ਇਨਕਮ ਟੈਕਸ ਡਿਪਾਰਟਮੈਂਟ ਨੇ ਲਏ ਦੋ ਵੱਡੇ ਫੈਸਲੇ, ਟੈਕਸਪੇਅਰਸ ਨੂੰ ਮਿਲੇਗੀ ਵੱਡੀ ਰਾਹਤ

12/25/2019 4:08:12 PM

ਨਵੀਂ ਦਿੱਲੀ—ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਦੇ ਨਵ-ਗਠਿਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਸਭ ਤਰ੍ਹਾਂ ਦੇ ਇਨਕਮ ਟੈਕਸ ਰਿਟਰਨ ਜਮ੍ਹਾ ਕਰਨ ਦੀ ਆਖਿਰੀ ਤਾਰੀਕ ਨੂੰ ਇਕ ਵਾਰ ਫਿਰ ਵਧਾ ਕੇ 31 ਜਨਵਰੀ 2020 ਕਰ ਦਿੱਤਾ।
ਇਨਕਮ ਟੈਕਸ ਡਿਪਾਰਟਮੈਂਟ ਦੇ ਲਈ ਨੀਤੀ ਬਣਾਉਣ ਵਾਲੇ ਬਾਡੀਜ਼ ਨੇ ਇਕ ਆਦੇਸ਼ ਜਾਰੀ ਕਰਕੇ ਕਿਹਾ ਕਿ ਜੰਮੂ-ਕਸ਼ਮੀਰ ਦੇ ਕੁਝ ਖੇਤਰਾਂ 'ਚ ਇੰਟਰਨੈੱਟ ਸੇਵਾ ਬੰਦ ਹੋਣ ਦੀਆਂ ਖਬਰਾਂ 'ਤੇ ਵਿਚਾਰ ਕਰਨ ਦੇ ਬਾਅਦ, ਆਈ.ਟੀ.ਆਰ. ਭਰਨ ਲਈ ਨਿਰਧਾਰਿਤ ਅੰਤਿਮ ਤਾਰੀਕ 30 ਨਵੰਬਰ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਆਦੇਸ਼ 'ਚ ਕਿਹਾ ਗਿਆ ਹੈ, ਸੀ.ਬੀ.ਡੀ.ਟੀ. ਨੇ ਕੇਂਦਰਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਸਭ ਸ਼੍ਰੇਣੀਆਂ ਦੇ ਟੈਕਸਦਾਤਾਵਾਂ ਲਈ ਆਈ.ਟੀ.ਆਰ. ਭਰਨ ਅਤੇ ਟੈਕਸ ਆਡਿਟ ਰਿਪੋਰਟ ਜਮ੍ਹਾ ਕਰਨ ਦੀ ਸਮੇਂ ਸੀਮਾ ਨੂੰ ਵਧਾ ਕੇ 31 ਜਨਵਰੀ 2020 ਕਰ ਦਿੱਤਾ ਹੈ।


ਸੀ.ਬੀ.ਡੀ.ਟੀ. ਨੇ 31 ਅਕਤੂਬਰ ਨੂੰ ਆਈ.ਟੀ.ਆਰ. ਜਮ੍ਹਾ ਕਰਨ ਦੀ ਆਖਰੀ ਤਾਰੀਕ ਨੂੰ ਵਧਾ ਕੇ 30 ਨਵੰਬਰ ਕੀਤਾ ਸੀ। ਇਸ ਤੋਂ ਪਹਿਲਾਂ ਆਮਦਨ ਰਿਟਨਰ ਭਰਨ ਦੀ ਤਾਰੀਕ ਅਗਸਤ ਅੰਤ ਸੀ। ਬੋਰਡ ਨੇ ਆਦੇਸ਼ 'ਚ ਇਹ ਵੀ ਕਿਹਾ ਕਿ ਉਥੇ ਦੀ 30 ਨਵੰਬਰ ਦੀ ਆਖਰੀ ਤਾਰੀਕ ਦੇ ਬਾਅਦ ਭਰੇ ਗਏ ਆਈ.ਟੀ.ਆਰ.ਵੇਰਵੇ ਨੂੰ ਵੈਧ ਮੰਨਿਆ ਜਾਵੇਗਾ।


ਇਨਕਮ ਟੈਕਸ ਨੋਟਿਸ 'ਤੇ ਜਵਾਬ ਦੇਣ ਦੀ ਤਾਰੀਕ 10 ਜਨਵਰੀ ਤੱਕ ਵਧੀ
ਈ-ਆਕਲਨ ਪ੍ਰਣਾਲੀ ਦੇ ਤਹਿਤ ਭੇਜੇ ਗਏ ਇਨਕਮ ਟੈਕਸ ਡਿਪਾਰਟਮੈਂਟ ਦੇ ਨੋਟਿਸ 'ਤੇ ਜਵਾਬ ਦੇਣ ਦੀ ਸਮੇਂ ਸੀਮਾ ਅਗਲੇ ਸਾਲ 10 ਜਨਵਰੀ ਤੱਕ ਵਧਾ ਦਿੱਤੀ ਗਈ ਹੈ।
ਸੀ.ਬੀ.ਡੀ.ਟੀ. ਦੇ ਆਦੇਸ਼ 'ਚ ਕਿਹਾ ਕਿ ਟੈਕਸਦਾਤਾਵਾਂ ਅਤੇ ਟੈਕਸ ਪੇਸ਼ੇਵਰਾਂ ਨੂੰ ਰਾਹਤ ਦੇਣ ਲਈ ਇਹ ਕਦਮ ਚੁੱਕਿਆ ਗਿਆ ਹੈ। ਰਾਸ਼ਟਰੀ ਈ-ਆਕਲਨ ਕੇਂਦਰ ਵਲੋਂ ਆਮਦਨ ਟੈਕਸ ਐਕਟ ਦੀ ਧਾਰਾ 142(1) ਦੇ ਤਹਿਤ 24 ਦਸੰਬਰ 2019 ਤੱਕ ਜਾਰੀ ਨੋਟਿਸ ਦਾ ਜਵਾਬ ਦੇਣ ਲਈ 10 ਜਨਵਰੀ ਜਾਂ ਫਿਰ ਨੋਟਿਸ 'ਚ ਦਿੱਤੇ ਗਏ ਸਮੇਂ, ਦੋਵਾਂ 'ਚੋਂ ਜੋ ਵੀ ਬਾਅਦ ਦੀ ਤਾਰੀਕ ਹੋਵੇ ਵੈਧ ਹੋਵੇਗੀ।

Aarti dhillon

This news is Content Editor Aarti dhillon