ਟਾਟਾ ਸਟੀਲ ਦਾ ਉਤਪਾਦਨ ਪਹਿਲੇ ਪੁਰਾਣੇ ਪੱਧਰ 'ਤੇ ਪੁੱਜਾ : ਨਰੇਂਦਰਨ

09/06/2020 9:41:04 PM

ਨਵੀਂ ਦਿੱਲੀ— ਟਾਟਾ ਸਟੀਲ ਦਾ ਉਤਪਾਦਨ ਚੰਗੇ ਮਾਨਸੂਨ ਅਤੇ ਗ੍ਰਾਮੀਣ ਅਰਥਵਿਵਸਥਾ 'ਚ ਤੇਜ਼ੀ ਦਮ 'ਤੇ ਘਰੇਲੂ ਮੰਗ ਦੇ ਸਮਰਥਨ ਨਾਲ ਚਾਲੂ ਤਿਮਾਹੀ 'ਚ ਕੋਵਿਡ-19 ਤੋਂ ਪਹਿਲਾਂ ਦੇ ਪੁਰਾਣੇ ਪੱਧਰ 'ਤੇ 100 ਫੀਸਦੀ ਪਹੁੰਚ ਗਿਆ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਪ੍ਰਬੰਧਕ ਨਿਰਦੇਸ਼ਕ ਟੀ. ਵੀ. ਨਰੇਂਦਰਨ ਨੇ ਇਸ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਕੰਪਨੀ ਹੁਣ ਪਹਿਲੀ ਤਿਮਾਹੀ ਦੀ ਤੁਲਨਾ 'ਚ ਬਰਾਮਦ 'ਤੇ ਘੱਟ ਨਿਰਭਰ ਹੈ। ਕੋਰੋਨਾ ਵਾਇਰਸ ਅਤੇ ਇਸ ਦੀ ਰੋਕਥਾਮ ਲਈ ਦੇਸ਼ ਭਰ 'ਚ ਲਾਗੂ ਲਾਕਡਾਊਨ ਨੇ ਇਸਪਾਤ ਉਦਯੋਗ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਇਸ ਨੇ ਸਪਲਾਈ ਲੜੀ ਦੇ ਨਾਲ ਹੀ ਉਤਪਾਦਨ 'ਚ ਵੀ ਰੁਕਵਾਟ ਪਾਈ ਹੈ।

ਬਾਜ਼ਾਰ ਦੀ ਸਥਿਤੀ ਨੂੰ ਦੇਖਦੇ ਹੋਏ ਟਾਟਾ ਸਟੀਲ ਵਰਗੀਆਂ ਕੰਪਨੀਆਂ ਨੂੰ ਅਪ੍ਰੈਲ 'ਚ ਆਪਣੇ ਉਤਪਾਦਨ ਨੂੰ ਸਮਰਥਾ ਦੇ 50 ਫੀਸਦੀ 'ਤੇ ਲਿਆਉਣਾ ਪੈਣਾ ਸੀ। ਇਸ ਤੋਂ ਇਲਾਵਾ ਕੰਪਨੀਆਂ ਨੂੰ ਆਪਣਾ ਸਾਮਾਨ ਖਪਾਉਣ ਲਈ ਬਰਾਮਦ ਦਾ ਸਹਾਰਾ ਲੈਣਾ ਪੈਣਾ ਸੀ। ਹਾਲਾਂਕਿ ਹੁਣ ਪਾਬੰਦੀਆਂ 'ਚ ਢਿੱਲੀ ਦੇ ਨਾਲ ਹੀ ਕੰਪਨੀ ਦੇ ਪੜਾਅਬੱਧ ਤਰੀਕੇ ਨਾਲ ਉਤਪਾਦਨ ਵਧਿਆ ਹੈ। ਟਾਟਾ ਸਟੀਲ ਦੀ ਭਾਰਤ 'ਚ ਕੁੱਲ ਸਮਰਥਾ 206 ਲੱਖ ਟਨ ਦੀ ਹੈ। ਕੰਪਨੀ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 29.9 ਲੱਖ ਟਨ ਕੱਚੇ ਸਟੀਲ ਦਾ ਉਤਪਾਦਨ ਕੀਤਾ ਅਤੇ ਉਸ ਦੀ ਵਿਕਰੀ 29.2 ਲੱਖ ਟਨ ਰਹੀ।


Sanjeev

Content Editor

Related News