TCS ਦੇ ਚੇਅਰਮੈਨ ਨੇ ਕਿਹਾ, ਓਵਰਪੇਡ ਨਹੀਂ ਹਨ ਕੰਪਨੀ ਦੇ ਕਰਮਚਾਰੀ

06/15/2019 5:30:47 PM

ਮੁੰਬਈ — ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਕੰਪਨੀ ਦੇ ਅਧਿਕਾਰੀਆਂ ਦੀ ਮੋਟੀ ਸੈਲਰੀ ਦਾ ਬਚਾਅ ਕੀਤਾ ਹੈ। ਬੋਰਡ ਆਫ ਡਾਇਰੈਕਟਰ ਦੀ ਬੈਠਕ ਵਿਚ ਸ਼ੇਅਰ ਹੋਲਡਰਸ ਨੇ ਅਧਿਕਾਰੀਆਂ ਦੀ ਮੋਟੀ ਸੈਲਰੀ 'ਤੇ ਸਵਾਲ ਖੜ੍ਹੇ ਕੀਤੇ ਸਨ। ਆਪਣੇ ਸੀਨੀਅਰ ਅਧਿਕਾਰੀਆਂ ਦੇ ਬਚਾਅ 'ਚ ਚੰਦਰਸ਼ੇਖਰਨ ਨੇ ਕਿਹਾ ਕਿ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਕੰਪਨੀ ਅਧਿਕਾਰੀਆਂ ਨੂੰ ਬਹੁਤ ਜ਼ਿਆਦਾ ਸੈਲਰੀ ਦੇ ਰਹੀ ਹੈ। ਉਹ ਓਵਰਪੇਡ ਨਹੀਂ ਹਨ। 

ਜ਼ਿਕਰਯੋਗ ਹੈ ਕਿ ਟੀ.ਸੀ.ਐੱਸ. ਦੇ ਕਰੀਬ 100 ਤੋਂ ਜ਼ਿਆਦਾ ਅਧਿਕਾਰੀਆਂ ਦੀ ਸੈਲਰੀ ਸਾਲਾਨਾ 1 ਕਰੋੜ ਰੁਪਏ ਤੋਂ ਜ਼ਿਆਦਾ ਹੈ। ਚੰਦਰਸ਼ੇਖਰਨ ਨੇ ਕਿਹਾ ਕਿ ਬੋਰਡ ਅਤੇ ਨਾਮੀਨੇਸ਼ਨ ਕਮੇਟੀ ਸਮੇਂ-ਸਮੇਂ 'ਤੇ ਇਹ ਦੇਖਦੀ ਰਹਿੰਦੀ ਹੈ ਕਿ ਜਿਹੜੇ ਲੋਕ ਕੰਪਨੀ ਨਾਲ ਲੰਮੇ ਸਮੇਂ ਤੋਂ ਟਿਕੇ ਹਨ ਅਤੇ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਉਨ੍ਹਾਂ ਨੂੰ ਰਿਵਾਰਡ ਦਿੱਤਾ ਜਾਵੇ। ਸ਼ੇਅਰ ਧਾਰਕਾਂ ਨੂੰ ਲੱਗਦਾ ਹੈ ਕਿ ਕੰਪਨੀ ਦਾ ਕਰਮਚਾਰੀ ਖਰਚ ਬਹੁਤ ਜ਼ਿਆਦਾ ਹੈ। ਕੰਪਨੀ ਦਾ ਟੋਟਲ ਇੰਪਲਾਈ ਕਾਸਟ ਉਸਦੀ ਆਮਦਨੀ ਦਾ 52 ਫੀਸਦੀ ਹੈ ਜਿਹੜਾ ਕਿ ਬਹੁਤ ਜ਼ਿਆਦਾ ਹੈ।

ਚੰਦਰਸ਼ੇਖਰਨ ਨੇ ਇਹ ਵੀ ਸਾਫ ਕੀਤਾ ਕਿ ਕਿਉਂ ਕੁਝ ਕਰਮਚਾਰੀਆਂ ਨੂੰ ਰਿਟਾਇਰਮੈਂਟ ਦੇ ਬਾਅਦ ਵੀ ਕੰਪਨੀ ਵਿਚ ਬਣਾਏ ਰੱਖਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ 'ਚ ਬਿਹਤਰ ਸਕਿੱਲ ਹੈ ਅਤੇ ਉਨ੍ਹਾਂ ਦੇ ਤਜਰਬਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ।