2018-19 ਟੈਕਸਪੇਅਰਸ ਦੀ ਗਿਣਤੀ 20 ਫੀਸਦੀ ਵਧ ਕੇ 97,689 ਹੋਈ

10/12/2019 10:00:30 AM

ਨਵੀਂ ਦਿੱਲੀ—ਅਸੇਸਮੈਂਟ ਈਅਰ 2018-19 'ਚ ਕਰੋੜਪਤੀ ਟੈਕਸਪੇਅਰਸ ਦੀ ਗਿਣਤੀ 20 ਫੀਸਦੀ ਵਧ ਕੇ 97,689 'ਤੇ ਪਹੁੰਚ ਗਈ ਹੈ। ਰਾਜਸਵ ਵਿਭਾਗ ਵਲੋਂ ਸ਼ੁੱਕਰਵਾਰ ਨੂੰ ਜਾਰੀ ਟੈਕਸ ਰਿਟਰਨ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅਸੈਸਮੈਂਟ ਈਅਰ 2017-18 'ਚ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਟੈਕਸੇਬਲ ਇਨਕਮ ਵਾਲੇ ਟੈਕਸਪੇਅਰਸ ਦੀ ਗਿਣਤੀ 81,344 ਸੀ।
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਵਿੱਤੀ ਸਾਲ 2018-19 ਤੱਕ ਪ੍ਰਾਪਤ ਅੰਕੜੇ ਅਤੇ ਅਸੈਸਮੈਂਟ ਈਅਰ 2018-19 (ਵਿੱਤੀ ਸਾਲ 2017-18) ਦੇ ਨਿਯਮਿਤ ਸਮੇਂ 'ਤੇ ਜਾਰੀ ਆਮਦਨੀ ਦੇ ਅੰਕੜੇ ਜਾਰੀ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ 'ਚ ਕੰਪਨੀਆਂ, ਫਾਰਮਾ, ਹਿੰਦੂ ਅਵਿਭਾਜਿਤ ਪਰਿਵਾਰ ਅਤੇ ਵਿਅਕਤੀਗਤ ਲੋਕਾਂ ਦੀ ਆਮਦਨ ਵੰਡ ਸੂਚਨਾ ਦਿੱਤੀ ਗਈ ਹੈ।
ਜੇਕਰ ਸਾਰੇ ਟੈਕਸਪੇਅਰਸ ਨੂੰ ਇਸ 'ਚ ਸ਼ਾਮਲ ਕੀਤਾ ਜਾਵੇ ਤਾਂ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਸਾਲਾਨਾ ਟੈਕਸ ਯੋਗ ਆਮਦਨ ਵਾਲੇ ਲੋਕਾਂ ਦੀ ਗਿਣਤੀ 1.67 ਲੱਖ ਹੈ। ਇਹ ਅਸੈਸਮੈਂਟ ਈਅਰ 2017-18 ਦੀ ਤੁਲਨਾ 'ਚ 19 ਫੀਸਦੀ ਜ਼ਿਆਦਾ ਹੈ। ਅੰਕੜਿਆਂ ਦੇ ਮੁਤਾਬਕ 15 ਅਗਸਤ 2019 ਤੱਕ ਕੁੱਲ 5.87 ਕਰੋੜ ਇਨਕਮ ਟੈਕਸ ਰਿਟਰਨ ਦਾਖਲ ਕੀਤੇ ਗਏ। 5.52 ਕਰੋੜ ਤੋਂ ਜ਼ਿਆਦਾ ਵਿਅਕਤੀਗਤ ਲੋਕਾਂ, 11.13 ਲੱਖ ਹਿੰਦੂ ਅਵਿਭਾਜਿਤ ਪਰਿਵਾਰਾਂ, 12.69 ਲੱਖ ਫਰਮਾਂ ਅਤੇ 8.41 ਲੱਖ ਕੰਪਨੀਆਂ ਨੇ ਰਿਟਰਨ ਦਾਖਲ ਕੀਤਾ ਹੈ।


Aarti dhillon

Content Editor

Related News