ਗਣਤੰਤਰ ਦਿਵਸ ’ਤੇ ਟਾਟਾ ਟੀ ਪ੍ਰੀਮੀਅਮ ਨੇ ਪੇਸ਼ ਕੀਤੀ ‘ਦੇਸ਼ ਦੀ ਝਾਕੀ’

01/28/2022 10:58:04 AM

ਨਵੀਂ ਦਿੱਲੀ–ਭਾਰਤ ਦੇ 73ਵੇਂ ਗਣਤੰਤਰ ਦਿਵਸ ਦੀ ਖੁਸ਼ੀ ’ਚ ਦੇਸ਼ ਦੀ ਚਾਹ-ਟਾਟਾ ਪ੍ਰੀਮੀਅਮ ਨੇ ‘ਦੇਸ਼ ਦੀ ਝਾਕੀ’ ਪੇਸ਼ ਕੀਤੀ। ਸਾਡੇ ਦੇਸ਼ ਦੀ ਅਨੋਖੀ ਵੰਨ-ਸੁਵੰਨਤਾ ਦਾ ਸਨਮਾਨ ਕਰਨ ਵਾਲੀ ਇਹ ਆਪਣੀ ਤਰ੍ਹਾਂ ਦੀ ਅਨੋਖੀ ਪਹਿਲ ਹੈ।
ਟਾਟਾ ਟੀ ਪ੍ਰੀਮੀਅਮ ਦੇ ਹਰ ਸੂਬੇ ਲਈ ਡਿਜਾਈਨ ਕੀਤੇ ਗਏ ਵਿਸ਼ੇਸ਼ ਪੈਕਸ ਕਾਫੀ ਲੋਕਪ੍ਰਿਯ ਹਨ, ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਹਰ ਝਾਕੀ ਨੂੰ ਹਰ ਖੇਤਰ ਦਾ ਮਾਣ ਦਰਸਾਉਣ ਵਾਲੇ ਤੱਤਾਂ ਨਾਲ ਸਜਾਇਆ ਗਿਆ ਹੈ। ਹਰ ਸੂਬੇ ਦੀਆਂ ਪ੍ਰੰਪਰਾਵਾਂ ਅਤੇ ਸੰਸਕ੍ਰਿਤੀ ਨੂੰ ਇਨ੍ਹਾਂ ਝਾਕੀਆਂ ’ਚ ਉਤਾਰਿਆ ਗਿਆ ਹੈ। ਗਣਤੰਤਰ ਦਿਵਸ ਨੂੰ ਮਨਾਉਂਦੇ ਹੋਏ ਇਹ ਪਹਿਲ ਉਨ੍ਹਾਂ ਸਾਰੇ ਤੱਤਾਂ ਦਾ ਸਨਮਾਨ ਕਰਦੀ ਹੈ, ਜੋ ਭਾਰਤ ਨੂੰ ਸਹੀ ਅਰਥਾਂ ’ਚ ਅਨੋਖਾ ਬਣਾਉਂਦੇ ਹਨ।
ਸਥਾਨਕ ਲੋਕਾਂ ਦੀ ਪਸੰਦ ਨੂੰ ਸਭ ਤੋਂ ਪ੍ਰਮੁੱਖ ਮੰਨਣ ਦੀ ਆਪਣੀ ਨੀਤੀ ਮੁਤਾਬਕ ਬ੍ਰਾਂਡ ਨੇ ਇਸ ਪਹਿਲ ’ਚ ਵੀ ਗਣਤੰਤਰ ਦਿਵਸ ਦੀ ਪਰੇਡ ਦੀਆਂ ਝਾਕੀਆਂ ਵਾਂਗ ਇਕ ਵਿਸ਼ੇਸ਼ ਰਚਨਾਤਕਮ ਪੇਸ਼ਕਾਰੀ ’ਚ ਸੂਬਿਆਂ ਦੇ ਗੌਰਵ ਤੱਤਾਂ ਨੂੰ ਦਰਸਾਇਆ ਹੈ।

Aarti dhillon

This news is Content Editor Aarti dhillon