ਟਾਟਾ ਸਟੀਲ, 6 ਹੋਰ ਕੰਪਨੀਆਂ ਨੇ WEF ਨਾਲ ਜ਼ਿੰਮੇਵਾਰੀ ਨਾਲ ਖਰੀਦਦਾਰੀ ਲਈ ਮਿਲਾਇਆ ਹੱਥ

10/26/2019 2:11:21 AM

ਨਵੀਂ ਦਿੱਲੀ/ਜੇਨੇਵਾ (ਭਾਸ਼ਾ)-ਭਾਰਤ ਦੀ ਟਾਟਾ ਸਟੀਲ ਸਮੇਤ 7 ਮਾਈਨਿੰਗ ਅਤੇ ਧਾਤੂ ਕੰਪਨੀਆਂ ਨੇ ਕਾਰੋਬਾਰ 'ਚ ਕਾਰਬਨ ਨਿਕਾਸੀ 'ਤੇ ਕਾਬੂ ਪਾਉਣ ਦੇ ਮਕਸਦ ਨਾਲ ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਦੇ ਨਾਲ ਮਿਲ ਕੇ ਕੱਚੇ ਮਾਲ ਦੀ 'ਜ਼ਿੰਮੇਵਾਰੀ ਨਾਲ ਖਰੀਦ' ਲਈ ਕਰਾਰ ਕੀਤਾ ਹੈ।

ਜੇਨੇਵਾ ਸਥਿਤ ਡਬਲਯੂ. ਈ. ਐੱਫ. ਨੇ ਕਿਹਾ ਕਿ 'ਨਵੀਂ ਮਾਈਨਿੰਗ ਅਤੇ ਧਾਤੂ ਬਲਾਕਚੇਨ ਪਹਿਲ' ਜ਼ਰੀਏ ਇਕ ਬਲਾਕਚੇਨ ਮੰਚ ਤਿਆਰ ਕਰਨ ਦੀ ਸੰਭਾਵਨਾ ਤਲਾਸ਼ੀ ਜਾਵੇਗੀ। ਇਸ ਜ਼ਰੀਏ ਪਾਰਦਰਸ਼ਿਤਾ ਯਕੀਨੀ ਹੋਵੇਗੀ। ਨਾਲ ਹੀ ਕੱਚੇ ਮਾਲ ਦੀ ਨਿਗਰਾਨੀ ਕੀਤੀ ਜਾ ਸਕੇਗੀ, ਕਾਰਬਨ ਨਿਕਾਸੀ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ ਅਤੇ ਯੋਗਤਾ ਵਧੇਗੀ। ਟਾਟਾ ਸਟੀਲ ਤੋਂ ਇਲਾਵਾ ਇਸ ਪਹਿਲ ਦੇ ਹੋਰ ਸੰਸਥਾਪਕ ਮੈਂਬਰਾਂ 'ਚ ਐਂਟੋਫਗਸਤਾ ਮਿਨਰਲਸ, ਯੂਰੇਸ਼ੀਅਨ ਰਿਸੋਰਸਿਜ਼ ਗਰੁੱਪ ਸਾਰਲ, ਗਲੇਨਕੋਰ, ਕਲਾਕਨਰ ਐਂਡ ਕੰਪਨੀ, ਮਿੰਸੁਰ ਐੱਸ. ਏ. ਅਤੇ ਐਂਗਲੋ ਅਮੈਰੀਕਨ-ਡੀ ਬੀਅਰਸ ਸ਼ਾਮਲ ਹਨ।

Karan Kumar

This news is Content Editor Karan Kumar