ਟਾਟਾ ਟੈਲੀਸਰਵਿਸਿਜ਼ ਦੇ ਨਿਦੇਸ਼ਕ ਮੰਡਲ ਨੇ ਦਿੱਤੀ 20 ਹਜ਼ਾਰ ਕਰੋੜ ਰੁਪਏ ਜੁਟਾਉਣ ਨੂੰ ਮਨਜ਼ੂਰੀ

10/18/2017 7:34:42 PM

ਨਵੀਂ ਦਿੱਲੀ—ਦੂਰਸੰਚਾਰ ਕੰਪਨੀ ਟਾਟਾ ਟੈਲੀਸਰਵਿਸਿਜ਼ (ਮਹਾਰਾਸ਼ਟਰ) ਲਿਮਟਿਡ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਨਿਦੇਸ਼ਕ ਮੰਡਲ ਦੇ ਪ੍ਰਮੋਟਰਾਂ ਨੂੰ ਤਰਜ਼ੀਹੀ ਸ਼ੇਅਰ ਜਾਰੀ ਕਰ ਜਾਂ ਡਿਬੈਂਚਰ ਦੇ ਰਾਹੀ 20 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਇੱਕਠੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕਦਮ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਟਾਟਾ ਸਮੂਹ ਨੇ ਟਾਟਾ ਟੈਲੀਸਰਵਿਸਿਜ਼ (ਮਹਾਰਾਸ਼ਟਰ) ਲਿਮਟਿਡ ਅਤੇ ਟਾਟਾ ਟੈਲੀਸਰਵਿਸਿਜ਼ ਦਾ ਉਪਭੋਗਤਾ ਮੋਬਾਇਲ ਕਾਰੋਬਾਰ ਕਰਜ਼ਾ ਮੁਕਤ ਨਕਦ ਮੁਕਤ ਆਧਾਰ 'ਤੇ ਭਾਰਤੀ ਏਅਰਟੈੱਲ ਵਲੋਂ ਖਰੀਦੇ ਜਾਣ ਦਾ ਐਲਾਨ ਕੀਤਾ ਸੀ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੰਪਨੀ ਦੇ ਨਿਦੇਸ਼ਕ ਮੰਡਲ ਨੇ 18 ਅਕਤੂਬਰ 2017 ਨੂੰ ਹੋਈ ਬੈਠਕ 'ਚ 20 ਹਜ਼ਾਰ ਕਰੋੜ ਰੁਪਏ ਦੀ ਵਾਧੂ ਰਾਸ਼ੀ ਇਕੱਠੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਬੰਬਈ ਸ਼ੇਅਰ ਬਾਜ਼ਾਰ ਨੂੰ ਇਸ ਵਾਰ ਦਿੱਤੀ ਗਈ ਜਾਣਕਾਰੀ 'ਚ ਪੂੰਜੀ ਇਕੱਠੀ ਕਰਨ ਦਾ ਉਦੇਸ਼ ਨਹੀਂ ਦੱਸਿਆ ਗਿਆ ਹੈ। ਇਸ ਪ੍ਰਸਤਾਵ ਨੂੰ ਹਾਲੇ ਸ਼ੇਅਰਧਾਰਕਾਂ ਦੀ ਮਨਜ਼ੂਰੀ ਮਿਲਣੀ ਬਾਕੀ ਹੈ।