀਆਂ ਚਾਹ ਕੰਪਨੀਆਂ ਨੇ ਜੁਲਾਈ-ਅਗਸਤ ਦੌਰਾਨ ਮੁੱਲ ਵਾਧੇ ਨੂੰ 20 ਫੀਸਦੀ ਤੱਕ ਸੀਮਤ ਰੱਖਿਆ ਹੈ। ਅਸਾਮ ਅਤੇ ਪੱਛਮੀ ਬੰਗਾਲ ‘ਚ ਚਾਹ ਦੀ ਫਸਲ ‘ਤੇ ਭਾਰੀ ਮੀਂਹ ਅਤੇ ਲਾਕਡਾਊਨ ਦਾ ਅਸਰ ਪਿਆ ਹੈ। ਲਾਕਡਾਊਨ ਕਾਰਣ ਮਜ਼ਦੂਰਾਂ ਦੀ ਕਮੀ ਹੋ ਗਈ। ਇਸ ਦਾ ਸਿੱਧਾ ਅਸਰ ਉਤਪਾਦਨ ‘ਤੇ ਪਿਆ। ਬਾਗਾਂ ‘ਚ ਚਾਹ ਦੇ ਪੱਤੇ ਤੋੜਨ ਲਈ ਕਾਫੀ ਲੋਕਾਂ ਦੀ ਲੋੜ ਪੈਂਦੀ ਹੈ।

ਟੀ ਬੋਰਡ ਇੰਡੀਆ ਦੇ ਅੰਕੜਿਆਂ ਮੁਤਾਬਕ 2020 ਦੀ ਪਹਿਲੀ ਛਿਮਾਹੀ ‘ਚ ਉਤਪਾਦਨ 26 ਫੀਸਦੀ ਘਟ ਕੇ 34.8 ਕਰੋੜ ਕਿਲੋਗ੍ਰਾਮ ਰਹਿ ਗਿਆ। ਉਦਯੋਗ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਲ ਦੀ ਦੂਜੀ ਛਿਮਾਹੀ ‘ਚ ਰਿਕਵਰੀ ਆਉਣ ਦੀ ਸੰਭਾਵਨਾ ਨਹੀਂ ਹੈ। ਮੁੱਲ ਵਾਧਾ ਮੁੱਖ ਰੂਪ ਨਾਲ ਆਮ ਸੀ. ਟੀ. ਸੀ. ਪੱਤੇ ਅਤੇ ਡਸਟ ਸ਼੍ਰੇਣੀ ‘ਚ ਹੋਈ ਹੈ, ਜਿਸ ਨਾਲ ਕਈ ਬਾਗਵਾਨਾਂ ਨੂੰ ਰਵਾਇਤੀ ਚਾਹ ਤੋਂ ਸੀ. ਟੀ. ਸੀ. ਚਾਹ ਉਤਪਾਦਨ ‘ਚ ਤਬਦੀਲ ਕਰਨ ਲਈ ਪ੍ਰੇਰਿਤ ਕੀਤਾ ਹੈ।

ਚਾਹ ਬਰਾਮਦ ਹੋਵੇਗੀ ਪ੍ਰਭਾਵਿਤ
ਇਸ ਸਾਲ ਭਾਰਤ ਦੀ ਚਾਹ ਬਰਾਮਦ ਵੀ ਪ੍ਰਭਾਵਿਤ ਹੋਵੇਗੀ ਕਿਉਂਕਿ ਕੀਨੀਆ ‘ਚ ਉਤਪਾਦਨ 30 ਫੀਸਦੀ ਤੋਂ ਜ਼ਿਆਦਾ ਵਧਿਆ ਹੈ। ਇਸ ਦੀਆਂ ਕੀਮਤਾਂ ਘੱਟ ਹਨ। 2020 ਦੇ ਪਹਿਲੇ 5 ਮਹੀਨਿਆਂ ‘ਚ ਭਾਰਤ ਦੀ ਚਾਹ ਬਰਾਮਦ ਇਕ ਸਾਲ ਪਹਿਲਾਂ ਦੇ ਮੁਕਾਬਲੇ 26.6 ਫੀਸਦੀ ਡਿਗ ਕੇ 7.44 ਕਰੋੜ ਕਿਲੋਗ੍ਰਾਮ ਰਹੀ। ਭਾਰਤ ਮੁੱਖ ਰੂਪ ਨਾਲ ਮਿਸਰ, ਪਾਕਿਸਤਾਨ ਅਤੇ ਬ੍ਰਿਟੇਨ ਨੂੰ ਸੀ. ਟੀ. ਸੀ. ਗ੍ਰੇਡ ਚਾਹ ਦੀ ਬਰਾਮਦ ਕਰਦਾ ਹੈ। ਇਰਾਕ, ਈਰਾਨ ਅਤੇ ਰੂਸ ਨੂੰ ਰਵਾਇਤੀ ਕਿਸਮ ਦੀ ਬਰਾਮਦ ਕੀਤੀ ਜਾਂਦੀ ਹੈ।


Karan Kumar

Content Editor

Related News